
ਦਿੱਲੀ ਵਿਚ 20ਹਜ਼ਾਰ ਟੈਸਟ ਤੋਂਵਧਾ ਕੇ 40ਹਜ਼ਾਰ ਕਰਨ ਕਰ ਕੇ ਕੋਰੋਨਾਦੇ ਸਾਹਮਣੇਆ ਰਹੇ ਵੱਧ ਕੇਸਕੇਜਰੀਵਾਲ
ਨਵੀਂ ਦਿੱਲੀ, 5 ਸਤੰਬਰ (ਅਮਨਦੀਪ ਸਿੰਘ): ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਣ ਪਿਛੋਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ ਵਿਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਚਿੰਤਾ ਦੀ ਕੋਈ ਗੱਲ ਨਹੀਂ।
ਟੈਸਟਾਂ ਦੀ ਗਿਣਤੀ 20 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਕਰਨ ਦੇ ਕਾਰਨ ਕਰੋਨਾ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੁਗਣੇ ਟੈਸਟਾਂ ਨਾਲ ਇਕ ਤਰ੍ਹ੍ਹਾਂ ਨਾਲ ਕਰੋਨਾ 'ਤੇ ਹੱਲਾ ਬੋਲਿਆ ਗਿਆ ਹੈ। ਇਸ ਨਾਲ ਮਾਮਲੇ ਵੱਧਣਗੇ ਪਰ ਚਿੰਤਤ ਹੋਣ ਦੀ ਕੋਈ ਗੱਲ ਨਹੀਂ।
ਅੱਜ ਆਨਲਾਈਨ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ, “ਜੂਨ ਵਿਚ ਤਕਰੀਬਨ 29 ਹਜ਼ਾਰ ਕੇਸ ਸਾਹਮਣੇ ਆਏ ਸਨ ਤੇ 66 ਲੋਕਾਂ ਦੀ ਮੌਤ ਹੋਈ ਸੀ, ਪਰ ਸ਼ੁਕਰਵਾਰ ਸ਼ਾਮ ਤੱਕ 2914 ਮਾਮਲੇ ਸਨ ਤੇ 13 ਮੌਤਾਂ ਹੋਈਆਂ ਹਨ। ਮੈਨੂੰ ਅੰਕੜੇ ਠੀਕ ਨਹੀਂ ਕਰਨੇ, ਬਲਕਿ ਤੁਹਾਡੀ ਸਿਹਤ ਠੀਕ ਰੱਖਣੀ ਹੈ। ਸਾਰੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰਾ ਫ਼ਰਜ਼ ਹੈ। ਹੁਣੇ 14 ਹਜ਼ਾਰ ਬਿਸਤਰਿਆਂ 'ਚੋਂ 5 ਹਜ਼ਾਰ ਬਿਸਤਰੇ ਭਰੇ ਹੋਏ ਹਨ, ਜਿਨ੍ਹਾਂ 'ਚੋਂ 1600 ਤੋਂ 1700 ਮਰੀਜ਼ ਦਿੱਲੀ ਤੋਂ ਬਾਹਰ ਦੇ ਹਨ, ਹਸਪਤਾਲਾਂ ਵਿਚ ਅੱਜੇ ਦਿੱਲੀ ਦੇ 3 ਹਜ਼ਾਰ ਤੋਂ 3300 ਦੇ ਨੇੜੇ ਮਰੀਜ਼ ਹੀ ਭਰਤੀ ਹਨ।''
ਉਨਾਂ੍ਹ ਕਿਹਾ ਕਿ ਕਰੋਨਾ ਕਰ ਕੇ ਹੋਈਆਂ ਮੌਤਾਂ ਨੂੰ ਕਾਬੂ ਕਰਨ ਲਈ ਮਾਹਰਾਂ ਤੇ ਡਾਕਟਰਾਂ ਦੇ ਉਦਮ ਨਾਲ ਕੀਤੇ ਗਏ ਯਤਨਾਂ ਨਾਲ ਹੁਣ ਦਿੱਲੀ ਵਿਚ ਕਰੋਨਾ ਤੋਂ ਤੰਦਰੁਸਤ ਹੋਣ ਵਾਲਿਆਂ ਦੀ ਦਰ 87 ਫ਼ੀ ਸਦ 'ਤੇ ਪੁੱਜ ਗਈ ਹੈ ਤੇ ਮੌਤਾਂ ਵੀ ਕਾਬੂ ਹੇਠ ਹੋ ਚੁਕੀਆਂ ਹਨ।
ਉਨਾਂ੍ਹ ਕਿਹਾ ਕਈ imageਲੋਕ ਘਰਾਂ ਤੋਂ ਬਾਹਰ ਜਾਣ ਵੇਲੇ ਨਾ ਤਾਂ ਮਾਸਕ ਲਾ ਰਹੇ ਹਨ ਅਤੇ ਨਾ ਹੀ ਸਮਾਕ ਵਿੱਥ ਦੇ ਨੇਮਾਂ ਦਾ ਪਾਲਣ ਕਰ ਰਹੇ ਹਨ, ਜੋ ਚੰਗੀ ਗੱਲ ਨਹੀਂ। ਢਿੱਲ ਬਿਲਕੁਲ ਨਾ ਵਰਤੀ ਜਾਵੇ ਅਤੇ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ।
ਉਨਾਂ੍ਹ ਕਿਹਾ ਕਿ ਪਿਛਲ਼ੇ ਮਹੀਨਿਆਂ ਵਿਚ ਕਰੋਨਾ ਦੇ ਹਾਲਾਤ ਤੇ ਅੰਕੜਿਆਂ ਬਾਰੇ ਉਨਾਂ੍ਹ ਲੋਕਾਂ ਸਾਹਮਣੇ ਸਾਰਾ ਕੁੱਝ ਬਿਆਨ ਕੀਤਾ ਹੈ, ਸਾਰੇ ਹਾਲਾਤ ਦਾ ਜਾਇਜ਼ਾ ਲੈਣ ਪਿਛੋਂ ਕਹਿ ਸਕਦੇ ਹਾਂ ਕਿ ਦਿੱਲੀ ਵਿਚ ਹਾਲਾਤ ਕਾਬੂ ਵਿਚ ਹਨ। ਦਿੱਲੀ ਵਿਚ ਕਰੋਨਾ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤ ਵਿਚ ਰੱਖ ਕੇ ਦਿਤੇ ਜਾ ਰਹੇ ਇਲਾਜ ਦੇ ਮਾਡਲ ਨੂੰ ਸਭ ਪਾਸੇ ਸਲਾਹਿਆ ਜਾ ਰਿਹਾ ਹੈ।