
ਹਲਕਾ ਅਮਰਗੜ੍ਹ ਦੇ ਪ੍ਰਸਿਧ ਸਿਆਸੀ ਆਗੂ ਪ੍ਰਗਟ ਸਿੰਘ ਸਰੌਦ ਦੀ ਮਾਤਾ ਮੁਖ਼ਤਿਆਰ ਕੌਰ ਸਵਰਗਵਾਸ
ਅਮਰਗੜ੍ਹ, 5 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਅਮਨਦੀਪ ਸਿੰਘ ਮਾਹੋਰਾਣਾ)-ਗਰਾਮ ਪੰਚਾਇਤ ਪਿੰਡ ਸਰੌਦ ਦੇ ਸਾਬਕਾ ਸਰਪੰਚ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕੱਦਾਵਰ ਅਕਾਲੀ ਆਗੂ ਸ.ਪ੍ਰਗਟ ਸਿੰਘ ਸਰੌਦ ਦੀ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ (73), 31 ਅਗਸਤ 2020 ਵਾਲੇ ਦਿਨ ਸੰਖੇਪ ਜਿਹੀ ਬੀਮਾਰੀ ਕਾਰਨ ਸਵਰਗ ਸਿਧਾਰ ਗਈ। ਇਸ ਮੌਕੇ ਸਰੌਦ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ,ਐਸ.ਪੀ ਕਰਨਵੀਰ ਸਿੰਘ ਸੰਗਰੂਰ,ਡੀ.ਐਸ.ਪੀ ਹਰਦੀਪ ਸਿੰਘ ਪਟਿਆਲਾ,ਡੀਐਸ.ਪੀ.ਰਣਧੀਰ ਸਿੰਘ ਲੁਧਿਆਣਾ,ਜਸਵੀਰ ਸਿੰਘ ਦਿਉਲ ,ਨੁਸਰਤ ਇਕਰਾਮ ਖਾਂ ਬੱਗਾ,ਭੁਪਿੰਦਰ ਸਿੰਘ ਭਲਵਾਨ, ਜੈਪਾਲ ਸਿੰਘ ਮੰਡੀਆਂ ਅਤੇ ਤੁਫੈਲ ਮੁਹੰਮਦ ਮਲਿਕ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਵਰਗੀ ਮਾਤਾ ਮੁਖਤਿਆਰ ਕੌਰ ਤਿਆਗ ਅਤੇ ਬਲੀਦਾਨ ਦੀ ਮੂਰਤ ਸਨ ਜਿਨ੍ਹਾਂ ਦੀ ਬੇਵਕਤੀ ਮੌਤ ਨਾਲ ਪ੍ਰਵਾਰ ਨੂੰ ਤਾਂ ਘਾਟਾ ਪਿਆ ਹੀ ਹੈ ਬਲਕਿ ਅਕਾਲੀ ਦਲ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਉਨ੍ਹਾਂ ਦੀ ਹੱਲਾਸ਼ੇਰੀ ਸਦਕਾ ਹੀ ਪ੍ਰਗਟ ਸਿੰਘ ਪਾਰਟੀ ਦੀ ਚੜ੍ਹਦੀ ਕਲਾ ਲਈ ਲਗਾਤਾਰ ਲੜਾਈ ਲੜਦਾ ਰਿਹਾ। ਸਾਬਕਾ ਸਰਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਮਾਤਾ ਜੀ ਦੀ ਅੰਤਿਮ ਅਰਦਾਸ 8 ਸਤੰਬਰ ਦਿਨ ਮੰਗਲਵਾਰ ਨੂੰ ਪਿੰਡ ਸਰੌਦ ਵਿਖੇ ਹੋਵੇਗੀ।image