
ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦਾ ਰਾਜ ਪੁਰਸਕਾਰ ਨਾਲ ਸਨਮਾਨ
ਅਮਲੋਹ, 5 ਸਤੰਬਰ (ਅੰਮ੍ਰਿਤ ਸ਼ੇਰਗਿੱਲ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਮਲੋਹ ਦੀ ਪ੍ਰਿੰਸੀਪਲ ਡਾ ਕੰਵਲਜੀਤ ਕੌਰ ਬੈਨੀਪਾਲ ਦਾ ਅੱਜ ਅਧਿਆਪਕ ਦਿਵਸ ਮੌਕੇ ਪੰਜਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋ ਰਾਜ ਪੁਰਸਕਾਰ ਨਾਲ ਸਨਮਾਨ ਹੋਇਆ ਹੈ ਅਤੇ ਇਹ ਸਨਮਾਨ ਮਿਲਣ ਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿੱਚ ਭਾਰੀ ਖੁਸ਼ੀ ਪਾਈ ਗਈ। ਇਸ ਮੌਕੇ ਸਕੂਲ ਦੇ ਲੈਕਚਰਾਰ ਹਰਵਿੰਦਰ ਸਿੰਘ ਭੱਟੋਂ ਨੇ ਕਿਹਾ ਕਿ ਪ੍ਰਿੰਸੀਪਲ ਡਾ ਕੰਵਲਜੀਤ ਕੌਰ ਨੂੰ ਰਾਜ ਪੁਰਸਕਾਰ ਮਿਲਣਾ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਪੰਜਾਬ ਭਰ ਵਿੱਚ ਸਕੂਲ ਦਾ ਮਾਣ ਵਧਿਆ ਹੈ ਅਤੇ ਪ੍ਰਿੰਸੀਪਲ ਵੱਲੋਂ ਹਮੇਸ਼ਾ ਹੀ ਸਕੂਲ ਅਤੇ ਬੱਚਿਆ ਦੀ ਬੇਹਤਰੀ ਲਈ ਅਹਿਮ ਫੈਸਲੇ ਲਏ ਗਏ ਜਿਸ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਆਉਣ ਲੱਗਿਆ ਉਥੇ ਹੀ ਸਕੂਲ ਨੂੰ ਵਿਕਾਸ ਪੱਖੋ ਮੋਹਰੀ ਬਣਾਊਣ ਵਿੱਚ ਵੀ ਅਹਿਮ ਰੋਲ ਹੈ। ਇਸ ਮੌਕੇ ਡਾ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਮਿਲਿਆ ਮਾਣ ਸਨਮਾਨ ਕਦੇ ਨਹੀ ਭੁਲਾਇਆ ਜਾਵੇਗਾ ਅਤੇ ਆਪਣੀ ਜਿਮੇਵਾਰੀ ਪੂਰੀ ਈਮਾਨਦਾਰੀ ਨਾਲ ਨਿਭਾਊਦੀ ਰਹਾਂਗੀ ਅਤੇ ਸਕੂਲ ਸਟਾਫ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਅੱਜ ਰਾਜ ਪੁਰਸਕਾਰ ਪ੍ਰਾਪਤ ਕਰਨ ਦਾ ਸੋਭਾਗਾ ਮੌਕਾ ਮਿਲਿਆ ਅਤੇ ਅੱਜ ਮੇਰੇ ਪ੍ਰੀਵਾਰ, ਸਨੇਹੀਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੀ ਮਿਲ ਰਹੀਆਂ ਦੋਆਵਾ ਹਮੇਸਾ ਯਾਦ ਰਹਿਣਗੀਆਂ।
image
ਪ੍ਰਿੰਸੀਪਲ ਡਾ ਕੰਵਲਜੀਤ ਕੌਰ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਸਮੇਂ ਡੀਈਓ ਐਲੀਮੈਂਟਰੀ ਦਿਨੇਸ਼ ਕੁਮਾਰ ,ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਵਤਾਰ ਸਿੰਘ, ਡਿਪਟੀ ਡੀਈਓ ਦੀਦਾਰ ਸਿੰਘ ਮਾਂਗਟ।