ਪੀ.ਜੀ.ਆਈ. ਨੇ ਕੋਵਿਡ ਵੈਕਸੀਨ ਪ੍ਰੀਖਣ ਲਈ ਵਲੰਟੀਅਰਾਂ ਨੂੰ ਸੱਦਿਆ
Published : Sep 6, 2020, 8:22 am IST
Updated : Sep 6, 2020, 8:22 am IST
SHARE ARTICLE
covid 19 vaccine
covid 19 vaccine

ਪੀ.ਜੀ.ਆਈ. ਵਿਚ ਇਸ ਹਫ਼ਤੇ ਆਕਸਫ਼ੋਰਡ ਕੋਵਿਡ ਵੈਕਸੀਨ ਲਈ ਟਰਾਇਲ ਸ਼ੁਰੂ ਹੋ ਗਿਆ ਹੈ। ਇਸ ਲਈ ਪੀ.ਜੀ.ਆਈ. ਸਿਹਤਮੰਦ ਲੋਕਾਂ '........

ਚੰਡੀਗੜ੍ਹ: ਪੀ.ਜੀ.ਆਈ. ਵਿਚ ਇਸ ਹਫ਼ਤੇ ਆਕਸਫ਼ੋਰਡ ਕੋਵਿਡ ਵੈਕਸੀਨ ਲਈ ਟਰਾਇਲ ਸ਼ੁਰੂ ਹੋ ਗਿਆ ਹੈ। ਇਸ ਲਈ ਪੀ.ਜੀ.ਆਈ. ਸਿਹਤਮੰਦ ਲੋਕਾਂ 'ਤੇ ਇਸ ਦਾ ਪ੍ਰੀਖਣ ਕਰਨ ਜਾ ਰਿਹਾ ਹੈ। ਪੀ.ਜੀ.ਆਈ. ਨੇ ਵਲੰਟੀਅਰਸ ਨੂੰ ਇਸ ਲਈ ਅਪਣਾ ਨਾਂ ਰਜਿਸਟਰ ਕਰਵਾਉਣ ਲਈ ਕਿਹਾ ਹੈ ਤਾਕਿ ਇਸ ਦਾ ਪ੍ਰੀਖਣ ਕੀਤਾ ਜਾ ਸਕੇ। ਪੀ.ਜੀ.ਆਈ. ਵਿਚ ਆਕਸਫ਼ੋਰਡ ਦੀ ਵੈਕਸੀਨ ਕੋਵਿਸ਼ਿਲਡ ਦਾ ਇਹ ਦੂਜੇ ਫੇਸ ਦਾ ਟਰਾਇਲ ਹੈ। ਪੀ.ਜੀ.ਆਈ. ਨੂੰ ਇਸ ਵੈਕਸੀਨ ਦੇ ਟਰਾਇਲ ਲਈ ਪੂਰੇ ਭਾਰਤ ਤੋਂ 17 ਸੈਂਟਰਾਂ ਵਿਚੋਂ ਚੁਣਿਆ ਗਿਆ ਹੈ।

covid 19 vaccinecovid 19 vaccine

ਮਹਾਰਾਸ਼ਟਰ ਪੁਣੇ ਦੇ ਸਿਰਮ ਇੰਸਟੀਚਿਊਟ ਵਲੋਂ ਬਣਾਈ ਜਾ ਰਹੀ ਇਸ ਵੈਕਸੀਨ ਦਾ ਟਰਾਇਲ ਹੁਣ ਚੰਡੀਗੜ੍ਹ ਪੀ.ਜੀ.ਆਈ. ਵਿਚ ਸ਼ੁਰੂ ਹੋ ਗਿਆ ਹੈ। ਪੀਜੀਆਈ ਦੇ ਕੰਮਉਨਿਟੀ ਮੈਡੀਸਨ ਵਿਭਾਗ ਦੀ ਸੀਨੀਅਰ ਡਾ. ਮਧੂ ਨੂੰ ਇਸ ਪ੍ਰਾਜੈਕਟ ਲਈ ਪ੍ਰਿੰਸੀਪਲ ਇਨਵੈਸਟੀਗੇਟਰ ਬਣਾਇਆ ਗਿਆ ਹੈ। ਡਾ. ਮਧੂ ਨੇ ਦੱਸਿਆ ਹਾਲੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਪੀ.ਜੀ.ਆਈ. ਚੰਡੀਗੜ੍ਹ ਨੂੰ ਇਸ ਵੈਕਸੀਨ ਟਰਾਇਲ ਲਈ ਚੁਣਿਆ ਗਿਆ ਹੈ।

Corona VaccineCorona Vaccine

ਵੈਕਸੀਨ ਦੇ ਟਰਾਇਲ ਦੇ ਨਤੀਜੇ ਆਉਣ ਦੇ ਬਾਅਦ ਹੀ ਇਹ ਕਿਹਾ ਜਾ ਸਕੇਗਾ ਕਿ ਵੈਕਸੀਨ ਕੋਰੋਨਾ ਮਰੀਜਾਂ ਤੇ ਕਿੰਨੀ ਕਾਰਾਗਰ ਹੈ। ਵੈਕਸੀਨ ਕਿੰਨੀ ਸੁਰੱਖਿਅਤ, ਇਸ ਤੋਂ ਬਾਅਦ ਹੋਵੇਗਾ ਮਰੀਜ਼ਾਂ 'ਤੇ ਟਰਾਇਲ : ਪੀ.ਜੀ.ਆਈ. ਪਹਿਲਾਂ ਇਸ ਵੈਕਸੀਨ ਦਾ ਸੇਫ਼ਟੀ ਟਰਾਇਲ ਕਰ ਰਿਹਾ ਹੈ। ਡਾ. ਮਧੂ ਨੇ ਦਸਿਆ ਕਿ ਆਕਸਫ਼ੋਰਡ ਵਿਚ ਇਸ ਵੈਕਸੀਨ ਦਾ ਸੇਫਟੀ ਟਰਾਇਲ ਹੋ ਚੁੱਕਾ ਹੈ।

coronavirus vaccine coronavirus vaccine

ਪੀ.ਜੀ.ਆਈ. ਵਲੋਂ ਇਸ ਵੈਕਸੀਨ ਦੇ ਸੇਫ਼ਟੀ ਟਰਾਇਲ ਦੇ ਬਾਅਦ ਹੀ ਇਸਦੇ ਕੇਰੋਨਾ ਮਰੀਜ਼ਾਂ 'ਤੇ ਵਰਤੋਂ ਕੀਤੀ ਜਾਵੇਗੀ ਪਰ ਇਸ ਲਈ ਪਹਿਲਾਂ ਐਥਿਕਲ ਕਮੇਟੀ ਵਲੋਂ ਮਨਜ਼ੂਰੀ ਲੈਣੀ ਹੋਵੇਗੀ। 18 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਵਲੰਟੀਅਰਜ਼ 'ਤੇ ਹੋਵੇਗਾ ਟਰਾਇਲ : ਡਾ. ਮਧੂ ਨੇ ਦਸਿਆ ਕਿ ਇਸ ਵੈਕਸੀਨ ਦਾ ਟਰਾਇਲ ਉਨ੍ਹਾਂ ਵਲੰਟੀਅਰਜ਼ 'ਤੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਵੇ ਅਤੇ ਉਨ੍ਹਾਂ ਨੂੰ ਕੋਰੋਨਾ ਨਾ ਹੋਵੇ।

Corona VaccineCorona Vaccine

ਉਨ੍ਹਾਂ 'ਤੇ ਇਸ ਵੈਕਸੀਨ ਦੇ ਟਰਾਇਲ ਦੇ ਦੌਰਾਨ ਸਰੀਰ ਵਿਚ ਆਉਣ ਵਾਲੇ ਹਰ ਬਦਲਾਅ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰਖਿਆ ਜਾਵੇਗਾ ਤਾਕਿ ਇਨ੍ਹਾਂ ਵਲੰਟੀਅਰਜ਼ ਦੇ ਹਰ ਸਰੀਰਕ ਬਦਲਾਅ ਨੂੰ ਰਿਪੋਰਟ ਵਿਚ ਸ਼ਾਮਲ ਕੀਤਾ ਜਾ ਸਕੇ।

VaccineVaccine

ਪੀ.ਜੀ.ਆਈ. ਨੇ ਦਸਿਆ ਕਿ ਇਸ ਵੈਕਸੀਨ ਦੇ ਟਰਾਇਲ ਲਈ 300 ਤੋਂ 400 ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਵਿਚ 200 ਲੋਕਾਂ ਨੂੰ ਸਕਰੀਨਿੰਗ ਦੇ ਦੌਰਾਨ ਚੁਣਿਆ ਜਾਵੇਗਾ। ਇਸ ਹਫ਼ਤੇ ਇਸ ਵੈਕਸੀਨ ਦਾ ਟਰਾਇਲ ਸ਼ੁਰੂ ਕਰ ਦਿਤਾ ਗਿਆ ਹੈ। ਟਰਾਇਲ ਦੇ ਦੌਰਾਨ ਪੀਜੀਆਈ ਦੇ ਕੰਮਿਉਨਿਟੀ ਮੈਡੀਸਨ, ਵਾਇਰੋਲਾਜੀ, ਇੰਟਰਨਲ ਮੈਡਿਸਨ ਅਤੇ ਫ਼ਾਰਮਾਕੋਲਾਜੀ ਦੇ ਸੀਨੀਅਰ ਡਾਕਟਰ ਸ਼ਾਮਲ ਕੀਤੇ ਗਏ ਹਨ। ਟਰਾਇਲ ਨੂੰ ਪੂਰਾ ਹੋਣ ਵਿਚ ਘੱਟ ਤੋਂ ਘੱਟ ਪੰਜ ਤੋਂ ਛੇ ਮਹੀਨੇ ਦਾ ਸਮਾਂ ਲਗੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement