
ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਫ਼ਾਰਮਾਸਿਸਟ ਤਿੰਨ ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸੇ
ਸੰਗਰੂਰ, 5 ਸਤੰਬਰ (ਬਲਵਿੰਦਰ ਸਿੰਘ ਭੁੱਲਰ) ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਇਸ ਗੱਲ ਦਾ ਦਾਵਾ ਕਰਦੇ ਹਨ ਕੇ ਸਾਡੇ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਚੱਲਦਿਆ ਕੋਈ ਵੀ ਕਰਮਚਾਰੀ ਤਨਖਾਹ ਤੋ ਵਾਝਾ ਨਹੀ ਰਹੂਗਾ ਇਸ ਦਾ ਖੰਡਨ ਕਰਦਿਆ ਵੈਟਨਰੀ ਫਾਰਮਾਸਿਸਟ ਐਕਸਨ ਕੰਮੇਟੀ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਪਿੱਛਲੇ 15 ਸਾਲ ਤੋ ਬਹੁਤ ਹੀ ਥੋੜੀ ਤਨਖਾਹ ਸਿਰਫ 9000 ਤੇ ਡਿਉਟੀ ਨਿਭਾ ਰਹੇ ਹਾਂ ਪਿੱਛਲੇ ਪੰਦਰਾ ਵਰੇ ਬੀਤ ਜਾਣ ਤੇ ਵੀ ਕਿਸੇ ਸਰਕਾਰ ਨੇ ਸਾਡੀ ਸਾਰ ਨਹੀ ਲਈ ਨਾ ਹੀ ਸਾਨੂੰ ਰੈਗੂਲਰ ਕਰਨ ਸੰਬੰਧੀ ਕੋਈ ਪਾਲਿਸੀ ਬਣਾਈ ਜਦੋ ਕੀ ਅਸੀ ਇੱਕ ਰੈਗੂਲਰ ਮੁਲਾਜਮ ਦੇ ਬਰਾਬਰ ਕੰਮ ਕਰਕੇ ਦੇ ਰਹੇ ਹਾਂ ਜਿਵੇਂ ਕਿ ਵੈਕਸੀਨ ਐਮਰਜੈਸੀ ਡਿਉਟੀ ਉ ਪੀ ਡੀ ਚੋਣਾ ਵਿੱਚ ਡਿਊਟੀ ਸੈਸਸ ਡਿਉਟੀ ਪਸੂ ਮੇਲੇਆ ਵਿੱਚ ਡਿਉਟੀ ਇੱਥੋ ਤੱਕ ਕੀ ਅਸੀ ਹੁਣ ਦੇ ਸਮੇ ਜੋ ਭਿਆਨਕ ਮਹਾਮਾਰੀ ਕੋਰੋਨਾ 19 ਚੱਲ ਰਹੀ ਆ ਇਥੇ ਵੀ ਅਸੀ ਪੰਜਾਬ ਸਰਕਾਰ ਅਤੇ ਸਾਡੇ ਵਿਭਾਗ ਨਾਲ ਅਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।
ਇਸ ਮੌਕੇ ਸੰਗਰੂਰ ਜਿਲੇ ਦੇ ਜਸਵੀਰ ਮਲੇਰਕੋਟਲਾ ਮਨਪ੍ਰੀਤ ਜਸਕਰਨ ਗੁਰਮੇਲ ਹੈਨਰੀ ਪ੍ਰਮੋਦ ਕੁਮਾਰ ਹਰੀਸ ਗੁਰਮੀਤ ਆਸੂ ਹਰਮੇਸ ਕੁਮਾਰ ਜਗਸੀਰ ਗੁਰਿੰਦਰ ਕਮਜੀਤ ਤੇ ਸਮੂਹ ਸੰਗਰੂਰ ਦੇ ਫਾਰਮਾਸਿਸਟ ਮੋਜੂਦ ਸਨ।
ਫੋਟੋ ਨੰ: 5 ਐਸਐਨਜੀ 6image