
ਰਾਜਨੀਤਕ ਪਾਰਟੀਆਂ ਬਾਹਰੋਂ ਵੇਖਣ ਲਈ ਤਾਂ ਸੰਗਤਰੇ ਵਾਂਗ ਇਕ ਪਰ ਅੰਦਰੋਂ ਫਾੜ੍ਹੀਆਂ ਹੀ ਫਾੜੀ੍ਹਆਂ!
g ਆਪ ਦੇ ਹਲਕੇ ਅੰਦਰ ਤਿੰਨ ਧੜੇ, ਹਰ ਧੜਾ੍ਹ ਦੂਸਰੇ ਨਾਲੋਂ ਜ਼ਿਆਦਾ ਪੁਰਾਣਾ, ਜ਼ਿਆਦਾ ਪ੍ਰਭਾਵਸ਼ਾਲੀ ਅਤੇ ਜ਼ਿਆਦਾ ਬੇਹਤਰ ਹੋਣ ਦਾ ਕਰ ਰਿਹੈ ਦਾਅਵਾ
ਅਮਰਗੜ੍ਹ, 5 ਸਤੰਬਰ (ਅਮਨਦੀਪ ਸਿੰਘ ਮਾਹੋਰਾਣਾ)- ਦੇਸ਼ ਦੀਆਂ ਅਨੇਕਾਂ ਕੌਮੀ ਅਤੇ ਰਾਜਾਂ ਨਾਲ ਸੰਬੰਧ ਰਖਦੀਆਂ ਇਲਾਕਾਈ ਜਾਂ ਸੂਬਾਈ ਰਾਜਨੀਤਕ ਪਾਰਟੀਆਂ ਬਾਹਰੋਂ ਵੇਖਣ ਲਈ ਤਾਂ ਭਾਵੇਂ ਸੰਗਤਰੇ ਵਾਂਗ ਇੱਕ ਲੱਗ ਰਹੀਆਂ ਹਨ ਪਰ ਅੰਦਰੋਂ ਫਾੜ੍ਹੀਆਂ ਹੀ ਫਾੜੀ੍ਹਆਂ ਹਨ। ਸ਼ਾਇਦ ਦੇਸ਼ ਜਾਂ ਸੂਬੇ ਦੀ ਕੋਈ ਵੀ ਐਸੀ ਸਿਆਸੀ ਪਾਰਟੀ ਅੱਜ ਬਚੀ ਨਹੀਂ ਹੋਵੇਗੀ ਜਿਹੜੀ ਅੰਦਰੂਨੀ ਫੁੱਟ ਦਾ ਸ਼ਿਕਾਰ ਨਾ ਹੋਵੇ।
ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵੀ ਦੋਫਾੜ੍ਹ ਹੋ ਗਿਆ ਹੈ ਅਤੇ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ। ਇਸੇ ਤਰਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਭਾਵੇਂ ਬਾਹਰੋਂ ਵੇਖਣ ਲਈ ਇੱਕ ਹੈ ਪਰ ਅੰਦਰੋ ਅੰਦਰੀ ਭਾਰੀ ਫੁੱਟ ਦਾ ਸ਼ਿਕਾਰ ਹੈ। ਇਸੇ ਤਰਾਂ੍ਹ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਵਾਲੇ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਚੁੱਕੇ ਹਨ ਉੱਥੇ ਆਮ ਆਦਮੀ ਪਾਰਟੀ ਵੀ ਇਸ ਤੋਂ ਅਛੂਤੀ ਨਹੀਂ ਰਹੀ ਬਲਕਿ ਇਸ ਪਾਰਟੀ ਦੇ ਵੀ ਹਲਕੇ ਅੰਦਰ ਤਿੰਨ ਧੜੇ ਬਣ ਚੁੱਕੇ ਹਨ ਅਤੇ ਹਰ ਧੜਾ੍ਹ ਦੂਸਰੇ ਨਾਲੋਂ ਜਿਆਦਾ ਪੁਰਾਣਾ, ਜਿਆਦਾ ਪ੍ਰਭਾਵਸ਼ਾਲੀ ਅਤੇ ਜਿਆਦਾ ਬੇਹਤਰ ਹੋਣ ਦਾ ਦਾਅਵਾ ਕਰ ਰਿਹਾ ਹੈ। ਹਲਕੇ ਦੇ ਲੋਕਾਂ ਨੇ ਇਹ ਭਾਂਪ ਲਿਆ ਹੈ ਕਿ 2022 ਦੌਰਾਨ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਤੇ ਆਮ ਆਮ ਆਦਮੀ ਪਾਰਟੀ ਦਾ ਨਵਜੋਤ ਸਿੰਘ ਜਰਗ ਧੜਾ੍ਹ, ਸਤਵੀਰ ਸਿੰਘ ਸੀਰਾ ਬਨਭੌਰਾ ਦਾ ਧੜਾ੍ਹ ਅਤੇ ਜਸਵੰਤ ਸਿੰਘ ਗੱਜਣਮਾਜਰਾ ਦਾ ਧੜਾ੍ਹ, ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ੍ਹ ਵਿੱਚ ਕਿਸੇ ਰਾਜਨੀਤਕ ਚਾਲ ਦਾ ਸ਼ਿਕਾਰ ਨਾ ਹੋ ਜਾਵੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਤੀਸਰੇ ਬਦਲ ਦਾ ਰਾਹ ਤੱਕ ਰਹੇ ਹਨ ਅਤੇ ਹਲਕਾ ਪੱਧਰ ਤੇ ਪਾਰਟੀ ਦੀ ਅੰਦਰੂਨੀ ਲੜਾਈ ਪਾਰਟੀ ਦਾ ਹਰ ਹਾਲ ਨੁਕਸਾਨ ਕਰੇਗੀ।
ਜ਼ਿਕਰਯੋਗ ਹੈ ਕਿ ਨਵਜੋਤ ਜਰimageਗ, ਗੁਰਦੇਵ ਸਿੰਘ ਸੰਗਾਲਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਕੋ-ਇੰਚਾਰਜ ਰਹੇ ,ਸਤਵੀਰ ਸਿੰਘ ਸੀਰਾ ਨੇ ਪਾਰਟੀ ਵਿੱਚ ਆਕੇ ਆਪਣੀ ਸਖਤ ਮਿਹਨਤ ਨਾਲ ਇਲਾਕੇ ਵਿੱਚ ਪਾਰਟੀ ਦੀ ਲਹਿਰ ਪੈਦਾ ਕਰ ਦਿੱਤੀ ਤੀਸਰਾ ਜਸਵੰਤ ਸਿੰਘ ਗੱਜਣਮਾਜਰਾ ਨੇ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਿਸ ਕਾਰਨ ਹਲਕਾ ਅਮਰਗੜ ਤੋਂ ਪਾਰਟੀ ਨੂੰ ਵੱਡੇ ਪੱਧਰ ਤੇ ਖੋਰਾ ਲੱਗਣ ਦਾ ਡਰ ਬਣਿਆ ਹੋਇਆ ਹੈ ।