ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਰੋਨਾ ਪੀੜਤ ਮੁਲਾਜ਼ਮਾਂ ਨਾਲ ਫੋਨ ਰਾਹੀਂ ਕੀਤੀ ਗੱਲਬਾਤ
Published : Sep 6, 2020, 6:17 pm IST
Updated : Sep 6, 2020, 6:17 pm IST
SHARE ARTICLE
Punjab Police
Punjab Police

ਨੋਵਲ ਸਕੀਮ ਦਾ ਉਦੇਸ਼ ਪ੍ਰਭਾਵਿਤ ਅਧਿਕਾਰੀਆਂ/ਕਰਮਚਾਰੀਆਂ  ਨੂੰ ਚੜਦੀ ਕਲਾ ਵਿੱਚ ਰੱਖਣਾ ਅਤੇ ਉਤਸ਼ਾਹਿਤ ਕਰਨਾ : ਡੀ.ਜੀ.ਪੀ.

ਚੰਡੀਗੜ, 6 ਸਤੰਬਰ : ਜ਼ਮੀਨੀ ਪੱਧਰ 'ਤੇ ਪੁਲਿਸ ਦੀ  ਹੌਸਲਾ-ਅਫ਼ਜ਼ਾਈ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀਜੀਪੀ, ਪੰਜਾਬ ਦੇ ਨਿਰਦੇਸ਼ਾਂ ਤਹਿਤ ਇੱਕ ਨੋਵਲ ਯੋਜਨਾ ਅਧੀਨ ਉੱਚ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਹਸਪਤਾਲਾਂ  ਵਿੱਚ ਜ਼ੇਰੇ-ਇਲਾਜ ਜਾਂ ਘਰਾਂ ਵਿੱਚ ਇਕਾਂਤਵਾਸ 500 ਤੋਂ ਵੱਧ ਕੋਵਿਡ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ।

Captain Amarinder Singh Captain Amarinder Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵਲੋਂ ਪਿਛਲੇ ਹਫਤਿਆਂ ਦੌਰਾਨ ਨਿੱਜੀ ਤੌਰ 'ਤੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਪੂਰਨ ਰੂਪ ਵਿੱਚ ਉਤਸ਼ਾਹਿਤ ਅਤੇ ਚੜਦੀ ਕਲਾ ਵਿਚ ਰੱਖਣ ਦੇ ਉਦੇਸ਼ ਨਾਲ ਕੀਤੇ ਯਤਨਾਂ ਤਹਿਤ ਸਾਰੇ ਏ.ਡੀ.ਜੀ.ਪੀ ਅਤੇ ਆਈ.ਜੀ.ਪੀ  ਰੈਂਕ ਦੇ ਅਧਿਕਾਰੀਆਂ ਵੱਲੋਂ ਸਮੂਹਿਕ ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ ਪਾਜ਼ੇਟਿਵ ਅਧਿਕਾਰੀਆਂ/ਕਰਮਚਾਰੀਆਂ  ਨੂੰ ਫ਼ੋਨ ਕਾਲਾਂ ਕੀਤੀਆਂ ਗਈਆਂ।

Dinkar Gupta Dinkar Gupta

ਇਸ ਮੁਹਿੰਮ ਵਿੱਚ ਸ਼ਾਮਲ ਸੀਨੀਅਰ ਅਧਿਕਾਰੀਆਂ ਨੇ ਨਾ ਕੇਵਲ ਅਧਿਕਾਰੀਆਂ/ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ ਸਗੋਂ ਉਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਡਾਕਟਰੀ ਪਿਛੋਕੜ ਵਾਲੇ ਕੁਝ ਸੀਨੀਅਰ ਅਫਸਰਾਂ ਨੇ ਉਨਾਂ ਨੂੰ ਇਲਾਜ ਸਬੰਧੀ ਸੁਝਾਅ ਅਤੇ ਸਲਾਹ ਵੀ ਦਿੱਤੀ। ਇਲਾਜ਼ ਅਧੀਨ ਚੱਲ ਰਹੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਸਮੇਂ ਸਮੇਂ 'ਤੇ ਸਰਕਾਰ ਅਤੇ ਪੁਲਿਸ ਵਿਭਾਗ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਅਤੇ ਯਤਨਾਂ 'ਤੇ ਤਸੱਲੀ ਪ੍ਰਗਟਾਈ ਹੈ।

CoronavirusCorona virus

ਰਾਜ ਵਿੱਚ ਹੁਣ ਤੱਕ ਕੁੱਲ 3803 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ  ਅਤੇ ਇਨਾਂ ਵਿੱਚੋਂ 2186 (57%) ਪੂਰੀ ਤਰਾਂ ਠੀਕ ਹੋ ਗਏ ਹਨ। ਇਸ ਸਮੇਂ 1597 ਅਧਿਕਾਰੀ/ ਕਰਮਚਾਰੀ ਪਾਜ਼ੇਟਿਵ ਹਨ, ਜਿਨਾਂ ਵਿਚ 38 ਗਜ਼ਟਿਡ ਅਧਿਕਾਰੀ ਅਤੇ 21 ਐਸ.ਐਚ.ਓ. ਸ਼ਾਮਲ ਹਨ। ਪੁਲਿਸ ਮੁਲਾਜ਼ਮਾਂ ਦੇ ਤਕਰੀਬਨ 32 ਪਰਿਵਾਰਕ ਮੈਂਬਰ ਵੀ ਕੋਵਿਡ ਪਾਜ਼ੇਟਿਵ ਹਨ।

Coronavirus Coronavirus

50 ਹੋਰ ਪੁਲਿਸ ਮੁਲਾਜ਼ਮ ਜੋ ਪਾਜ਼ੇਟਿਵ ਵਿਅਕਤੀਆਂ ਦੇ ਨੇੜਲੇ ਸੰਪਰਕ ਵਿੱਚ ਸਨ, ਸਵੈ-ਇਕਾਂਤਵਾਸ ਅਧੀਨ ਹਨ। ਇੱਕ ਡੀਐਸਪੀ ਸਣੇ ਕੁੱਲ 20 ਅਧਿਕਾਰੀਆਂ/ ਕਰਮਚਾਰੀਆਂ ਨੇ ਪਿਛਲੇ ਦਿਨੀਂ ਕਰੋਨਾ ਵਾਇਰਸ ਦੀ ਰੋਕਥਾਮ ਦੌਰਾਨ ਫਰੰਟ ਲਾਈਨ ਯੋਧਿਆਂ ਵਜੋਂ ਲੜਦਿਆਂ ਆਪਣੀ ਜਾਨ ਦਿੱਤੀ ਹੈ। ਇਸ ਬਿਮਾਰੀ ਤੋਂ ਠੀਕ ਹੋਏ 20 ਤੋਂ ਵੱਧ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀ ਮਰਜ਼ੀ ਨਾਲ ਬਲੱਡ ਪਲਾਜ਼ਮਾ ਦਾਨ ਕੀਤਾ ਹੈ ਅਤੇ 100 ਤੋਂ ਵੱਧ ਹੋਰ ਲੋਕਾਂ ਨੇ ਵੀ ਸਮਾਜ ਦੀ ਭਲਾਈ ਲਈ ਅਜਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ।

DINKAR GUPTADINKAR GUPTA

ਇੱਕ ਭਲਾਈ ਸਬੰਧੀ ਉਪਰਾਲੇ ਵਜੋਂ ਸਾਰੇ ਕੋਵਿਡ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਾਕਟਰਾਂ ਵਲੋਂ ਸਿਫਾਰਸ਼ ਕੀਤੀਆਂ ਸਿਹਤ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਡਿਜੀਟਲ ਥਰਮਾਮੀਟਰ, ਪਲਸ ਆਕਸੀਮੀਟਰ, ਸੈਨੀਟਾਈਜ਼ਰ, ਦਵਾਈਆਂ, ਵਿਟਾਮਿਨ ਆਦਿ ਸ਼ਾਮਲ ਹਨ। ਇਨਾਂ ਕਿੱਟਾਂ ਦੀ ਟੈਕਸਾਂ ਸਮੇਤ ਕੀਮਤ 1700 ਰੁਪਏ ਬਣਦੀ ਹੈ ਪਰ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਕਿੱਟਾਂ ਬਿਲਕੁਲ ਮੁਫਤ ਦਿੱਤੀਆਂ ਗਈਆਂ ਹਨ।

Coronavirus antibodiesCoronavirus

ਹਾਲਾਂਕਿ ਵਾਧੂ ਜ਼ਿੰਮੇਵਾਰੀਆਂ ਅਤੇ ਸਿੱਧੇ ਸੰਕਟ ਸਬੰਧੀ ਚਿੰਤਾਵਾਂ ਕਾਰਨ ਫਰੰਟਲਾਈਨ ਪੁਲਿਸ ਫੋਰਸ ਬਹੁਤ ਜ਼ਿਆਦਾ ਦਬਾਅ ਹੇਠ ਹੈ, ਪਰ ਛੋਟੇ ਤੋਂ ਲੈ ਕੇ ਉੱਚ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦਾ ਮਨੋਬਲ ਅਤੇ ਉਤਸ਼ਾਹ ਦ੍ਰਿੜ ਤੇ ਉੱਚਾ ਹੈ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਹਰ ਪੁਲਿਸ ਅਧਿਕਾਰੀ/ਕਰਮਚਾਰੀ ਦੀ ਰਿਸ਼ਟਪੁਸ਼ਟਤਾ  ਉਨਾਂ (ਡੀਜੀਪੀ) ਦੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਇਹ ਸੰਪਰਕ ਪ੍ਰੋਗਰਾਮ ਭਵਿੱਖ ਵਿੱਚ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਰਾਜ ਵਿੱਚ ਹਰ ਕੋਵਿਡ ਪਾਜ਼ੇਟਿਵ ਪੁਲਿਸ ਮੁਲਾਜ਼ਮ ਮੁੜ ਤੋਂ ਸਿਹਤਯਾਬ ਨਹੀਂ ਹੋ  ਜਾਂਦਾ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement