
ਪੂਰਬੀ ਦਿੱਲੀ ਤੋਂ ਯੂਥ ਵਿੰਗ ਨੌਜਵਾਨ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ : ਕਾਲਕਾ
ਨਵੀਂ ਦਿੱਲੀ, 5 ਸਤੰਬਰ (ਸੁਖਰਾਜ ਸਿੰਘ): ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ, ਜਿਸ ਵਿਚ ਨੌਜਵਾਨ ਵਰਗ ਦੀ ਗਿਣਤੀ ਜ਼ਿਆਦਾ ਹੈ। ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਪੂਰਬੀ ਦਿੱਲੀ ਵਿਚ ਅਕਾਲੀ ਦਲ ਨੂੰ ਬਹੁਤ ਵੱਡੀ ਮਜਬੂਤੀ ਮਿਲ ਰਹੀ ਹੈ ਕਿਉਂਕਿ ਇੱਥੋਂ ਦੇ ਵੱਖ-ਵੱਖ ਇਲਾਕਿਆਂ ਤੋਂ ਲਗਾਤਾਰ ਲੋਕ ਆ ਕੇ ਸ਼੍ਰੋਮਣੀ ਅਕਾਲ ਦਲ ਵਿਚ ਸ਼ਾਮਲ ਹੋ ਰਹੇ ਹਨ, ਜਿਸ ਵਿਚ ਨੌਜਵਾਨ ਵਰਗ ਦੀ ਬਹੁਗਿਣਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਵੀ ਸਮਰਦੀਪ ਸਿੰਘ ਸੰਨੀ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਨੇ ਆ ਕੇ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਪਾਰਟੀ ਲਈ ਕਾਰਜ ਕਰਨ ਦਾ ਭਰੋਸਾ ਦਿੱਤਾ। ਸ. ਕਾਲਕਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਪਾਰਟੀ ਨੇ ਦਿੱਲੀ ਪ੍ਰਦੇਸ਼ ਵਿਚ ਜੁਆਇੰਟ ਸਕੱਤਰ ਦਾ ਪਦ ਦਿੱਤਾ ਹੈ ਅਤੇ ਗੁਰਪ੍ਰੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਗੋਬਿੰਦ ਐਨਕਲੇਵ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਯਮੁਨਾਪਾਰ ਤੋਂ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਦਾ ਦਾ ਪਾਰਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਨੌਜਵਾਨ ਆਗੂ ਅਤੇ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਲਾਹਕਾਰ ਜਸਪ੍ਰੀਤ imageਸਿੰਘ ਵਿੱਕੀ ਮਾਨ, ਸਮਰਦੀਪ ਸਿੰਘ ਸੰਨੀ ਨੇ ਸੁਆਗਤ ਕੀਤਾ