ਕੋਰੋਨਾ ਵਾਇਰਸ ਕਾਰਨ ਭਾਰਤ ’ਚ ਫਸੇ ਪਰਵਾਰ ਪਾਕਿਸਤਾਨ ਰਵਾਨਾ
Published : Sep 6, 2021, 12:15 am IST
Updated : Sep 6, 2021, 12:15 am IST
SHARE ARTICLE
image
image

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਫਸੇ ਪਰਵਾਰ ਪਾਕਿਸਤਾਨ ਰਵਾਨਾ

ਅਟਾਰੀ, 5 ਸਤੰਬਰ (ਪਪ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਨੇ ਵੀਜ਼ੇ ਬੰਦ ਕਰ ਦਿਤੇ ਸਨ ਜਿਸ ਕਾਰਨ ਪਾਕਿਸਤਾਨੀ ਨਾਗਰਿਕ ਭਾਰਤ ’ਚ ਫਸ ਗਏ ਸਨ। 
ਸਵਦੇਸ਼ ਪਰਤਦੇ ਸਮੇਂ ਅਟਾਰੀ ਸਰਹੱਦ ’ਤੇ ਪਾਕਿਸਤਾਨੀ ਨਾਗਰਿਕਾਂ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਉਹ ਹਿੰਦੂ ਜਥੇ ਨਾਲ ਭਾਰਤ ਵਿਖੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਸਨ। ਦਰਸ਼ਨ ਦੀਦਾਰੇ ਕਰਨ ਉਪਰੰਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਉਨ੍ਹਾਂ ਢਾਈ ਸਾਲ ਦਾ ਲੰਮਾ ਸਮਾਂ ਭਾਰਤ ਵਿਖੇ ਗੁਜ਼ਾਰਿਆ ਹੈ। 
ਸਿੰਧ ਪ੍ਰਾਂਤ ਦੇ ਰਹਿਣ ਵਾਲੇ ਕਾਂਜੀ ਰਾਮ ਅਤੇ ਤਿਰਾਗੋ ਨੇ ਗੱਲਬਾਤ ਕਰਦੇ ਦਸਿਆ ਕਿ ਉਹ ਜਥੇ ਨਾਲ ਆ ਕੇ ਅਪਣੇ ਸਾਕ ਸਬੰਧੀਆਂ ਨੂੰ ਮਿਲ ਲੈਂਦੇ ਸਨ ਪਰ ਕੋਰੋਨਾ ਵਾਇਰਸ ਦੇ ਡਰ ਨੇ ਗਲੇ ਨਹੀਂ ਮਿਲਣ ਦਿਤਾ ਸਗੋਂ ਦੂਰੀਆਂ ਬਣਾ ਕੇ ਹੀ ਗੱਲਾਂ ਕਰਦੇ ਰਹੇ। ਵਾਪਸ ਘਰ ਪਰਤਣ’ਤੇ ਖ਼ੁਸ਼ ਨਜ਼ਰ ਆ ਰਹੇ ਸਨ। ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਕਰਨ ਉਪਰੰਤ ਪਾਕਿਸਤਾਨੀ ਨਾਗਰਿਕਾਂ ਨੂੰ ਸਵਦੇਸ਼ ਭੇਜ ਦਿਤਾ ਗਿਆ ਹੈ। 
ਇਸ ਮੌਕੇ ਡਾਕਟਰਾਂ ਦੀ ਟੀਮ ਨੇ ਸਾਰੇ ਪਾਕਿਸਤਾਨੀ ਨਾਗਰਿਕਾਂ ਦੀ ਜਾਂਚ ਕੀਤੀ ਅਤੇ ਦੋ ਬੂੰਦ ਜ਼ਿੰਦਗੀ ਦੀ ਪੋਲੀਓ ਬੂੰਦਾਂ ਵੀ ਪਿਲਾਈਆਂ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement