ਟਿਕਰੀ ਬਾਰਡਰ 'ਤੇ ਕਿਸਾਨ ਦੇ ਤੰਬੂ ਸੜ ਕੇ ਹੋਏ ਸੁਆਹ 
Published : Sep 6, 2021, 7:16 am IST
Updated : Sep 6, 2021, 7:16 am IST
SHARE ARTICLE
image
image

ਟਿਕਰੀ ਬਾਰਡਰ 'ਤੇ ਕਿਸਾਨ ਦੇ ਤੰਬੂ ਸੜ ਕੇ ਹੋਏ ਸੁਆਹ 


ਬਰੇਟਾ, 5 ਸਤੰਬਰ (ਗੋਬਿੰਦ ਸ਼ਰਮਾ) : ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਲੜ ਰਹੇ ਕਿਸਾਨਾਂ ਨੂੰ  ਕਦੇ ਕੁਦਰਤੀ ਤੇ ਗ਼ੈਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਲੰਘੇ ਕਲ ਟਿਕਰੀ ਬਾਰਡਰ ਤੋਂ ਥੋੜੀ ਦੂਰ ਪੈਂਦੇ ਬਹਾਦਰਗੜ੍ਹ ਨਜਫ਼ਗੜ੍ਹ ਬਾਈਪਾਸ ਤੇ ਪੈਂਦੇ ਓਵਰ ਬਰਿਜ ਉਪਰ ਪਿੰਡ ਘੋੜੇਨਾਬ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ  ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦ ਕਿਸੇ ਕਾਰਨ ਕਰੰਟ ਵਾਲੀ ਤਾਰ ਨੂੰ  ਅੱਗ ਲੱਗਣ ਕਰ ਕੇ ਕਿਸਾਨਾਂ ਦਾ ਤੰਬੂ ਤੇ ਤੰਬੂ ਵਿਚਲਾ ਸਮਾਨ ਸੜ ਕੇ ਸੁਆਹ ਹੋ ਗਿਆ | 
ਪ੍ਰਧਾਨ ਕਰਨੈਲ ਸਿੰਘ ਘੋੜੇਨਾਬ ਦੇ ਦੱਸਣ ਮੁਤਾਬਕ ਉਹ ਤਕਰੀਬਨ 12:30 ਵਜੇ ਦੇ ਕਰੀਬ ਅਪਣੇ ਤੰਬੂ ਵਿਚ ਆਰਾਮ ਕਰ ਰਹੇ ਸੀ ਤਾਂ ਅਚਾਨਕ ਤੰਬੂ ਵਿਚ ਅੱਗ ਲੱਗ ਗਈ ਜਦੋਂ ਤਕ ਕਿਸਾਨ ਸਮਾਨ ਬਾਹਰ ਕੱਢਦੇ ਤਾਂ ਅੱਗ ਐਨੀ ਵਧ ਗਈ ਕਿ ਉਨ੍ਹਾਂ ਅਪਣੀ ਜਾਨ ਮਸਾਂ ਬਚਾਈ ਤੇ ਬਾਹਰ ਨਿਕਲ ਕੇ ਮਦਦ ਲਈ ਨੇੜਲੇ ਤੰਬੂਆਂ ਵਿਚਲੇ ਕਿਸਾਨਾਂ ਨੂੰ  ਮਦਦ ਲਈ ਆਵਾਜ਼ ਲਗਾਈ | 
ਕਿਸਾਨਾਂ ਨੇ ਪਹਿਲਾਂ ਬਿਜਲੀ ਵਾਰੀ ਤਾਰ ਕੱਟੀ ਤੇ ਅੱਗ 'ਤੇ ਕਾਬੂ ਪਾਉਣ ਲਈ ਪਾਣੀ ਪਾਇਆ | ਪਰ ਉਦੋਂ ਤਕ ਅੱਗ ਨੇ ਸਾਰੇ ਤੰਬੂ ਨੂੰ  ਸਾੜ ਦਿਤਾ ਤੰਬੂ ਵਿਚ ਮੌਜੂਦ ਫ਼ਰਿੱਜ ਇਨਵਰਟਰ ਤੋਂ ਇਲਾਵਾ ਸਾਰੇ ਕਪੜੇ ਬਿਸਤਰੇ ਤੇ ਕਿਸਾਨ ਕੋਲ ਜੋ ਪੈਸੇ ਸੀ ਸੱਭ ਸੁਆਹ ਹੋ ਗਏ, ਨਾਲ ਹੀ ਨੇੜੇ ਤੰਬੂ ਵਿਚ ਬਦੇਸ਼ਾ ਪਿੰਡ ਦੇ ਕਿਸਾਨ ਸਨ | ਉਨ੍ਹਾਂ ਦੇ ਤੰਬੂ ਨੂੰ  ਵੀ ਸੇਕ ਲੱਗ ਗਿਆ | ਜੁਗਲਾਣ ਦੇ ਕਿਸਾਨ ਬੂਟਾ ਸਿੰਘ ਨੇ ਦਸਿਆ ਕਿ ਉਹ ਮੌਕੇ 'ਤੇ ਕੋਲ ਹੀ ਸਨ ਕਿਸਾਨਾਂ ਨੇ ਜਥੇਬੰਦੀਆਂ ਦੇ ਆਗੂਆਂ, ਤੇ ਐਨ.ਆਰ.ਆਈ. ਭਰਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ |
Mansa_5_S5P_6_3_5

SHARE ARTICLE

ਏਜੰਸੀ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement