
ਗ਼ਿਲਾਨੀ ਦੀ ਲਾਸ਼ ਨੂੰ ਪਾਕਿਸਤਾਨੀ ਝੰਡੇ ’ਚ ਲਪੇਟਣ ’ਤੇ ਦਰਜ
ਸ਼੍ਰੀਨਗਰ, 5 ਸਤੰਬਰ : ਵੱਖਵਾਦੀ ਆਗੂ ਸਇਅਦ ਅਲੀ ਸ਼ਾਹ ਗ਼ਿਲਾਨੀ ਦੀ ਮੌਤ ਦੇ ਬਾਅਦ ਕਥਿਤ ਤੌਰ ’ਤੇ ਰਾਸ਼ਟਰ ਵਿਰੋਧੀ ਨਾਹਰੇ ਲੱਗਣ ਅਤੇ ਉਸ ਦੀ ਲਾਸ਼ ਨੂੰ ਪਾਕਿਸਤਾਨੀ ਝੰਡੇ ’ਚ ਲਪੇਟਣ ’ਤੇ ਐਫ਼ਆਈਆਰ ਦਰਜ ਕਰਨ ਨੂੰ ਲੈ ਕੇ ਐਤਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
ਐਫ਼ਆਈਆਰ ਦੀ ਆਲੋਚਨਾ ਕਰਦੇ ਹੋਏ ਮਹਿਬੂਬਾ ਨੇ ਟਵੀਟ ਕੀਤਾ, ‘‘ਕਸ਼ਮੀਰ ਨੂੰ ਖੁਲ੍ਹੀ ਹਵਾ ਦੀ ਜੇਲ ਬਣਾ ਦਿਤਾ ਗਿਆ ਹੈ ਅਤੇ ਮਰੇ ਹੋਏ ਲੋਕਾਂ ਨੂੰ ਵੀ ਛਡਿਆ ਨਹੀਂ ਜਾ ਰਿਹਾ। ਇਕ ਪ੍ਰਵਾਰ ਨੂੰ ਅਪਣੀ ਮਰਜ਼ੀ ਨਾਲ ਦੁੱਖ ਪ੍ਰਗਟ ਕਰਨ ਅਤੇ ਅਤੰਮ ਸਸਕਾਰ ਤਕ ਨਹੀਂ ਕਰਨ ਦਿਤਾ ਜਾ ਰਿਹਾ। ਗ਼ਿਲਾਨੀ ਸਾਹਿਬ ਦੇ ਪ੍ਰਵਾਰ ’ਤੇ ਯੂਪੀਏ ਦੇ ਤਹਿਤ ਮਾਮਲਾ ਦਰਜ ਕਰਨ ਨਾਲ ਪਤਾ ਚੱਲਦਾ ਹੈ ਕਿ ਭਾਰਤ ਸਰਕਾਰ ਅੰਦਰ ਤਕ ਬੇਰਹਿਮ ਹੈ। ਇਹ ਨਵੇਂ ਭਾਰਤ ਦਾ ਨਵਾਂ ਕਸ਼ਮੀਰ ਹੈ।’’ (ਏਜੰਸੀ)