ਸ਼ਹੀਦਾਂ ਦੀ ਪਵਿੱਤਰ ਧਰਤੀ ਜਲਿ੍ਹਆਵਾਲੇ ਬਾਗ਼ 'ਤੇ ਸਿਆਸਤ ਕਰਨਾ ਬਜਰ ਗੁਨਾਹ
Published : Sep 6, 2021, 7:19 am IST
Updated : Sep 6, 2021, 7:19 am IST
SHARE ARTICLE
image
image

ਸ਼ਹੀਦਾਂ ਦੀ ਪਵਿੱਤਰ ਧਰਤੀ ਜਲਿ੍ਹਆਵਾਲੇ ਬਾਗ਼ 'ਤੇ ਸਿਆਸਤ ਕਰਨਾ ਬਜਰ ਗੁਨਾਹ


ਅੰਮਿ੍ਤਸਰ, 5 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼ਹੀਦਾਂ ਦੀ ਪਵਿੱਤਰ ਧਰਤੀ ਜਲਿ੍ਹਆਵਾਲੇ ਬਾਗ਼ ਤੇ ਕੇਦਰ ਸਰਕਾਰ ਨੰੂ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ | ਸਿਰੇ ਦੀ ਫ਼ਿਰਕਾਪ੍ਰਸਤ ਤੇ ਤੰਗ ਸੋਚ ਨਾਲ ਨੱਕੋ-ਨੱਕ ਭਰੀ ਆਰ.ਐਸ.ਐਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਮੋਦੀ ਸਰਕਾਰ ਨੰੂ ਸ਼ੱਕ ਨਾਲ ਵੇਖਿਆਂ ਜਾਂਦਾ ਹੈ | 
ਉਸ ਦੇ ਕਾਰਜ ਵਿਵਾਦਾਂ ਤੇ ਇਕਤਰਫ਼ਾ ਵੇਖੇ ਜਾ ਰਹੇ ਹਨ | ਅਜਿਹੇ ਹਾਲਾਤ ਵਿਚ ਸੁੰਦਰੀਕਰਨ ਤੋਂ ਪਹਿਲਾਂ ਸ਼ਹੀਦਾਂ ਦੇ ਵਾਰਸਾਂ ਨੰੂ ਭਰੋਸੇ ਵਿਚ ਲਏ ਜਾਣਾ ਬੇਹੱਦ ਜ਼ਰੂਰੀ ਸੀ, ਜਿਨ੍ਹਾਂ ਫ਼ਰੰਗੀ ਕੱਢਣ ਤੇ ਦੇਸ਼ ਆਜ਼ਾਦ ਕਰਵਾਉਣ ਦੀ ਥਾਂ ਪੰਜਾਬੀ ਜ਼ੁਬਾਨ ਨੰੂ ਵਿਸ਼ੇਸ਼ ਥਾਂ ਦੇਣੀ ਜ਼ਰੂਰੀ ਹੈ | ਭਾਜਪਾਈਆਂ ਨੇ ਹਮੇਸ਼ਾ ਪੰਜਾਬੀ ਨਾਲ ਨਫ਼ਰਤ ਕੀਤੀ ਜਿਸ ਕਾਰਨ ਪੰਜਾਬ ਤੇ ਹੋਰ ਲੋਕ, ਇਨ੍ਹਾਂ ਦੀਆਂ ਸ਼ਰਾਰਤਾਂ ਨੰੂ ਪਸੰਦ ਨਹੀਂ ਕਰਦੇ | ਸ਼ਹੀਦਾਂ ਦੇ ਵਾਰਸਾਂ ਜਲਿ੍ਹਆਵਾਲੇ ਬਾਗ਼ ਵਿਚ ਕੀਤੀ ਗਈ ਛੇੜਛਾੜ ਨੰੂ ਪਸੰਦ ਨਹੀਂ ਕਰਦੇ ਜਿਸ ਦਾ ਵਰਚੂਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਅਗੱਸਤ ਨੰੂ ਦਿੱਲੀ ਤੋਂ ਕੀਤਾ ਸੀ | ਸ਼ਹੀਦਾਂ ਦੇ ਵਾਰਸ ਮੰਗ ਕਰ ਰਹੇ ਹਨ ਕਿ ਜਲਿ੍ਹਆਵਾਲੇ ਬਾਗ਼ ਦੀ ਯਾਦਗਾਰ ਦਰਸਾਉਂਦੀ ਤੰਗ ਗਲੀ ਵਿਚ ਸਥਾਪਤ ਕੀਤੀਆਂ ਤਸਵੀਰਾਂ ਹਟਾਈਆਂ ਜਾਣ, ਸ਼ਹੀਦੀ ਜੋਤ ਪਹਿਲਾਂ ਵਾਲੀ ਥਾਂ 'ਤੇ ਹੀ ਸਥਾਪਤ ਕੀਤੀ ਜਾਵੇ, ਸ਼ਹੀਦੀ ਖ਼ੂਨ ਦੀ ਪੁਰਾਤਨ ਦਿੱਖ ਬਹਾਲ ਹੋਵੇ | ਮਿਟਾਈਆਂ ਗਈਆਂ ਯਾਦਗਰ ਮੁੜ ਉਸਾਰੀਆਂ ਜਾਣ | ਵੱਖ ਵੱਖ ਰਾਜਸੀ ਤੇ ਹੋੋਰ ਆਗੂਆਂ ਨੇ ਮੰਗ ਕੀਤੀ ਕਿ ਇਸ ਦੀ ਜਾਂਚ ਉੱਚ ਪੱਧਰ 'ਤੇ ਕਰਵਾਉਣੀ ਚਾਹੀਦੀ ਹੈ | ਸ਼ਹੀਦ ਪ੍ਰਵਾਰ ਦੇ ਮੈਂਬਰ ਸੁਨੀਲ ਕੁਮਾਰ ਨੇ ਦੋਸ਼ ਲਾਇਆ ਕਿ ਇਸ ਦਾ ਪੁਰਾਤਨ ਸਰੂਪ ਬਦਲ ਦਿਤਾ ਹੈ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement