
ਪੰਜਾਬ ਅਤੇ ਹਰਿਆਣਾ ਦੀਆਂ ਅਧੀਨ ਅਦਾਲਤਾਂ ਵਿਚ 445 ਸਟੈਨੋਗ੍ਰਾਫਰ ਗ੍ਰੇਡ -3 ਦੀਆਂ ਅਸਾਮੀਆਂ ਲਈ ਕੱਢੀ ਗਈ ਭਰਤੀ ਲਈ ਆਖਰੀ ਤਰੀਕ 7 ਸਤੰਬਰ 2021 ਹੈ।
ਚੰਡੀਗੜ੍ਹ: ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court Recruitment) ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ ਅਧੀਨ ਅਦਾਲਤਾਂ ਵਿਚ 445 ਸਟੈਨੋਗ੍ਰਾਫਰ ਗ੍ਰੇਡ -3 ਦੀਆਂ ਅਸਾਮੀਆਂ ਲਈ ਕੱਢੀ ਗਈ ਭਰਤੀ ਲਈ ਆਖਰੀ ਤਰੀਕ 7 ਸਤੰਬਰ 2021 ਹੈ। ਜੇ ਤੁਸੀਂ ਵੀ ਇਸ ਦੇ ਚਾਹਵਾਨ ਹੋ ਤਾਂ ਅੱਜ ਹੀ ਸਰਕਾਰੀ ਵੈਬਸਾਈਟ (www.sssc.gov.in) ਜ਼ਰੀਏ ਇਹਨਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰੋ।
Punjab and Haryana High Court
ਪੋਸਟ ਦਾ ਨਾਮ- ਸਟੈਨੋਗ੍ਰਾਫਰ
ਵਿਭਾਗ ਦਾ ਨਾਮ- ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਅਸਾਮੀਆਂ ਦੀ ਗਿਣਤੀ- 445 (ਪੰਜਾਬ- 283, ਹਰਿਆਣਾ-162)
ਅਪਲਾਈ ਕਰਨ ਦਾ ਤਰੀਕਾ- ਆਨਲਾਈਨ
ਅਧਿਕਾਰਕ ਵੈੱਬਸਾਈਟ- www.sssc.gov.in
Jobs
ਵਿੱਦਿਅਕ ਯੋਗਤਾ (Educational qualification)
ਇਹਨਾਂ ਅਸਾਮੀਆਂ ਲਈ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਂ ਤੋਂ ਬੈਚਲਰ ਆਫ਼ ਆਰਟਸ ਜਾਂ ਬੈਚਲਰ ਆਫ਼ ਸਾਇੰਸ ਜਾਂ ਹੋਰ ਵਿਸ਼ੇ ਵਿਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਕੰਪਿਊਟਰ ਦੀ ਸਿੱਖਿਆ ਹੋਣੀ ਚਾਹੀਦੀ ਹੈ।
Punjab and Haryana High Court Stenographer Recruitment 2021
ਉਮਰ ਸੀਮਾ (Age limit)
ਇਹਨਾਂ ਅਰਜ਼ੀਆਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਦਕਿ ਹਰਿਆਣਾ ਦੇ ਉਮੀਦਵਾਰਾਂ ਦੀ ਉਮਰ 17 ਤੋਂ 42 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿਚ ਛੋਟ ਦਿੱਤੀ ਜਾਵੇਗੀ।
Recruitment
ਚੋਣ ਪ੍ਰਕਿਰਿਆ (Selection process)
ਉਮੀਦਵਾਰਾਂ ਦੀ ਚੋਣ ਇੰਗਲਿਸ਼ ਸ਼ੌਰਟਹੈਂਡ ਟੈਸਟ ਅਤੇ ਇਸ ਦੇ ਟ੍ਰਾਂਸਕ੍ਰਿਪਸ਼ਨ ਦੇ ਅਧਾਰ ’ਤੇ ਕੀਤੀ ਜਾਵੇਗੀ। ਹੋਰ ਚੋਣ ਪ੍ਰਕਿਰਿਆ ਦੇ ਵੇਰਵਿਆਂ ਲਈ ਤੁਸੀਂ ਅਧਿਕਾਰਤ ਇਸ਼ਤਿਹਾਰ ਦੇਖ ਸਕਦੇ ਹੋ।