ਪੰਜਾਬ ਰੋਡਵੇਜ਼ ਦੀਆਂ ਬਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ  ਹੋ ਸਕਦੀ ਹੈ ਮੁਸ਼ਕਲ
Published : Sep 6, 2021, 7:14 am IST
Updated : Sep 6, 2021, 7:14 am IST
SHARE ARTICLE
image
image

ਪੰਜਾਬ ਰੋਡਵੇਜ਼ ਦੀਆਂ ਬਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ  ਹੋ ਸਕਦੀ ਹੈ ਮੁਸ਼ਕਲ

ਕੰਟਰੈਕਟ ਵਰਕਰਜ਼ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਕਰ ਰਹੇ ਹਨ ਹੜਤਾਲ

ਜਲੰਧਰ, 5 ਸਤੰਬਰ (ਵਰਿੰਦਰ ਸ਼ਰਮਾ) : ਸੋਮਵਾਰ ਤੋਂ ਬੱਸ ਯਾਤਰੀਆਂ ਲਈ ਭਾਰੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ | ਇਸ ਲਈ ਪੰਜਾਬ ਅੰਦਰ ਅਤੇ ਪੰਜਾਬ ਤੋਂ ਗੁਆਂਢੀ ਸੂਬਿਆਂ ਨੂੰ  ਜਾਣ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਬਸਾਂ ਦਾ ਸਟੇਟਸ ਜ਼ਰੂਰ ਚੈਕ ਕਰ ਲੈਣ | ਰੈਗੂਲਰ ਸਟਾਫ਼ ਦੀ ਬੇਹੱਦ ਕਿੱਲਤ ਹੋਣ ਕਾਰਨ ਪੰਜਾਬ ਰੋਡਵੇਜ਼ ਅਪਣੇ ਬੇੜੇ 'ਚ ਹੀ ਸ਼ਾਮਲ ਬਸਾਂ ਦਾ ਸੰਚਾਲਨ ਕਰ ਪਾਉਣ 'ਚ ਅਸਮਰੱਥ ਹੋਵੇਗੀ | 
ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ 447 ਬਸਾਂ ਨੂੰ  ਚਲਾਉਣ ਲਈ ਜ਼ਰੂਰੀ ਗਿਣਤੀ 'ਚ ਡਰਾਈਵਰ ਹੀ ਉਪਲੱਬਧ ਨਹੀਂ ਹੈ | ਇਸੇ ਕਾਰਨ ਜਦੋਂ ਸੋਮਵਾਰ ਤੋਂ ਕੰਟਰੈਕਟ ਵਰਕਰਜ਼ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ ਤਾਂ ਪੰਜਾਬ ਰੋਡਵੇਜ਼ ਦੀਆਂ ਵੱਧ ਤੋਂ ਵੱਧ ਬਸਾਂ ਡਿਪੂ 'ਚ ਹੀ ਖੜੀਆਂ ਰਹਿਣਗੀਆਂ | ਪਨਬਸ ਦੇ ਬੇੜੇ 'ਚ 1090 ਬਸਾਂ ਸ਼ਾਮਲ ਹਨ ਅਤੇ ਉਨ੍ਹਾਂ ਨੂੰ  ਕੰਟਰੈਕਟ ਵਰਕਰਜ਼ ਹੀ ਚਲਾਉਂਦੇ ਹਨ | ਇਸੇ ਕਾਰਨ ਹੜਤਾਲ ਦੌਰਾਨ ਇਨ੍ਹਾਂ ਬਸਾਂ ਦਾ ਖੜੇ ਰਹਿਣਾ ਤਾਂ ਤੈਅ ਹੀ ਹੈ | ਪੰਜਾਬ ਰੋਡਵੇਜ਼ 'ਚ ਰੈਗੂਲਰ ਮੁਲਾਜ਼ਮਾਂ ਦੀ ਕਿੱਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ 'ਚ ਰੋਡਵੇਜ਼ ਦੇ ਸਿਰਫ਼ ਅੱਠ ਰੈਗੂਲਰ ਡਰਾਈਵਰ ਰਿਟਾਇਰ ਹੋਣ ਤੋਂ ਬਚੇ ਹਨ | ਜਦਕਿ ਡਿਪੂ 'ਚ ਪੰਜਾਬ ਰੋਡਵੇਜ਼ ਦੀਆਂ ਬਸਾਂ ਦੀ ਗਿਣਤੀ 20 ਦੇ ਲਗਪਗ ਹੈ | ਪੰਜਾਬ ਰੋਡਵੇਜ਼ ਜਲੰਧਰ-2 ਡਿਪੂ 'ਚ ਤਾਂ ਸਿਰਫ਼ ਤਿੰਨ ਰੈਗੂਲਰ ਡਰਾਈਵਰ ਹੀ ਬਚੇ ਹਨ ਅਤੇ ਇਸ ਡਿਪੂ 'ਚ ਵੀ ਬਸਾਂ ਦੀ ਗਿਣਤੀ 20 ਦੇ ਕਰੀਬ ਹੈ | ਜ਼ਾਹਰ ਹੈ ਕਿ ਹੜਤਾਲ ਵਾਲੇ ਦਿਨ ਪੰਜਾਬ ਰੋਡਵੇਜ਼ ਪ੍ਰਬੰਧਨ ਚਾਹ ਕੇ ਵੀ ਅਪਣੇ ਬੇੜੇ 'ਚ ਸ਼ਾਮਲ ਬਸਾਂ ਦਾ ਸੰਚਾਲਨ ਕਰਨ 'ਚ ਬੇਵੱਸ ਨਜ਼ਰ ਆਵੇਗਾ |
ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਦੇ ਕੰਟਰੈਕਟ ਮੁਲਾਜ਼ਮ ਵੀ ਸੋਮਵਾਰ ਤੋਂ ਹੜਤਾਲ 'ਤੇ ਰਹਿਣਗੇ | ਪੀ.ਆਰ.ਟੀ.ਸੀ 'ਚ 797 ਤੇ ਪੀ.ਆਰ.ਟੀ.ਸੀ ਕਿਲੋਮੀਟਰ ਸਕੀਮ 'ਚ 303 ਬਸਾਂ ਸ਼ਾਮਲ ਹਨ | ਪੀ.ਆਰ.ਟੀ.ਸੀ 'ਚ ਵੀ ਰੈਗੂਲਰ ਮੁਲਾਜ਼ਮਾਂ ਦੀ ਭਾਰੀ ਕਿੱਲਤ ਹੈ | ਜੇਕਰ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ 1537 ਬਸਾਂ ਅਤੇ ਪੀ.ਆਰ.ਟੀ.ਸੀ ਦੀਆਂ 1100 ਨੂੰ  ਜੋੜ ਦਿਤਾ ਜਾਵੇ ਤਾਂ ਇਹ ਅੰਕੜਾ 2637 ਬਣਦਾ ਹੈ ਅਤੇ ਹੜਤਾਲ ਵਾਲੇ ਦਿਨ ਜੇਕਰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਰਿਟਾਇਰ ਹੋਣ ਤੋਂ ਬਚੇ ਹੋਏ ਰੈਗੂਲਰ ਮੁਲਾਜ਼ਮ ਬਸਾਂ ਚਲਾਉਂਦੇ ਹਨ ਤਾਂ ਵੀ 2000 ਦੇ ਲਗਪਗ ਸਰਕਾਰੀ ਬਸਾਂ ਦਾ ਸੰਚਾਲਨ ਪ੍ਰਭਾਵਤ ਰਹਿਣ ਦੀ ਪ੍ਰਬਲ ਸੰਭਾਵਨਾ ਹੈ |
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement