
ਦਿੱਲੀ ਕਮੇਟੀ ਵਲੋਂ ਸ਼ਤਾਬਦੀ ਦਿਵਸ ਸਬੰਧੀ ਸਮਾਗਮ ਮਨਾਉਣ ਲਈ 11 ਮੈਂਬਰੀ ਕਮੇਟੀ ਦਾ ਵੀ ਗਠਨ
ਅੰਮਿ੍ਤਸਰ , 6 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਕਾਨਫ਼ਰੰਸ ਹਾਲ 'ਚ ਆਯੋਜਿਤ ਪ੍ਰੈਸ ਕਾਨਫ਼ਰੰਸ 'ਚ ਸਾਲ 2023 'ਚ ਲਾਲ ਕਿਲ੍ਹਾ ਮੈਦਾਨ 'ਤੇ ਮਨਾਏ ਜਾਣ ਵਾਲੇ 'ਦਿੱਲੀ ਫ਼ਤਿਹ ਦਿਵਸ' ਨੂੰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300ਵੇਂ ਜਨਮ ਸ਼ਤਾਬਦੀ ਦਿਵਸ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ |
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸੰਬੰਧੀ ਸਮਾਗਮਾਂ ਨੂੰ ਮਨਾਉਣ ਲਈ ਦਿੱਲੀ ਕਮੇਟੀ ਵਲੋਂ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ 'ਚ ਦਿੱਲੀ ਕਮੇਟੀ ਵਲੋਂ ਸ. ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸ. ਜਸਮੇਨ ਸਿੰਘ ਨੋਨੀ ਸਕੱਤਰ, ਮੈਂਬਰਾਨ ਸ. ਭੁਪਿੰਦਰ ਸਿੰਘ ਭੁੱਲਰ, ਸ. ਹਰਜੀਤ ਸਿੰਘ ਪੱਪਾ, ਸ. ਗੁਰਦੇਵ ਸਿੰਘ ਅਤੇ ਸ. ਜਤਿੰਦਰਪਾਲ ਸਿੰਘ ਗਾਗੀ ਪ੍ਰਧਾਨ ਰਾਮਗੜ੍ਹੀਆ ਬੋਰਡ, ਸ. ਅਵਤਾਰ ਸਿੰਘ ਭੁਰਜੀ, ਸ. ਗੁਰਮੀਤ ਸਿੰਘ ਸੰਮੀ, ਬਲਦੇਵ ਸਿੰਘ ਨਾਮਧਾਰੀ, ਸ. ਕੇਵਲ ਸਿੰਘ ਅਤੇ ਸ. ਤਰਲੋਚਨ ਸਿੰਘ ਡੋਲਾ ਸ਼ਾਮਲ ਹਨ |
ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਦਿੰਲੀ ਫ਼ਤਿਹ ਦਿਵਸ 2023 ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300ਵੇਂ ਜਨਮ ਸ਼ਤਾਬਦੀ ਦਿਵਸ ਨੂੰ ਸਮਰਪਿਤ ਕਰਨ ਦਾ ਅੱਜ ਐਲਾਨ ਕੀਤੇ ਜਾਣ ਦਾ ਮੰਤਵ ਹੈ ਕਿ ਵੱਧ ਤੋਂ ਵੱਧ ਲੋਕਾਂ ਤਕ ਇਹ ਜਾਣਕਾਰੀ ਪੁੱਜ ਸਕੇ | ਲਾਲ ਕਿਲ੍ਹਾ ਜਿੱਤਣ ਤੋਂ ਬਾਅਦ ਉਹ ਔਰੰਗਜ਼ੇਬ ਦੇ ਤਖ਼ਤ ਦਾ ਫਰਸ਼ ਉਖਾੜ ਕੇ ਉਸ ਨੂੰ ਅੰਮਿ੍ਤਸਰ ਲੈ ਕੇ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਪਰਿਸਰ 'ਚ ਸਥਿਤ ਰਾਮਗੜ੍ਹੀਆ ਬੁੰਗਾ 'ਚ ਸਥਾਪਤ ਕੀਤਾ | ਸੰਗਤ ਇਸ ਫਰਸ਼ ਦੇ ਅੱਜ ਵੀ ਦਰਸ਼ਨ ਕਰਦੀਆਂ ਹਨ.ਦਿੱਲੀ ਕਮੇਟੀ ਦਾ ਫ਼ਰਜ਼ ਹੈ ਕਿ ਉਹ ਅਪਣੀ ਕੌਮ ਦੇ ਬਹਾਦੁਰ ਯੌਧਿਆਂ ਅਤੇ ਸਿੱਖ ਜਰਨੈਲਾਂ ਦੇ ਇਤਿਹਾਸ ਤੋਂ ਆਪਣੀ ਨਵੀਂ ਪਨੀਰੀ ਨੂੰ ਜਾਣੂੰ ਕਰਾਉਣ ਸੰਬੰਧੀ ਅਜੋਕੇ ਪ੍ਰੋਗਰਾਮ ਕਰਵਾਏ |
ਕੈਪਸ਼ਨ— ਏ ਐਸ ਆਰ ਬਹੋੜੂ—6—5—ਦਿੱਲੀ ਕਮੇਟੀ ਦੇ ਅਹੁਦੇਦਾਰ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਦੌਰਾਨ |
s