School Holidays News: ਬੱਚਿਆਂ ਲਈ ਜ਼ਰੂਰੀ ਖਬਰ, ਅਗਲੇ ਦੋ ਦਿਨ ਸਕੂਲ ਕਾਲਜ ਰਹਿਣਗੇ ਬੰਦ
Published : Sep 6, 2024, 3:45 pm IST
Updated : Sep 6, 2024, 3:50 pm IST
SHARE ARTICLE
School Holidays News in punjabi
School Holidays News in punjabi

School Holidays News: ਸਾਰੇ ਰਾਜਾਂ ਵਿਚ ਕੱਲ੍ਹ ਛੁੱਟੀ ਨਹੀਂ ਹੈ

School Holidays News in punjabi : ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਸਾਰੇ ਕੰਮਕਾਜੀ ਲੋਕਾਂ ਤੇ ਬੱਚਿਆਂ ਨੂੰ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਿਉਂਕਿ ਛੁੱਟੀਆਂ ਵਿਚ ਹੀ ਲੋਕ ਆਪਣਾ ਕੀਮਤੀ ਸਮਾਂ ਆਪਣੇ ਮਾਪਿਆਂ, ਬੱਚਿਆਂ ਨਾਲ ਬਤੀਤ ਕਰ ਪਾਉਂਦੇ ਹਨ। ਅਜਿਹੇ ਵਿਚ ਅਸੀਂ ਇਸ ਚੰਗੀ ਖਬਰ ਲੈ ਕੇ ਆਏ ਹਾਂ। ਸਤੰਬਰ ਮਹੀਨੇ ਵਿਚ ਇਕੱਠੀਆਂ 2 ਛੁੱਟੀਆਂ ਮਿਲਣ ਵਾਲੀਆਂ ਹਨ। ਜੀ ਹਾਂ, ਅਗਲੇ ਦੋ ਦਿਨ ਸਰਕਾਰੀ ਦਫਤਰ, ਕਾਲਜ, ਸਕੂਲ ਬੰਦ ਰਹਿਣਗੇ।

ਆਓ ਜਾਣਦੇ ਹਾਂ ਇਹ ਛੁੱਟੀਆਂ ਕਦੋਂ ਅਤੇ ਕਿਉਂ ਹਨ। ਦਫ਼ਤਰ ਅਤੇ ਸਕੂਲ ਜਾਣ ਵਾਲੇ ਹਮੇਸ਼ਾ ਛੁੱਟੀਆਂ ਪਸੰਦ ਕਰਦੇ ਹਨ। ਇਸ ਮਹੀਨੇ ਵਿੱਚ 5 ਐਤਵਾਰ ਅਤੇ 2 ਜਨਤਕ ਛੁੱਟੀਆਂ ਹਨ। 7 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਮੌਕੇ ਅਤੇ 8 ਸਤੰਬਰ ਨੂੰ ਐਤਵਾਰ ਹੋਣ ਕਾਰਨ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਲਗਾਤਾਰ ਦੋ ਦਿਨ ਬੰਦ ਰਹਿਣਗੇ।

ਇਹ ਵੀ ਪੜ੍ਹੋ: Abohar News: ਅਬੋਹਰ ਪੁਲਿਸ ਨੇ ਲੋੜੀਂਦਾ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ, ਕਈ ਰਾਜਾਂ ਵਿਚ ਦਰਜ ਹਨ 8 ਮਾਮਲੇ  

ਗਣੇਸ਼ ਚਤੁਰਥੀ: ਹਾਲਾਂਕਿ ਗਣੇਸ਼ ਚਤੁਰਥੀ ਦੀ ਦੇਸ਼ ਭਰ ਵਿੱਚ ਇਕਸਾਰ ਜਨਤਕ ਛੁੱਟੀ ਨਹੀਂ ਹੈ, ਪਰ ਇਸ ਨੂੰ ਕੁਝ ਰਾਜਾਂ ਵਿੱਚ ਇੱਕ ਖੇਤਰੀ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਰਾਜਾਂ ਵਿਚ ਵੀ ਗਣੇਸ਼ ਚਤੁਰਥੀ 'ਤੇ ਛੁੱਟੀ ਦਾ ਐਲਾਨ ਕਰਨਾ ਲਾਜ਼ਮੀ ਨਹੀਂ ਹੈ। ਗਣੇਸ਼ ਚਤੁਰਥੀ ਖਾਸ ਕਰਕੇ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿਚ ਕੱਲ੍ਹ ਛੁੱਟੀ ਨਹੀਂ ਹੈ। 

ਕਿਸੇ ਵੀ ਉਲਝਣ ਦੀ ਸਥਿਤੀ ਵਿੱਚ, ਮਾਪੇ ਅਤੇ ਵਿਦਿਆਰਥੀ ਸਕੂਲ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਕਰਮਚਾਰੀ ਆਪਣੇ ਦਫਤਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ: Khadiala Sainian Accident News: 3 ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ, ਪਤੀ ਦੀ ਮੌਤ ਤੋਂ 

ਗਣੇਸ਼ ਚਤੁਰਥੀ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ। ਹਿੰਦੂ ਸਮਾਜ ਇਸ ਤਿਉਹਾਰ ਨੂੰ ਭਗਵਾਨ ਗਣੇਸ਼ ਦੇ ਜਨਮ ਦਿਨ ਦੀ ਯਾਦ ਵਿਚ ਮਨਾਉਂਦਾ ਹੈ। ਇਹ ਤਿਉਹਾਰ ਮੁੱਖ ਤੌਰ 'ਤੇ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗਣੇਸ਼ ਚਤੁਰਥੀ ਆਮ ਤੌਰ 'ਤੇ ਅਗਸਤ ਜਾਂ ਸਤੰਬਰ ਦੇ ਵਿਚਕਾਰ ਦੀ ਤਾਰੀਖ ਨੂੰ ਮਨਾਈ ਜਾਂਦੀ ਹੈ, ਜੋ ਕਿ ਹਿੰਦੂ ਕੈਲੰਡਰ ਦੇ ਅਨੁਸਾਰ ਭਾਦਰਪਦ ਮਹੀਨੇ ਦੀ ਚਤੁਰਥੀ 'ਤੇ ਆਉਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from School Holidays News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement