Punjab Flood News: ਪੰਜਾਬ ਵਿਚ ਹੜ੍ਹਾਂ ਦਾ ਕਹਿਰ, ਪਿਛਲੇ 24 ਘੰਟਿਆਂ ਵਿਚ 46 ਹੋਰ ਪਿੰਡ ਹੜ੍ਹਾਂ ਦੀ ਮਾਰ ਹੇਠ
Published : Sep 6, 2025, 6:31 am IST
Updated : Sep 6, 2025, 8:08 am IST
SHARE ARTICLE
Punjab Flood News in punjabi
Punjab Flood News in punjabi

Punjab Flood News:     21,929 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, 196 ਰਾਹਤ ਕੈਂਪ ਲਗਾਏ, 7108 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਠਹਿਰਾਇਆ ਗਿਆ

  • , ਕੁਲ ਗਿਣਤੀ 1948 1.72 ਲੱਖ ਹੈਕਟੇਅਰ ਰਕਬੇ ਹੇਠ ਖੜੀਆਂ ਫ਼ਸਲਾਂ ਨੂੰ ਦਾ ਹੋਇਆ ਨੁਕਸਾਨ
  •  

Punjab Flood News in punjabi: ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦਸਿਆ ਕਿ ਪੰਜਾਬ ਅਤੇ ਉਪਰਲੇ ਪਹਾੜੀ ਖੇਤਰਾਂ ਵਿਚ ਮੀਂਹ ਘੱਟ ਪੈਣ ਕਾਰਨ ਸੂਬੇ ਨੂੰ ਹੜ੍ਹਾਂ ਤੋਂ ਥੋੜੀ ਰਾਹਤ ਮਿਲੀ ਹੈ। ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਮਾਲ ਮੰਤਰੀ ਨੇ ਦਸਿਆ ਕਿ ਪੰਜਾਬ ਭਰ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਤੋਂ 21,929 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

ਹੁਣ ਤਕ ਗੁਰਦਾਸਪੁਰ ਦੇ (5581) ਵਿਅਕਤੀਆਂ, ਫ਼ਿਰੋਜ਼ਪੁਰ (3840), ਫ਼ਾਜ਼ਿਲਕਾ (3953), ਅੰਮ੍ਰਿਤਸਰ (2734), ਪਠਾਨਕੋਟ (1139), ਹੁਸ਼ਿਆਰਪੁਰ (1615), ਕਪੂਰਥਲਾ (1428), ਜਲੰਧਰ (511), ਬਰਨਾਲਾ (539), ਮਾਨਸਾ (178), ਮੋਗਾ (145), ਰੂਪਨਗਰ (245) ਅਤੇ ਤਰਨ ਤਾਰਨ ਦੇ (21) ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।

ਉਨ੍ਹਾਂ ਦਸਿਆ ਕਿ ਸੂਬੇ ਭਰ ਵਿਚ 196 ਰਾਹਤ ਕੈਂਪ ਸਥਾਪਤ ਕੀਤੇ ਗਏ, ਜਿਥੇ 7108 ਪ੍ਰਭਾਵਤ ਲੋਕਾਂ ਨੂੰ ਠਹਿਰਾਇਆ ਗਿਆ, ਜਿਨ੍ਹਾਂ ਵਿਚੋਂ ਫ਼ਾਜ਼ਿਲਕਾ ਦੇ ਸੱਭ ਤੋਂ ਵੱਧ (2548) ਵਿਅਕਤੀ, ਹੁਸ਼ਿਆਰਪੁਰ (1041), ਫ਼ਿਰੋਜ਼ਪੁਰ (776), ਪਠਾਨਕੋਟ (693), ਜਲੰਧਰ (511), ਬਰਨਾਲਾ (539), ਅੰਮ੍ਰਿਤਸਰ (371), ਰੂਪਨਗਰ (245), ਮੋਗਾ (145), ਮਾਨਸਾ (89), ਸੰਗਰੂਰ (80), ਕਪੂਰਥਲਾ (57) ਅਤੇ ਗੁਰਦਾਸਪੁਰ ਦੇ (13) ਵਿਅਕਤੀ ਸ਼ਾਮਲ ਹਨ। ਮਾਲ ਮੰਤਰੀ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਹੋਰ 504.16 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਤ ਹੋਈ ਹੈ।

ਉਨ੍ਹਾਂ ਦਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿਚ 286.5 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁਲ 18,072 ਹੈਕਟੇਅਰ ਰਕਬਾ ਪ੍ਰਭਾਵਤ ਹੋਇਆ ਹੈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿਚ 10.09 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁਲ 17,817 ਹੈਕਟੇਅਰ ਰਕਬਾ ਪ੍ਰਭਾਵਤ ਹੋਇਆ ਹੈ। ਲੁਧਿਆਣਾ ਵਿਚ 20 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁਲ 52 ਹੈਕਟੇਅਰ ਰਕਬਾ ਪ੍ਰਭਾਵਤ ਹੋਇਆ ਹੈ, ਜਦਕਿ ਪਟਿਆਲਾ ਵਿਚ 208 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁਲ 808 ਹੈਕਟੇਅਰ ਰਕਬਾ ਪ੍ਰਭਾਵਤ ਹੋਇਆ ਹੈ। ਹੁਣ ਤਕ ਕੁਲ 18 ਜ਼ਿਲ੍ਹਿਆਂ ਵਿਚ 1.72 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ 46 ਹੋਰ ਪਿੰਡ ਅਤੇ 117 ਲੋਕ ਪ੍ਰਭਾਵਤ ਹੋਏ ਹਨ ਪਰ ਇਸ ਸਮੇਂ ਦੌਰਾਨ ਮਨੁੱਖੀ ਜਾਨ ਦੀ ਕੋਈ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ 1 ਅਗੱਸਤ ਤੋਂ 4 ਸਤੰਬਰ, 2025 ਤਕ ਸੂਬੇ ਦੇ 14 ਜ਼ਿਲ੍ਹਿਆਂ ਵਿਚ 43 ਮੌਤਾਂ ਹੋਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ 24 ਘੰਟਿਆਂ ਵਿਚ ਪਟਿਆਲਾ ਦੇ 20 ਹੋਰ ਪਿੰਡ, ਲੁਧਿਆਣਾ ਦੇ 12, ਜਲੰਧਰ ਵਿਚ 10, ਫ਼ਾਜ਼ਿਲਕਾ ਦੇ 2 ਅਤੇ ਹੁਸ਼ਿਆਰਪੁਰ ਅਤੇ ਕਪੂਰਥਲਾ ਦਾ 1-1 ਪਿੰਡ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤਕ 22 ਜ਼ਿਲ੍ਹਿਆਂ ਦੇ 1948 ਪਿੰਡ ਪ੍ਰਭਾਵਤ ਹੋਏ ਹਨ ਅਤੇ 117 ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ, ਜਿਸ ਨਾਲ ਕੁਲ ਗਿਣਤੀ 3,84,322 ਹੋ ਗਈ ਹੈ।

ਉਨ੍ਹਾਂ ਦਸਿਆ ਕਿ ਐਨ.ਡੀ.ਆਰ.ਐਫ. ਦੀਆਂ ਕੁਲ 24 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਕਪੂਰਥਲਾ ਵਿਚ ਐਸ.ਡੀ.ਆਰ.ਐਫ. ਦੀਆਂ ਦੋ ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਦਸਿਆ ਕਿ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ 24 ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜਦਕਿ ਭਾਰਤੀ ਹਵਾਈ ਸੈਨਾ ਅਤੇ ਫ਼ੌਜ ਦੇ ਲਗਭਗ 35 ਹੈਲੀਕਾਪਟਰ ਹਵਾਈ ਸਹਾਇਤਾ ਪ੍ਰਦਾਨ ਕਰ ਰਹੇ ਹਨ। ਬੀ.ਐਸ.ਐਫ਼. ਨੇ ਵੀ ਫ਼ਿਰੋਜ਼ਪੁਰ ਵਿਚ ਰਾਹਤ ਕਾਰਜ ਨਿਰੰਤਰ ਜਾਰੀ ਰੱਖੇ ਹੋਏ ਹਨ। ਇਸ ਤੋਂ ਇਲਾਵਾ 144 ਕਿਸ਼ਤੀਆਂ ਅਤੇ ਇਕ ਸਰਕਾਰੀ ਹੈਲੀਕਾਪਟਰ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।         

ਚੰਡੀਗੜ੍ਹ ਤੋਂ ਅਜੀਤ ਸਿੰਘ ਅਖਾੜਾ ਦੀ ਰਿਪੋਰਟ

(For more news apart from “Punjab Flood Situation,” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement