ਬਠਿੰਡਾ ’ਚ Nike ਅਤੇ Adidas ਦੇ ਨਕਲੀ ਬੂਟ ਵੇਚਣ ਵਾਲੀ ਦੁਕਾਨ ’ਤੇ ਪਈ
Published : Sep 6, 2025, 11:31 am IST
Updated : Sep 6, 2025, 11:31 am IST
SHARE ARTICLE
Shop selling fake Nike and Adidas shoes busted in Bathinda
Shop selling fake Nike and Adidas shoes busted in Bathinda

ਦੁਕਾਨਦਾਰ ਖ਼ਿਲਾਫ਼ ਮਾਮਲਾ ਕੀਤਾ ਗਿਆ ਦਰਜ, 700 ਜੋੜੇ ਨਕਲੀ ਬੂਟ ਕੀਤੇ ਗਏ ਜਬਤ

Nike and Adidas shoes news : ਬਠਿੰਡਾ ’ਚ ਨਾਈਕ ਅਤੇ ਐਡੀਡਾਸ ਦੇ ਨਕਲੀ ਬੂਟ ਵੇਚਣ ਵਾਲੀ ਦੁਕਾਨ ’ਤੇ ਰੇਡ ਕੀਤੀ ਗਈ। ਇਸ ਮੌਕੇ 700 ਜੋੜੇ ਨਕਲੀ ਬੂਟੇ ਜਬਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਈਕ ਅਤੇ ਐਡੀਡਾਸ ਕੰਪਨੀ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਇਹ ਦੁਕਾਨ ਮਾਲਕ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਸੀ ਅਤੇ ਆਪਣੀ ਦੁਕਾਨ ’ਤੇ ਰੱਖੇ ਬੂਟ ਘੱਟ ਰੇਟ ’ਤੇ ਵੇਚਦਾ ਸੀ। ਇਸ ਸਬੰਧੀ ਸਾਡੇ ਵੱਲੋਂ ਅੱਜ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਦੋਂ ਅਸੀਂ ਪੁਲਿਸ ਟੀਮ ਨਾਲ ਇਥੇ ਪਹੁੰਚੇ ਅਤੇ ਅਸੀਂ ਇਥੋਂ 700 ਜੋੜੇ ਨਕਲੀ ਬੂਟ ਬਰਾਮਦ ਕੀਤੇ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਾਈਕ ਅਤੇ ਐਡੀਡਾਸ ਦੇ ਨਕਲੀ ਬੂਟ ਵੇਚਦਾ ਹੈ, ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ, ਅਸੀਂ ਉਸ ਦੇ ਖਿਲਾਫ਼ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕੰਪਨੀ ਦੇ ਲੋਗੋ ਦਾ ਇਸਤੇਮਾਲ ਨਹੀਂ ਕਰ ਸਕਦਾ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement