
ਆਮਦਨ ਕਰ ਵਿਭਾਗ ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਮਿਲੀ ਸੀ ਕਿ ਪਕੌੜੇ ਦੀ ਦੁਕਾਨ ਦੇ ਮਾਲਕ ਟੈਕਸ ਬਚਾਉਣ ਲਈ ਕਾਗਜ਼ਾਂ ਤੇ ਆਮਦਨ ਘੱਟ ਦਿਖਾ ਰਹੇ ਹਨ।
ਲੁਧਿਆਣਾ : ਪ੍ਰਧਾਨੰਤਰੀ ਨਰਿੰਦਰ ਮੌਦੀ ਨੇ ਜਦ ਰੋਜ਼ਗਾਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੌਰਾਨ ਪਕੌੜੇ ਵੇਚਣ ਦਾ ਉਦਾਹਰਣ ਦਿਤਾ ਸੀ ਤਾਂ ਵਿਰੋਧੀ ਧਿਰ ਨੇ ਇਸਦਾ ਮਜ਼ਾਕ ਬਣਾਇਆ ਸੀ। ਹਾਲਾਂਕਿ ਉਸ ਵੇਲੇ ਸ਼ਾਇਦ ਹੀ ਕਿਸੇ ਨੇ ਇਹ ਸੋਚਿਆ ਹੋਵੇਗਾ ਕਿ ਆਮਦਨ ਕਰ ਵਿਭਾਗ ਨੂੰ ਇਕ ਪਕੌੜੇਵਾਲੇ ਤੇ ਵੀ ਛਾਪਾ ਮਾਰਨਾ ਪੈ ਸਕਦਾ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਅਜਿਹਾ ਹੋਇਆ ਹੈ। ਆਮਦਨ ਕਰ ਵਿਭਾਗ ਦੇ ਸਾਹਮਣੇ ਪੰਨਾ ਸਿੰਘ ਪਕੌੜੇਵਾਲੇ ਨੇ 60 ਲੱਖ ਰੁਪਏ ਸਪੁਰਦ ਕੀਤੇ। ਇਕ ਦਿਨ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਨੇ ਗਿਲ ਰੋਡ ਅਤੇ ਮਾਡਲ ਟਾਊਨ ਸਥਿਤ ਉਸਦੇ ਦੋ ਆਊਟਲੈਟਸ ਤੇ ਦਿਨ ਭਰ ਸਰਵੇਖਣ ਕੀਤਾ ਸੀ।
Narendra Modi
ਆਮਦਨ ਕਰ ਵਿਭਾਗ ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਮਿਲੀ ਸੀ ਕਿ ਪਕੌੜੇ ਦੀ ਦੁਕਾਨ ਦੇ ਮਾਲਕ ਟੈਕਸ ਬਚਾਉਣ ਲਈ ਕਾਗਜ਼ਾਂ ਤੇ ਆਮਦਨ ਘੱਟ ਦਿਖਾ ਰਹੇ ਹਨ। ਇਸ ਦੀ ਸੂਚਨਾ ਤੋਂ ਬਾਅਦ ਇਨਕਮ ਟੈਕਸ ਕਮਿਸ਼ਨਰ ਡੀ.ਐਸ.ਚੌਧਰੀ ਦੀ ਅਗਵਾਈ ਵਿਚ ਵਿਭਾਗ ਦੀ ਟੀਮ ਨੇ ਦੋਹਾਂ ਦੁਕਾਨਾਂ ਦੇ ਬਹੀ-ਖਾਤਿਆਂ ਦੀ ਜਾਂਚ ਕੀਤੀ। ਨਾਲ ਹੀ ਵਿਭਾਗ ਨੇ ਦੁਕਾਨ ਨੂੰ ਰੋਜ਼ਾਨਾ ਹੋਣ ਵਾਲੀ ਔਸਤ ਆਮਦਨੀ ਦੀ ਜਾਣਕਾਰੀ ਲਈ ਇਕ ਅਧਿਕਾਰੀ ਨੂੰ ਵੀਰਵਾਰ ਨੂੰ ਦਿਨ ਭਰ ਦੁਕਾਨ ਵਿਚ ਹੋ ਰਹੀ ਵਿਕਰੀ ਤੇ ਨਜ਼ਰ ਰੱਖਣ ਲਈ ਲਗਾਇਆ।
Income Tax
ਇਸ ਤੋਂ ਬਾਅਦ ਆਊਟਲੇਟਸ ਦੀ ਸਾਲਾਨਾ ਅੰਦਾਜ਼ਨ ਟੈਕਸ ਜਿੰਮੇਵਾਰੀ ਦਾ ਹਿਸਾਬ ਆਈਟੀ ਵਿਭਾਗ ਨੇ ਲਗਾਇਆ। ਇਸ ਤੋਂ ਇਲਾਵਾ ਦੁਕਾਨ ਵੱਲੋਂ ਭੁਗਤਾਨ ਕੀਤੇ ਗਏ ਟੈਕਸ ਤੋਂ ਸਾਲਾਨਾ ਅੰਦਾਜ਼ਨ ਟੈਕਸ ਜਿਮੇਵਾਰੀ ਦਾ ਹਿਸਾਬ ਕੀਤਾ ਗਿਆ। ਇਸ ਪੂਰੇ ਮਾਮਲੇ ਤੇ ਇਨਕਮ ਟੈਕਸ ਵਿਭਾਗ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਹੈ। ਪਰ ਪਕੌੜੇ ਦੀ ਦੁਕਾਨ ਦੇ ਮਾਲਕ ਦੇਵ ਰਾਜ ਨੇ ਦਸਿਆ ਕਿ ਉਸਨੇ ਵਿਭਾਗ ਨੂੰ 60 ਲੱਖ ਰੁਪਏ ਦੀ ਅਣਐਲਾਨੀ ਗਈ ਆਮਦਨ ਸਪੁਰਦ ਕਰਨ ਦੀ ਪੁਸ਼ਟੀ ਕੀਤੀ ਹੈ।
panna singh pakode wala ludhiana
ਜ਼ਿਕਰਯੋਗ ਹੈ ਕਿ ਸਾਲ 1952 ਵਿਚ ਪੰਨਾ ਸਿੰਘ ਨਾਮ ਦੇ ਵਿਅਕਤੀ ਨੇ ਗਿਲ ਰੋਡ ਤੇ ਇਹ ਪਕੌੜੇ ਦੀ ਦੁਕਾਨ ਖੋਲੀ ਸੀ। ਕੁਝ ਹੀ ਸਾਲਾਂ ਵਿਚ ਪੰਨਾ ਸਿੰਘ ਦੀ ਦੁਕਾਨ ਪੰਜਾਬ ਅਤੇ ਨੇੜੇ ਦੇ ਰਾਜਾਂ ਵਿਚ ਅਪਣੇ ਪਨੀਰ ਦੇ ਪਕੌੜੇ ਅਤੇ ਦਹੀ ਭੱਲਿਆਂ ਕਾਰਨ ਮਸ਼ਹੂਰ ਹੋ ਗਈ। ਪੰਨਾ ਸਿੰਘ ਪਕੌੜੇਵਾਲਾ ਦੇ ਗ੍ਰਾਹਕਾਂ ਵਿਚ ਵੱਡੇ ਰਾਜਨੇਤਾ, ਪੁਲਿਸ ਅਧਿਕਾਰੀ, ਨੌਕਰਸ਼ਾਹ ਅਤੇ ਬਿਜਨਸਮੈਨ ਆਦਿ ਵੀ ਸ਼ਾਮਿਲ ਹਨ।