
ਜਲੰਧਰ ਵਿਚ ਪੁੱਤ ਨੇ ਕੀਤਾ ਪਿਉ ਦਾ ਕਤਲ
ਜਲੰਧਰ, 5 ਅਕਤੂਬਰ (ਵਰਿੰਦਰ ਸ਼ਰਮਾ/ਇੰਦਰਜੀਤ ਸਿੰਘ ਲਵਲਾ): ਜੇਲ ਰੋਡ ਦੇ ਨੇੜੇ ਮਹੁੱਲਾ ਬਾਹਰੀਆਂ ਵਿਚ ਬੀਤੀ ਰਾਤ 10 ਵਜੇ ਘਰ ਦੇ ਵੱਡੇ ਪੁੱਤਰ ਨੇ ਅਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ। ਉਸ ਨੇ ਅਪਣੇ ਛੋਟੇ ਭਰਾ ਦੇ ਵੀ ਢਿੱਡ ਵਿਚ ਵੀ ਚਾਕੂ ਮਾਰਿਆ ਹੈ, ਭਰਾ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਹਿਚਾਣ ਜਤਿਨ ਨਾਗਪਾਲ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਨੂੰ ਅਪਣੇ ਪਿਤਾ ਅਸ਼ਵਨੀ ਨਾਗਪਾਲ ਅਤੇ ਵੱਡੇ ਭਰਾ ਅਭੈ ਨਾਗਪਾਲ ਉਤੇ ਜ਼ਮੀਨ ਸਬੰਧੀ ਪੈਸੇ ਮੰਗਣ ਨੂੰ ਲੈ ਕੇ ਹਮਲਾ ਕੀਤਾ ਹੈ। ਮ੍ਰਿਤਕ ਅਸ਼ਵਨੀ ਨਾਗਪਾਲ ਏ.ਟੀ.ਐਮ. ਕੇਟਰਸ ਦੇ ਮਾਲਕ ਸਨ। ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਜਤਿਨ ਪਹਿਲਾਂ ਵੀ ਘਰ ਵਿਚ ਝਗੜਾ ਕਰਦਾ ਸੀ।
ਘਟਨਾ ਉਸ ਵੇਲੇ ਵਾਪਰੀ ਜਦੋਂ ਅਭੈ ਅਤੇ ਉਸ ਦੀ ਪਤਨੀ ਚਿੰਤਾਪੂਰਨੀ ਮਾਤਾ ਦੇ ਦਰਬਾਰ ਤੋਂ ਆਏ ਤਾਂ ਜਤਿਨ ਅਪਣੇ ਪਿਤਾ ਨਾਲ ਝਗੜਾ ਕਰ ਰਿਹਾ ਸੀ। ਜਤਿਨ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਪਣੇ ਪਿਤਾ ਅਤੇ ਭਰਾ ਦੇ ਢਿੱਡ ਵਿਚ ਚਾਕੂ ਮਾਰ ਦਿਤਾ। ਅਸ਼ਵਨੀ ਦੀ ਚਾਕੂ ਲਗਣ ਨਾਲ ਮੌਕੇ ਉਤੇ ਮੌਤ ਹੋ ਗਈ ਅਤੇ ਅਭੈ ਗੰਭੀਰ ਜ਼ਖ਼ਮੀ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਜਤਿਨ ਅਪਣੇ ਪਿਤਾ ਕੋਲੋ ਨਸ਼ਾ ਕਰ ਕੇ ਜ਼ਮੀਨ ਵਿਚੋਂ ਹਿੱਸਾ ਅਤੇ ਪੈਸੇ ਮੰਗਦਾ ਹੁੰਦਾ ਸੀ। ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਪਿਤਾ ਅਤੇ ਭਰਾ ਉਤੇ ਚਾਕੂ ਨਾਲ ਹਮਲਾ ਕਰ ਕੇ ਜਤਿਨ ਅਪਣੇ ਕਮਰੇ ਵਿਚ ਅੰਦਰੋਂ ਕੁੰਢੀ ਮਾਰ ਕੇ ਲੁਕ ਗਿਆ, ਪੁਲਿਸ ਨੇ ਦਰਵਾਜ਼ਾ ਤੋੜ ਜਤਿਨ ਨੂੰ ਗ੍ਰਿਫ਼ਤਾਰ ਕਰ ਲਿਆ।
ਫੋਟੋ ਨੰ ; 02।
ਭਰਾ ਨੂੰ ਕੀਤਾ ਗੰਭੀਰ ਜ਼ਖ਼ਮੀ