ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਿਲੀ ਵੱਡੀ ਰਾਹਤ, ਨਵੇਂ ਨਿਕਾਸੀ ਨਿਯਮਾਂ ਦੀ ਤਰੀਕ ਵਧਾਈ
Published : Oct 6, 2020, 7:30 pm IST
Updated : Oct 6, 2020, 7:30 pm IST
SHARE ARTICLE
Tractor companies
Tractor companies

ਨਿਕਾਸੀ ਨਿਯਮ ਲਾਗੂ ਕਰਨ ਦੀ ਤਰੀਖ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤਕ ਕੀਤੀ

ਨਵੀਂ ਦਿੱਲੀ : ਸਰਕਾਰ ਨੇ ਨਿਰਮਾਣ (ਉਸਾਰੀ) ਉਪਕਰਣ ਵਾਹਨਾਂ ਅਤੇ ਟਰੈਕਟਰਾਂ ਲਈ ਨਵੇਂ ਨਿਕਾਸੀ ਨਿਯਮਾਂ (ਵਾਹਨਾਂ ਵਿਚ ਧੂਏਂ ਲਈ ਨਿਯਮ) ਨੂੰ ਲਾਗੂ ਕਰਨ ਲਈ ਆਖਰੀ ਤਰੀਕ ਅਗਲੇ ਸਾਲ ਤਕ ਵਧਾ ਦਿਤੀ ਹੈ। ਇਹ ਕ੍ਰਮਵਾਰ ਅਪ੍ਰੈਲ 2021 ਅਤੇ ਅਕਤੂਬਰ 2021 ਤਕ ਕਰ ਦਿੱਤੀ ਗਈ ਹੈ। ਪਹਿਲਾਂ ਇਹ ਮਾਪਦੰਡ ਇਸ ਅਕਤੂਬਰ ਤੋਂ ਲਾਗੂ ਕੀਤੇ ਜਾਣੇ ਸਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ਮੰਤਰਾਲੇ ਨੇ ਸੀ.ਐੱਮ.ਵੀ.ਆਰ. 1989 'ਚ ਸੋਧ ਨੂੰ ਨੋਟੀਫਾਈਡ ਕੀਤਾ ਹੈ ਜਿਸ ਵਿਚ ਟਰੈਕਟਰਾਂ (ਟੀ.ਈ.ਆਰ.ਐਮ. ਸਟੇਜ-4) ਦੇ ਨਿਕਾਸੀ ਨਿਯਮਾਂ ਦੇ ਅਗਲੇ ਪੜਾਅ ਨੂੰ ਲਾਗੂ ਕਰਨ ਦੀ ਤਰੀਖ ਨੂੰ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤੱਕ ਕਰ ਦਿਤਾ ਗਿਆ ਹੈ।

Tractor companiesTractor companies

ਕਾਬਲੇਗੌਰ ਹੈ ਕਿ ਨਵੇਂ ਨਿਯਮ ਟਰੈਕਟਰ ਮਾਲਕਾਂ ਨੂੰ ਪ੍ਰਭਾਵਤ ਨਹੀਂ ਕਰਨਗੇ, ਕਿਉਂਕਿ ਨਵੇਂ ਨਿਯਮ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਲਈ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਇਸ ਸਬੰਧ ਵਿਚ ਖੇਤੀਬਾੜੀ ਮੰਤਰਾਲੇ, ਟਰੈਕਟਰ ਨਿਰਮਾਤਾਵਾਂ ਅਤੇ ਖੇਤੀਬਾੜੀ ਐਸੋਸੀਏਸ਼ਨਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਰਮਾਣ ਉਪਕਰਣ ਵਾਹਨਾਂ ਦੇ ਇਨ੍ਹਾਂ ਮਾਪਦੰਡਾਂ ਨੂੰ ਲਾਗੂ ਕਰਨ ਲਈ ਛੇ ਮਹੀਨੇ ਦੀ ਛੋਟ ਦਿੱਤੀ ਗਈ ਹੈ। ਇਸ ਨੂੰ 1 ਅਪਰੈਲ, 2021 ਤੱਕ ਵਧਾ ਦਿੱਤਾ ਗਿਆ ਹੈ।

Tractor companiesTractor companies

ਉਨ੍ਹਾਂ ਕਿਹਾ, ਇਹ ਸੋਧ ਹੋਰ ਮੋਟਰ ਵਾਹਨਾਂ ਨਿਕਾਸੀ ਮਾਪਦੰਡ (ਬੀ.ਐਸ. ਦੇ ਨਿਯਮਾਂ ਅਨੁਸਾਰ) ਅਤੇ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਹੋਰ ਅਜਿਹੇ ਉਪਕਰਣਾਂ ਲਈ ਪ੍ਰਦੂਸ਼ਣ ਦੇ ਮਾਪਦੰਡਾਂ ਵਿਚਕਾਰ ਉਲਝਣ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦਾ ਹੈ। ਸੋਧ ਵਿਚ ਖੇਤੀ ਮਸ਼ੀਨਰੀ (ਖੇਤੀਬਾੜੀ ਟਰੈਕਟਰ, ਪਾਵਰ ਟਿਲਰ ਅਤੇ ਸਾਂਝੇ ਹਾਰਵੈਸਟਰ) ਅਤੇ ਨਿਰਮਾਣ ਉਪਕਰਣ ਵਾਹਨਾਂ ਲਈ ਵੱਖਰੇ ਨਿਕਾਸ ਮਾਪਦੰਡ ਸ਼ਾਮਲ ਹਨ।

Tractor companiesTractor companies

ਸੋਧ ਹੋਰ ਮੋਟਰ ਵਾਹਨਾਂ ਦੇ ਨਿਕਾਸੀ ਮਾਪਦੰਡਾਂ ਵਿਚਕਾਰ ਭਰਮ ਤੋਂ ਬਚਣ ਦਾ ਵੀ ਯਤਨ ਕਰਦੀ ਹੈ ਜਿਸ ਵਿੱਚ ਬੀਐੱਸ ਦੇ ਮਾਪਦੰਡ ਹਨ ਅਤੇ ਜੋ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਅਜਿਹੇ ਹੋਰ ਉਪਕਰਣਾਂ ਲਈ ਹਨ।  ਇਨ੍ਹਾਂ ਨਿਯਮਾਂ ਵਿੱਚ ਸੋਧ ਕਰਨ ਲਈ ਮਸੌਦਾ ਨਿਯਮਾਂ ਨੂੰ 5 ਅਗਸਤ, 2020 ਨੂੰ ਅਧਿਸੂਚਨਾ ਸੰਖਿਆ ਜੀਐੱਸਆਰ 491 (ਈ) ਤਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement