ਲਖੀਮਪੁਰ ਖੀਰੀ ਜਾ ਰਹੇ 'ਆਪ' ਪੰਜਾਬ ਦੇ ਵਫ਼ਦ ਨੂੰ  ਯੂ.ਪੀ. ਪੁਲਿਸ ਨੇ ਹਿਰਾਸਤ ਵਿਚ ਲਿਆ
Published : Oct 6, 2021, 7:32 am IST
Updated : Oct 6, 2021, 7:32 am IST
SHARE ARTICLE
image
image

ਲਖੀਮਪੁਰ ਖੀਰੀ ਜਾ ਰਹੇ 'ਆਪ' ਪੰਜਾਬ ਦੇ ਵਫ਼ਦ ਨੂੰ  ਯੂ.ਪੀ. ਪੁਲਿਸ ਨੇ ਹਿਰਾਸਤ ਵਿਚ ਲਿਆ


ਲਖੀਮਪੁਰ ਖੀਰੀ ਘਟਨਾ ਨੇ ਭਾਜਪਾ ਦੀ ਗੁੰਡਾਗਰਦੀ ਬਾਰੇ ਸਾਰੇ ਸ਼ੰਕੇ ਮਿਟਾਏ : ਰਾਘਵ ਚੱਢਾ

ਐਸ. ਏ. ਐਸ. ਨਗਰ, 5 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ) : ਲਖੀਮਪੁਰ ਖੀਰੀ 'ਚ ਸਰਕਾਰੀ ਗੁੰਡਾਗਰਦੀ ਦੀ ਭੇਂਟ ਚੜ੍ਹੇ 'ਸ਼ਹੀਦ' ਕਿਸਾਨਾਂ ਦੇ ਪ੍ਰਵਾਰਾਂ ਨਾਲ ਦੁੱਖ ਸਾਂਝਾ ਕਰਨ ਲਖੀਮਪੁਰ ਖੀਰੀ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੂੰ  ਉਤਰ ਪ੍ਰਦੇਸ਼ ਪੁਲਿਸ ਅਤੇ ਪ੍ਰਸ਼ਾਸਨ ਨੇ ਨਿਗਿਆਸਾ ਪੁਲਿਸ ਨਾਕੇ 'ਤੇ ਰੋਕ ਕੇ ਹਿਰਾਸਤ 'ਚ ਲੈ ਲਿਆ ਹੈ | 'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਜਾ ਰਹੇ ਇਸ ਵਫ਼ਦ 'ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ, ਜਿਨ੍ਹਾਂ 'ਚੋਂ ਕੁਲਤਾਰ ਸਿੰਘ ਸੰਧਵਾਂ ਨੂੰ  ਲਖਨਊ 'ਚੋਂ ਨਿਕਲਦਿਆਂ ਹੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ |
 'ਆਪ' ਦੇ ਵਫ਼ਦ ਨੇ ਪਹਿਲਾਂ ਪਿੰਡ ਬਣਵਾਰੀ ਪੁਰ 'ਚ ਮਿ੍ਤਕ ਕਿਸਾਨ ਦੇ ਘਰ ਪਹੁੰਚਣਾ ਸੀ, ਉਸ ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਨਿਘਾਸਨ ਥਾਣਾ ਪੁਲੀਸ ਵਲੋਂ ਲਾਏ ਨਾਕੇ 'ਤੇ ਰੋਕ ਲਿਆ ਗਿਆ | 
ਇਸ ਮੌਕੇ ਰਾਘਵ ਚੱਢਾ ਨੇ ਕਿਹਾ,''ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜਿ੍ਹਆ ਸੀ ਕਿ ਜਰਮਨੀ ਦੇ ਤਾਨਾਸ਼ਾਹ ਓਡੋਲਫ਼ ਹਿਟਲਰ ਦੇ ਰਾਜ ਵਿਚ ਲੋਕਾਂ ਨੂੰ  ਇਕ ਗੈਸ ਚੈਂਬਰ ਵਿਚ ਸੁੱਟ ਕੇ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿਤਾ ਜਾਂਦਾ ਸੀ | ਇਸੇ ਤਰ੍ਹਾਂ ਅੱਜ ਦੇਸ਼ ਵਿੱਚ ਵੀ ਕਿਸਾਨਾਂ ਨੂੰ  ਕੁਚਲ ਕੇ ਮਾਰਨ ਦੇ ਯਤਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਕਰ ਰਹੇ ਹਨ |'' ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਭਾਜਪਾ ਦੀ ਗੁੰਡਾਗਰਦੀ ਬਾਰੇ ਲੋਕਾਂ ਦੇ ਮਨ 'ਚ ਬਚੀ ਥੋੜੀ ਬਹੁਤੀ ਸ਼ੰਕਾ ਵੀ ਦੂਰ ਹੋ ਗਈ ਹੈ ਕਿਉਂਕਿ ਭਾਜਪਾ ਦੇ ਗੁੰਡਿਆਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੇ ਹੀ ਕਿਸਾਨਾਂ ਨੂੰ  ਕੁਚਲਿਆ ਅਤੇ ਫਿਰ ਉਥੋਂ ਭੱਜ ਗਿਆ ਸੀ |

ਸੰਧਵਾਂ ਨੂੰ  ਸੀਤਾਪੁਰ ਪੁਲੀਸ ਨੇ ਹਿਰਾਸਤ 'ਚ ਲਿਆ
ਮੰਗਲਵਾਰ ਨੂੰ  ਸਵੇਰੇ ਲਖਨਊ ਤੋਂ ਲਖੀਮਪੁਰ ਖੀਰੀ ਜਾ ਰਹੇ 'ਆਪ' ਦੇ ਵਫ਼ਦ ਦੇ ਵਿਧਾਇਕ ਅਤੇ  ਸੂਬਾ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੂੰ  ਸੀਤਾਪੁਰ ਜ਼ਿਲ੍ਹੇ 'ਚ ਇਟਰੀਆ ਪਿੰਡ 'ਚ ਲਾਏ ਨਾਕੇ 'ਤੇ ਪੁਲੀਸ ਵੱਲੋਂ ਰੋਕਿਆ ਗਿਆ | ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਜਦੋਂ ਸੰਧਵਾਂ ਨੇ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਦੋਵਾਂ ਧਿਰਾਂ ਵਿਚਾਕਰ ਤਕਰਾਰ ਹੋ ਗਿਆ,  ਜਿਸ ਉਪਰੰਤ ਸੰਧਵਾਂ ਨੂੰ  ਸਿੰਦੋਲੀ ਥਾਣਾ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ | ਇਸ ਮੌਕੇ ਉਨ੍ਹਾਂ ਨਾਲ 'ਆਪ' ਦੀ ਯੂ.ਪੀ. ਇਕਾਈ ਦੇ ਲਖਨਊ ਜ਼ਿਲ੍ਹਾ ਸਕੱਤਰ ਅਫ਼ਰੋਜ਼ ਆਲਮ ਅਤੇ 'ਆਪ' ਪੰਜਾਬ ਦੀ ਸ਼ੋਸ਼ਲ ਮੀਡੀਆ ਟੀਮ ਦੇ ਮੈਂਬਰ ਪਿ੍ੰਸ ਖੋਸਲਾ ਵੀ ਮੌਜ਼ੂਦ ਸਨ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਅਣਐੈਲਾਨੀ ਐਮਰਜੈਂਸੀ ਲਾਈ ਹੋਈ ਹੈ ਅਤੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਜਾ ਰਹੀ ਹੈ |
ਐਸਏਐਸ-ਨਰਿੰਦਰ-5-3

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement