ਯੋਜਨਾ ਬਣਾ ਕੇ ਲਖੀਮਪੁਰ ਵਿਚ ਹਤਿਆਵਾਂ ਕੀਤੀਆਂ ਗਈਆਂ
Published : Oct 6, 2021, 7:36 am IST
Updated : Oct 6, 2021, 7:36 am IST
SHARE ARTICLE
image
image

ਯੋਜਨਾ ਬਣਾ ਕੇ ਲਖੀਮਪੁਰ ਵਿਚ ਹਤਿਆਵਾਂ ਕੀਤੀਆਂ ਗਈਆਂ

ਲਖੀਮਪੁਰ ਵਿਚ ਕਾਰਾਂ 'ਚ ਹਥਿਆਰ ਤੇ ਪਟਰੌਲ ਵਾਲੇ ਛੋਟੇ ਬੰਬ ਭਰੇ ਸਨ ਜਿਨ੍ਹਾਂ ਦਾ ਮਕਸਦ ਕਿਸਾਨਾਂ ਵਿਚ ਦਹਿਸ਼ਤ ਪੈਦਾ ਕਰਨਾ ਸੀ
ਇਸੇ ਬਾਰੂਦ ਕਾਰਨ ਕਾਰਾਂ ਨੂੰ  ਅੱਗ ਲੱਗ ਗਈ

ਲਖੀਮਪੁਰ ਖੇੜੀ ਤੋਂ ਸਾਡੇ ਪ੍ਰਤੀਨਿਧ ਸ਼ੈਸ਼ਵ ਨਾਗਰਾ ਦੀ ਵਿਸ਼ੇਸ਼ ਰੀਪੋਰਟ
ਲਖੀਮਪੁਰ, 5 ਅਕਤੂਬਰ: ਯੂਪੀ ਦੇ ਲਖੀਮਪੁਰ ਖੇੜੀ ਵਿਚ ਵਾਪਰੀ ਮੰਦਭਾਗੀ ਘਟਨਾ ਮਗਰੋਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਿਰੁਧ ਵੀ ਮਾਮਲਾ ਦਰਜ ਹੋਇਆ ਹੈ | ਇਸ ਦੁਖਦਾਈ ਘਟਨਾਕ੍ਰਮ ਸਬੰਧੀ ਸਥਾਨਕ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਐਤਵਾਰ ਨੂੰ  ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਇਕ ਪ੍ਰੋਗਰਾਮ ਸੀ | 
ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਕਾਲੀਆਂ ਝੰਡੀਆਂ ਦਿਖਾ ਕੇ ਮੰਤਰੀਆਂ ਦਾ ਵਿਰੋਧ ਕੀਤਾ ਜਾਣਾ ਸੀ | ਕਿਸਾਨਾਂ ਵਲੋਂ ਮੰਤਰੀ ਦਾ ਹੈਲੀਕਾਪਟਰ ਉਤਾਰਨ ਸਮੇਂ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਮੰਤਰੀ ਨੇ ਅਪਣਾ ਰੂਟ ਬਦਲ ਲਿਆ | ਕਿਸਾਨ ਆਗੂ ਸਾਹਿਬ ਸਿੰਘ ਨੇ ਦਸਿਆ ਕਿ ਅਜੈ ਮਿਸ਼ਰਾ ਨੂੰ  'ਬਾਹੂਬਲੀ ਸੰਸਦ ਮੈਂਬਰ' ਵਜੋਂ ਜਾਣਿਆ ਜਾਂਦਾ ਹੈ | 

ਉਨ੍ਹਾਂ ਨੇ ਸਟੇਜ ਤੋਂ ਚੁਨੌਤੀ ਦਿਤੀ ਸੀ ਕਿ ਉਹ ਵਿਰੋਧ ਕਰ ਰਹੇ ਮੁੱਠੀ ਭਰ ਕਿਸਾਨਾਂ ਨੂੰ  ਕੁਚਲ ਕੇ ਰੱਖ ਦੇਣਗੇ | ਸਥਾਨਕ ਲੋਕਾਂ ਅਨੁਸਾਰ ਇਸ ਐਲਾਨ ਤੋਂ ਬਾਅਦ ਮੰਤਰੀ ਦਾ ਪੁੱਤਰ ਹਥਿਆਰਾਂ ਨਾਲ ਲੈਸ ਕਈ ਗੱਡੀਆਂ ਸਣੇ ਫ਼ਾਇਰਿੰਗ ਕਰਦਾ ਕਿਸਾਨਾਂ ਵਲ ਵਧਿਆ | ਇਸ ਦੌਰਾਨ ਗੋਲੀ ਲੱਗਣ ਕਾਰਨ ਇਸ ਕਿਸਾਨ ਸ਼ਹੀਦ ਵੀ ਹੋ ਗਿਆ | ਬਾਕੀ ਤਿੰਨ ਕਿਸਾਨਾਂ ਦੀ ਮੌਤ ਗੱਡੀ ਹੇਠਾਂ ਆਉਣ ਕਾਰਨ ਹੋਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੰਤਰੀ ਦੇ ਪੁੱਤਰ ਦੀ ਮਨਸ਼ਾ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ  ਨੁਕਸਾਨ ਪਹੁੰਚਾਉਣ ਦੀ ਸੀ |
ਇਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਬੱਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਪਲਟ ਗਈਆਂ ਤੇ ਗੱਡੀਆਂ ਤੋਂ ਗੋਲੀਬਾਰੀ ਕਰਦੇ ਸਮੇਂ ਇਨ੍ਹਾਂ ਗੱਡੀਆਂ ਨੂੰ  ਅੱਗ ਲੱਗ ਗਈ | ਇਸ ਤੋਂ ਬਾਅਦ ਵੀ ਮੰਤਰੀ ਦੇ ਮੁੰਡੇ ਮੋਨੂੰ ਮਿਸ਼ਰਾ ਨੇ ਗੱਡੀ ਵਿਚੋਂ ਨਿਕਲ ਕੇ ਗੰਨਾ ਦੇ ਖੇਤਾਂ ਵਿਚੋਂ ਵੀ ਗੋਲੀਬਾਰੀ ਕੀਤੀ | ਕਿਸਾਨ ਆਗੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਨਹੀਂ ਕਰਦੀ ਤਾਂ ਅੰਦੋਲਨ ਨੂੰ  ਹੋਰ ਅੱਗੇ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ  ਕਿ ਸ਼ਹੀਦ ਹੋਏ  ਕਿਸਾਨਾਂ ਨੂੰ  45-45 ਲੱਖ ਰੁਪਏ ਤੇ ਇਕ ਸਰਕਾਰੀ  ਨੌਕਰੀ ਜਦਕਿ ਜ਼ਖ਼ਮੀ ਹੋਏ ਕਿਸਾਨਾਂ ਨੂੰ  10-10 ਲੱਖ ਰੁਪਏ ਦੇਣ ਦੀ ਸਹਿਮਤੀ ਬਣ ਗਈ | 
ਕਿਸਾਨ ਆਗੂ ਨੇ ਦਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹਮੇਸ਼ਾ ਹਥਿਆਰਾਂ ਨਾਲ ਲੈਸ ਰਹਿੰਦੇ ਹਨ ਅਤੇ ਉਨ੍ਹਾਂ ਵਿਰੁਧ ਕਤਲੇਆਮ ਸਣੇ ਹੋਰ ਕਈ ਤਰ੍ਹਾਂ ਦੇ ਮਾਮਲੇ ਚਲ ਰਹੇ ਹਨ | ਇਸ ਬਾਰੇ ਸਥਾਨਕ ਲੋਕ ਚੰਗੀ ਤਰ੍ਹਾਂ ਜਾਣੂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਕੀਤੀ ਗਈ | ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਪੱਤਰਕਾਰ ਦੀ ਵੀ ਮੌਤ ਹੋਈ ਹੈ | ਪੱਤਰਕਾਰ ਦਾ ਪ੍ਰਵਾਰ ਵੀ ਅਪਣੇ ਪੁੱਤਰ ਦੀ ਮੌਤ ਲਈ ਭਾਜਪਾ ਨੂੰ  ਜ਼ਿੰਮੇਵਾਰ ਦਸ ਰਿਹਾ ਹੈ | ਕਿਸਾਨ ਆਗੂ ਨੇ ਚਸ਼ਮਦੀਦਾਂ ਦੇ ਹਵਾਲੇ ਤੋਂ ਦਸਿਆ ਕਿ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਲੜਕੇ ਦੀ ਭੱਜਣ ਵਿਚ ਮਦਦ ਕੀਤੀ ਹੈ | ਇਹ ਸਾਰਾ ਕੰਮ ਕੇਂਦਰ ਦੀ ਭਾਜਪਾ ਸਰਕਾਰ ਦੀ ਦੇਖ-ਰੇਖ ਵਿਚ ਹੋ ਰਿਹਾ ਹੈ |


    


ਕਿਸਾਨਾਂ ਦਾ ਕਤਲ ਹੋਇਆ, ਪਰ ਅਜੇ ਤਕ ਪ੍ਰਧਾਲ ਮੰਤਰੀ ਮੋਦੀ ਨੇ ਨਹੀਂ ਦਿਤਾ ਕੋਈ ਬਿਆਨ : ਸੰਜੇ ਰਾਉਤ

ਪੁਛਿਆ, ਕਿਸਾਨਾਂ ਨੂੰ  ਕਿਉਂ ਮਾਰਿਆ ਗਿਆ?

ਮੁੰਬਈ, 5 ਅਕਤੂਬਰ : ਸ਼ਿਵ ਸੈਨਾ ਦੇ ਰਾਸਟਰੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਅਤੇ ਕਿਸਾਨਾਂ ਦੀ ਮੌਤ ਨੂੰ  ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਨਿਸ਼ਾਨਾ ਬਣਾਇਆ | ਸੰਜੇ ਰਾਉਤ ਨੇ ਕਿਹਾ ਹੈ ਕਿ ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ, ਪਰ ਸਰਕਾਰ ਨੂੰ  ਇਹ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ  ਕਿਉਂ ਮਾਰਿਆ ਗਿਆ | ਉਨ੍ਹਾਂ ਕਿਹਾ ਕਿ ਜੇਕਰ ਪੀਐਮ ਮੋਦੀ ਕਿਸਾਨਾਂ ਨੂੰ  ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ  ਗੱਲ ਕਰਨੀ ਚਾਹੀਦੀ ਹੈ | ਸੰਜੇ ਰਾਉਤ ਨੇ ਕਿਹਾ, ''ਹਰਿਆਣਾ 'ਚ ਕਿਸਾਨਾਂ 'ਤੇ ਹਮਲੇ ਹੋਏ | ਉਸ ਤੋਂ ਬਾਅਦ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ  ਮਾਰਿਆ ਗਿਆ | ਜੇ ਤੁਸੀਂ (ਪੀਐਮ ਮੋਦੀ) ਕਿਸਾਨਾਂ ਨੂੰ  ਪਿਆਰ ਕਰਦੇ ਹੋ, ਤਾਂ ਗੱਲ ਕਰੋ |U ਉਨ੍ਹਾਂ ਕਿਹਾ,Tਲਖੀਮਪੁਰ ਖੀਰੀ ਵਿਚ ਜੋ ਵਾਪਰਿਆ ਉਸ ਨਾਲ ਸਾਰੀ ਦੁਨੀਆ ਦੁਖੀ ਹੈ |U
ਸੰਜੇ ਰਾਉਤ ਨੇ ਕਿਹਾ, ''ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨਾਲ ਕੀਤਾ ਗਿਆ ਸਲੂਕ ਗ਼ਲਤ ਹੈ | ਤੁਸੀਂ ਕਾਂਗਰਸ ਨਾਲ ਲੜ ਸਕਦੇ ਹੋ, ਪਰ ਤੁਸੀਂ ਅਜਿਹਾ ਬਿਲਕੁਲ ਨਹੀਂ ਕਰ ਸਕਦੇ | ਕਿਸਾਨਾਂ ਦਾ ਕਤਲ ਹੋਇਆ ਹੈ, ਪਰ ਹੁਣ ਤਕ ਪ੍ਰਧਾਨ ਮੰਤਰੀ ਦੇ ਪੱਖ ਤੋਂ ਕੋਈ ਬਿਆਨ ਨਹੀਂ ਦਿਤਾ ਗਿਆ ਹੈ |U     (ਏਜੰਸੀ)


ਲਖੀਮਪੁਰ ਘਟਨਾ: ਸਾਹਮਣੇ ਆਇਆ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਵੀਡੀਓ, ਗੱਡੀ ਨੇ ਕੁਚਲ ਦਿਤੇ ਸੀ ਕਿਸਾਨ

ਲਖਨਊ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਐਤਵਾਰ ਨੂੰ  ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦੀ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ | ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀ ਦੀ ਟੱਕਰ ਤੋਂ ਬਾਅਦ ਕੁਝ ਕਿਸਾਨ ਜ਼ਮੀਨ ਉੱਤੇ ਡਿੱਗ ਗਏ, ਉੱਥੇ ਹੀ ਕੁਝ ਕਿਸਾਨ ਬਚਣ ਦੀ ਕੋਸ਼ਿਸ਼ ਕਰ ਰਹੇ ਹਨ |
ਕਿਸਾਨ ਹੱਥਾਂ ਵਿਚ ਕਿਸਾਨੀ ਝੰਡੇ ਲੈ ਕੇ ਅੱਗੇ ਵਧ ਰਹੇ ਸਨ ਤਾਂ ਇਸੇ ਦੌਰਾਨ ਪਿੱਛੋਂ ਇਕ ਗੱਡੀ ਆਉਂਦੀ ਹੈ ਅਤੇ ਕਿਸਾਨਾਂ ਨੂੰ  ਕੁਚਲਦੇ ਹੋਏ ਅੱਗੇ ਵਧ ਜਾਂਦੀ ਹੈ | ਤੇਜ਼ ਰਫ਼ਤਾਰ ਜੀਪ ਦੀ ਟੱਕਰ ਕਾਰਨ ਕਈ ਲੋਕ ਜ਼ਖਮੀ ਹੋ ਗਏ | ਜੀਪ ਦੀ ਟੱਕਰ ਤੋਂ ਬਾਅਦ ਇਕ ਬਜ਼ੁਰਗ ਬੋਨਟ 'ਤੇ ਜਾ ਡਿੱਗਿਆ | ਦੱਸ ਦਈਏ ਕਿ ਇਸ ਦਰਦਨਾਕ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ |
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਗੱਡੀ ਕਿਸਾਨਾਂ ਨੂੰ  ਕੁਚਲ ਕੇ ਅੱਗੇ ਵਧ ਗਈ | ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਆਗੂ ਯੂਪੀ ਭਾਜਪਾ ਸਰਕਾਰ ਕੋਲੋਂ ਜਵਾਬ ਮੰਗ ਰਹੇ ਹਨ | ਹਾਲਾਂਕਿ ਪੁਲਿਸ ਨੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ | 
ਦੱਸ ਦਈਏ ਕਿ ਲਖੀਮਪੁਰ ਖੀਰੀ ਹਿੰਸਾ ਸਬੰਧੀ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਹਨ | ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਸਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ ਕਈ ਹੋਰ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਦੇ ਵਧੀਕ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਵੇਂ ਧਿਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | 
 

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement