ਬਠਿੰਡਾ 'ਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ 'ਤੇ ਵਿਜੀਲੈਂਸ ਨੇ ਮਾਰਿਆ ਛਾਪਾ

By : GAGANDEEP

Published : Oct 6, 2023, 3:49 pm IST
Updated : Oct 6, 2023, 3:49 pm IST
SHARE ARTICLE
photo
photo

ਕਿਸੇ ਨੇ ਨਹੀਂ ਖੋਲਿਆ ਦਰਵਾਜ਼ਾ, ਵਿਜੀਲੈਂਸ ਖਾਲੀ ਹੱਥ ਮੁੜੀ ਵਾਪਸ

 

ਬਠਿੰਡਾ: ਜ਼ਮੀਨ ਅਲਾਟਮੈਂਟ ਮਾਮਲੇ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ ਵਿੱਚ ਵਿਜੀਲੈਂਸ ਨੇ ਉਨ੍ਹਾਂ ਦੇ ਗੰਨਮੈਨ ਦੇ ਘਰ ਛਾਪਾ ਮਾਰਿਆ। ਗੰਨਮੈਨ ਗੁਰਤੇਜ ਸਿੰਘ ਦਾ ਮਕਾਨ ਨੰਬਰ 703 ਬਠਿੰਡਾ ਦੇ ਗ੍ਰੀਨ ਸਿਟੀ ਵਿੱਚ ਹੈ। ਹਾਲਾਂਕਿ ਵਿਜੀਲੈਂਸ ਨੂੰ ਇੱਥੋਂ ਖਾਲੀ ਹੱਥ ਪਰਤਣਾ ਪਿਆ। ਪੁਲਿਸ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੀ ਰਹੀ ਪਰ ਕੋਈ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਵਿਜੀਲੈਂਸ ਨੂੰ 2 ਹੋਰ ਘਰਾਂ ਦੀ ਸੂਚਨਾ ਮਿਲੀ। ਵਿਜੀਲੈਂਸ ਉੱਥੇ ਵੀ ਪਹੁੰਚੀ ਪਰ ਕੋਈ ਵੀ ਨਹੀਂ ਮਿਲਿਆ।

ਇਹ ਵੀ ਪੜ੍ਹੋ: ਫਰੀਦਕੋਟ ਕੇਂਦਰੀ ਜੇਲ 'ਚ ਕੈਦੀ ਕੋਲੋਂ ਮਿਲੀ ਹੈਰੋਇਨ, ਪੈਰੋਲ ਤੋਂ ਬਾਅਦ ਆਇਆ ਸੀ ਵਾਪਸ ਜੇਲ  

ਵਿਜੀਲੈਂਸ ਗੁਰਤੇਜ ਸਿੰਘ ਦੀ ਵੀ ਭਾਲ ਕਰ ਰਹੀ ਹੈ, ਜੋ ਮਨਪ੍ਰੀਤ ਬਾਦਲ ਦਾ ਗੰਨਮੈਨ ਸੀ। ਗੁਰਤੇਜ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਵਿਜੀਲੈਂਸ ਨੇ ਗੁਰਤੇਜ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਸ ਨੇ ਨਾ ਤਾਂ ਨੋਟਿਸ ਦਾ ਜਵਾਬ ਦਿੱਤਾ ਅਤੇ ਨਾ ਹੀ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਇਆ। ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਦੇ ਖਿਲਾਫ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕੀਤਾ ਗਿਆ ਸੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਵਾਧਾ ਜਾਰੀ: ਜਿੰਪਾ

ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਬਠਿੰਡਾ ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੀ ਹੈ ਪਰ ਮਨਪ੍ਰੀਤ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨਾਲ ਹੀ ਦੱਸ ਦੇਈਏ ਕਿ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਦੀ ਆਮਦਨ ਤੋਂ ਵੱਧ ਬਣਾਈ ਗਈ ਜਾਇਦਾਦ ਅਤੇ ਕੀਤੇ ਘਪਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

 ਵਿਜੀਲੈਂਸ ਦੀ ਜਾਂਚ ’ਚ ਹੋਇਆ ਪ੍ਰਗਟਾਵਾ 
ਕਰੋੜਪਤੀ ਹੈ ਮਨਪ੍ਰੀਤ ਬਾਦਲ ਦਾ ਗੰਨਮੈਨ ਗੁਰਤੇਜ ਸਿੰਘ

1. ਬਠਿੰਡਾ ’ਚ 3 ਕਰੋੜ ਖਰਚ ਕਰ ਕੇ ਬਣਾਈ ਆਲੀਸ਼ਾਨ ਕੋਠੀ
2. ਗਰੀਨ ਸਿਟੀ ਬਠਿੰਡਾ ’ਚ ਵੀ ਹੈ 150 ਵਰਗ ਗਜ਼ ਦਾ ਮਕਾਨ
3. ਗੰਨਮੈਨ ਦੇ ਨਾਂ ਹੈ ਕਾਕੇ ਦੀ ਹੱਟੀ (ਢਾਬਾ)
3. ਸਕਾਰਪਿਉ ਅਤੇ ਮਹਿੰਦਰਾ ਥਾਰ ਦਾ ਮਾਲਕ
4. ਗੋਨੋਆਣਾ ਮੰਡੀ ਜ਼ਿਲ੍ਹਾ ਬਠਿੰਡਾ ’ਚ ਸਾਲ 2021—22 ਵਿਚ ਪਲਾਟ ਵੇਚਿਆ
4. ਮੇਨ ਰੋਡ ਬਠਿੰਡਾ ਮਕਾਨ ਸਾਲ 2021—22 ਵਿੱਚ ਵੇਚਿਆ
5. ਰਾਮੇਬ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਨਾਂ ’ਤੇ ਬਠਿੰਡਾ ’ਚ ਕਰਵਾਈ 205 ਗਜ ਦੇ ਪਲਾਟ ਦੀ ਰਜਿਸਟਰੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement