ਦੋਵਾਂ ਸੈਨਾਵਾਂ ਦਰਮਿਆਨ ਦੋਸਤੀ ਤੇ ਸਹਿਯੋਗ ਵਧਾਉਣ 'ਤੇ ਹੋਈ ਚਰਚਾ
Published : Nov 6, 2020, 12:23 am IST
Updated : Nov 6, 2020, 12:23 am IST
SHARE ARTICLE
image
image

ਦੋਵਾਂ ਸੈਨਾਵਾਂ ਦਰਮਿਆਨ ਦੋਸਤੀ ਤੇ ਸਹਿਯੋਗ ਵਧਾਉਣ 'ਤੇ ਹੋਈ ਚਰਚਾ

ਕਾਠਮੰਡੂ, 5 ਨਵੰਬਰ : ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ ਐਮ ਨਰਵਨੇ ਨੇ ਵੀਰਵਾਰ ਨੂੰ ਅਪਣੇ ਨੇਪਾਲੀ ਹਮਰੁਤਬਾ ਜਨਰਲ ਪੂਰਨ ਚੰਦਰ ਥਾਪਾ ਨਾਲ ਮੁਲਾਕਾਤ ਕਰਕੇ ਦੋਵਾਂ ਸੈਨਾਵਾਂ ਵਿਚਾਲੇ ਸਹਿਯੋਗ ਅਤੇ ਦੋਸਤੀ ਦੇ ਮੌਜੂਦਾ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਜਨਰਲ ਥਾਪਾ ਦੇ ਸੱਦੇ 'ਤੇ ਜਨਰਲ ਨਰਵਨੇ ਤਿੰਨ ਦਿਨਾਂ ਦੌਰੇ 'ਤੇ ਫਿਲਹਾਲ ਕਾਠਮਾਂਡੂ 'ਚ ਹਨ। ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਮੁੱਖ ਤੌਰ 'ਤੇ ਦੋਵੇਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਸਰਹੱਦ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਬਣ ਗਏ ਹਨ। ਉਨ੍ਹਾਂ ਨੇ ਥਾਪਾ ਨਾਲ ਇਥੇ ਅਪਣੇ ਦਫ਼ਤਰ 'ਚ ਮੁਲਾਕਾਤ ਕੀਤੀ। ਨੇਪਾਲ ਆਰਮੀ ਹੈੱਡਕੁਆਰਟਰ ਦੇ ਇਕ ਬਿਆਨ ਅਨੁਸਾਰ, “ਉਨ੍ਹਾਂ ਨੇ ਦੁਵੱਲੇ ਹਿਤਾਂ ਦੇ ਮੁੱਦਿਆਂ ਤੋਂ ਇਲਾਵਾ ਦੋਵਾਂ ਸੈਨਾਵਾਂ ਵਿਚਾਲੇ ਦੋਸਤੀ ਅਤੇ ਸਹਿਯੋਗ ਦੇ ਮੌਜੂਦਾ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਵਿਚਾਰ ਵਟਾਂਦਰੇ ਕੀਤੇ।'' ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨੇਪਾਲੀ ਫ਼ੌਜ ਦੇ ਇਤਿਹਾਸ ਅਤੇ ਮੌਜੂਦਾ ਭੂਮਿਕਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਬੁਧਵਾਰ ਨੂੰ ਕਾਠਮੰਡੂ ਪਹੁੰਚੇ ਨਰਵਨੇ ਨੇ ਵੀਰਵਾਰ ਨੂੰ ਆਰਮੀ ਹੈੱਡਕੁਆਰਟਰ ਵਿਖੇ ਆਯੋਜਤ ਵੱਖ ਵੱਖ ਸਮਾਗਮਾਂ 'ਚ ਸ਼ਿਰਕਤ ਕੀਤੀ।
ਵੀਰਵਾਰ ਸਵੇਰੇ ਆਰਮੀ ਪਵੇਲੀਅਨ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹੈੱਡਕੁਆਰਟਰ ਵਿਖੇ 'ਗਾਰਡ ਆਫ਼ ਆਨਰ' ਦਿਤਾ ਗਿਆ। ਉਨ੍ਹਾਂ ਨੇ ਪਹਿਲੇ ਸੀਨੀਅਰ ਸੈਨਿਕ ਸੈਲਾਨੀਆਂ ਦੀ ਰਵਾਇਤ ਅਨੁਸਾਰ ਫ਼ੌਜ ਦੇ ਮੁੱਖ ਦਫ਼ਤਰ 'ਚ ਇਕ ਰੁੱਖ ਵੀ ਲਾਇਆ। ਉਨ੍ਹਾਂ ਨੇਪਾਲ ਦੀ ਸੈਨਾ ਦੇ ਦੋ 'ਫੀਲਡ' ਹਸਪਤਾਲਾਂ ਲਈ ਵੈਂਟੀਲੇਟਰਾਂ, ਐਂਬੂਲੈਂਸਾਂ ਅਤੇ ਡਾਕਟਰੀ ਉਪਕਰਣ ਵੀ ਸੌਂਪੇ। ਥਾਪਾ ਨੇ ਨੇਪਾਲ 'ਚ ਬਣੇ 100,000 ਮੈਡੀਕਲ ਮਾਸਕ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਭਗਵਾਨ ਬੁੱਧ ਦੀ ਮੂਰਤੀ ਨਾਰਵਨੇ ਨੂੰ ਭੇਟ ਕੀਤੇ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਵੀਰਵਾਰ ਨੂੰ ਹੀ ਨੇਪਾਲੀ ਫ਼ੌਜ ਦੇ ਜਨਰਲ ਰੈਂਕ ਦਾ ਸਨਮਾਨ ਚਿੰਨ੍ਹ ਦਿਤਾ।  ਉਹ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਮੁਲਾਕਾਤ ਕਰਨਗੇ। (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement