ਡੈਪੋ ਅਫਸਰ ਬਣ ਕੋਟਲੀ ਅਬਲੂ ਦੇ ਨੌਜਵਾਨ ਨੇ ਆਪਣੇ ਪਿੰਡ ਨੂੰ ਬਣਾਇਆ ਨਸ਼ਾ ਮੁਕਤ
Published : Mar 20, 2020, 4:24 pm IST
Updated : Mar 20, 2020, 4:24 pm IST
SHARE ARTICLE
Kotli Ablu's youth became depot officers and made their village drug free
Kotli Ablu's youth became depot officers and made their village drug free

ਖੁਦੀ ਕੋ ਕਰ ਬੁਲੰਦ ਇਤਨਾ....- ਨਿਮਰਤ ਕੌਰ (ਮੈਨੇਜਿੰਗ ਐਡੀਟਰ,ਰੋਜ਼ਾਨਾ ਸਪੋਕਸਮੈਨ)

ਕੋਟਲੀ ਬੱਸ ਸਟੈਂਡ ਲਈ ਸੜਕ 'ਤੇ ਇਕ ਚਿੱਟੇ ਰੰਗ ਦੀ ਬੋਲੈਰੋ ਜੀਪ ''ਤੂੰ ਲਾਰੇ ਲਾਉਂਦੀ ਰਹੀ ਤੇ ਮੈਂ ਚਿੱਟਾ ਲਾਉਂਦਾ ਰਿਹਾ'' ਗਾਣੇ ਦੇ ਨਾਲ ਤੇਜ਼ੀ ਨਾਲ ਅੱਗੇ ਵਧ ਰਹੀ ਐ। ਕਾਲੀਆਂ ਰੇ ਬੈਨ ਵਾਲੇ ਚਾਰ ਨੌਜਵਾਨ ਆਤਮਵਿਸ਼ਵਾਸ ਦੇ ਨਾਲ ਬੈਠੇ ਹਨ। ਪਿੰਡ ਦੇ ਰਸਤੇ ਦੇ ਨੇੜੇ ਆਉਣ 'ਤੇ ਉਹ ਸਾਰੇ ਹਿੱਲ ਜਾਂਦੇ ਹਨ। ਉਨ੍ਹਾਂ ਨੂੰ 6-7 ਵਿਅਕਤੀਆਂ ਦੇ ਇਕ ਗਰੁੱਪ ਵੱਲੋਂ ਰੁਕਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਐਂਟੀ ਡਰੱਗ ਦਸਤੇ ਵਾਲੀਆਂ ਕਾਲੇ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਹਨ।

Gurpreet SinghGurpreet Singh

ਉਹ ਵਿਅਕਤੀ ਡੀਏਪੀਓ ਵੱਲੋਂ ਦਿੱਤੇ ਗਏ ਅਪਣੇ ਆਈ ਕਾਰਡ ਦਿਖਾਉਂਦੇ ਹਨ। ਚਾਰੇ ਨੌਜਵਾਨ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜਲਦ ਹੀ ਉਹ ਦਰਜਨਾਂ ਪਿੰਡ ਵਾਲਿਆਂ ਨਾਲ ਘਿਰ ਜਾਂਦੇ ਹਨ। ਉਹ ਅਪਣੇ ਸਪਲਾਇਰ ਮੋਸ਼ਾ ਜੋ ਕੋਟਲੀ ਅਬਲੂ ਵਿਚ ਰਹਿੰਦਾ ਹੈ, ਦੇ ਲਈ ਖੇਪ ਲਿਜਾ ਰਹੇ ਸਨ। ਅਜਿਹਾ ਉਹ ਕੋਈ ਪਹਿਲੀ ਵਾਰ ਨਹੀਂ ਕਰ ਰਹੇ ਸਨ, ਹੁਣ ਤਕ ਸਭ ਕੁੱਝ ਸਹਿਜ ਹੁੰਦਾ ਆ ਰਿਹਾ ਸੀ। ਕੁੱਝ ਹੀ ਮਿੰਟਾਂ ਵਿਚ ਪੁਲਿਸ ਆ ਗਈ ਅਤੇ ਡਰੱਗ ਤਸਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਹ ਪਿੰਡ ਛੱਡ ਕੇ ਪੁਲਿਸ ਵੈਨ ਦੇ ਪਿੱਛੇ ਹੋ ਲੈਂਦੇ ਹਨ।

Satnam Singh Satnam Singh

ਇਸ ਤਰ੍ਹਾਂ ਨਾਲ ਪਿੰਡ ਕੋਟਲੀ ਅਬਲੂ ਦਾ ਇਕ ਡਰੱਗ ਵਿਰੋਧੀ ਸਵੈਸੇਵੀ ਗਰੁੱਪ ਚਲਦਾ ਹੈ। ਇਹ ਗਰੁੱਪ ਜੂਨ 2019 ਵਿਚ ਹੋਂਦ ਵਿਚ ਆਇਆ ਸੀ। ਇਹ ਪਿੰਡ ਦੇ ਪੰਜ ਨੌਜਵਾਨਾਂ ਦੀ ਪਹਿਲ ਨਾਲ ਸ਼ੁਰੁ ਹੋਇਆ ਸੀ ਜੋ ਪਿੰਡ ਦੇ ਨਾਬਾਲਗਾਂ ਵਿਚਕਾਰ ਤੇਜ਼ੀ ਨਾਲ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਲੈ ਕੇ ਚਿੰਤਤ ਸਨ। ਬਜ਼ੁਰਗ ਚਿੱਟੇ, ਗੋਲੀਆਂ, ਇੰਜੈਕਸ਼ਨਾਂ ਤੋਂ ਅਣਜਾਣ ਸਨ, ਜਿਨ੍ਹਾਂ ਦੇ ਅਪਣੇ ਛੋਟੇ ਬੱਚੇ ਨਸ਼ੇ ਦੀ ਲਤ ਵਿਚ ਬਦਲ ਰਹੇ ਸਨ। ਇਹ ਪੰਜੇ ਲੋਕ 10 ਜੂਨ 2019 ਦੀ ਸਵੇਰ ਪਿੰਡ ਦੇ ਬਜ਼ੁਰਗਾਂ ਦੇ ਨਾਲ ਬੈਠੇ ਅਤੇ ਉਸੇ ਸ਼ਾਮ ਤਕ 500 ਲੋਕ ਇਸ ਪਹਿਲ ਦਾ ਸਮਰਥਨ ਕਰਨ ਲਈ ਇਕੱਠੇ ਹੋ ਗਏ।

Surjit Singh Surjit Singh

ਉਨ੍ਹਾਂ ਨੇ ਵਾਟਸਐਪ ਗਰੁੱਪ 'ਤੇ ਦੋ ਗਰੁੱਪ ਬਣਾਏ, ਸਾਰੇ ਲੋਕ ਸਹਿਯੋਗ ਕਰ ਰਹੇ ਸਨ ਅਤੇ ਇਕ ਹੋਰ ਕਮੇਟੀ ਗਰੁੱਪ ਸੀ, ਜਿਸ ਦੀ ਸ਼ੁਰੂਆਤ 32 ਨੌਜਵਾਨਾਂ ਦੇ ਨਾਲ ਹੋਈ ਸੀ ਜੋ ਬਾਅਦ ਵਿਚ 60 ਤਕ ਪਹੁੰਚ ਗਏ। ਇਨ੍ਹਾਂ ਨੌਜਵਾਨਾਂ ਨੇ ਸਾਰੀਆਂ ਸੜਕਾਂ 'ਤੇ 24 ਘੰਟੇ ਦੀ ਚੌਕਸੀ ਰੱਖਣ ਦਾ ਸੰਕਲਪ ਲਿਆ। ਇਨ੍ਹਾਂ ਦਾ ਕੰਮ ਪਿੰਡ ਵੱਲ ਆਉਣ ਵਾਲੇ ਹਰ ਵਾਹਨ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਪਿੰਡ ਵਿਚ ਗਸ਼ਤ ਲਗਾ ਕੇ ਕਿਸੇ ਵੀ ਦਵਾਈ ਸਬੰਧੀ ਗਤੀਵਿਧੀ 'ਤੇ ਨਜ਼ਰ ਰੱਖਣਾ ਹੈ।

Harkamal Singh Harkamal Singh

ਉਤਸ਼ਾਹੀ ਜਾਗਰੂਕ ਲੋਕਾਂ ਨੂੰ ਸ਼ੁਰੂ-ਸ਼ੁਰੂ ਵਿਚ ਕੁੱਝ ਅੜਚਨਾਂ ਦਾ ਸਾਹਮਣਾ ਕਰਨਾ ਪਿਆ ਪਰ ਪਿੰਡ ਦੇ ਬਜ਼ੁਰਗਾਂ ਦੀ ਭਾਗੀਦਾਰੀ ਨੇ ਚੌਕਸੀ ਨੂੰ ਵਿਅਕਤੀ ਜਾਂ ਰੰਜ਼ਿਸਾਨਾ ਹੋਣ ਤੋਂ ਰੋਕ ਦਿੱਤਾ। ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਦੀ ਜਨਤਕ ਕੁੱਟਮਾਰ ਅਤੇ ਵੀਡੀਓ ਵਾਇਰਲ ਕਰਨ ਦੇ ਸ਼ੁਰੂਆਤੀ ਉਦਾਹਰਨ ਸਨ ਪਰ ਜਲਦ ਹੀ ਉਨ੍ਹਾਂ ਨੇ ਇਸ ਕੰਮ ਦੀ ਬਜਾਏ ਸਮੱਸਿਆ ਨਾਲ ਜੜ੍ਹ ਤੋਂ ਨਿਪਟਣ ਦਾ ਮਨ ਬਣਾ ਲਿਆ। ਉਦੋਂ ਗਰੁੱਪ ਨੂੰ ਗ੍ਰਾਮ ਪੰਚਾਇਤ ਵੱਲੋਂ ਡਰੱਗ ਦੇ ਵਿਰੁੱਧ ਇਸ ਲੜਾਈ ਵਿਚ ਸੜਕ ਤੋਂ ਲੰਘਣ ਵਾਲੀਆਂ ਸਾਰੀਆਂ ਕਾਰਾਂ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਵਾਟਸਐਪ ਗਰੁੱਪ ਦੇ ਜ਼ਰੀਏ ਵਾਟਸਐਪ 'ਤੇ ਸੰਦੇਸ਼ ਸਾਂਝਾ ਕੀਤਾ ਗਿਆ ਸੀ।

Gurudwara Commettiee Member Gurudwara Commettiee Member

ਫਿਰ ਗੁਰਦੁਆਆਿਂ ਵਿਚ ਐਲਾਨ ਕਰਨ ਦੀ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਗਰੁੱਪ ਨੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਅਤੇ ਸਾਰੇ ਨਸ਼ੇੜੀਆਂ ਨੂੰ ਅੱਗੇ ਆਉਣ ਅਤੇ ਮਦਦ ਲੈਣ ਲਈ ਸੱਦਿਆ। ਪਿੰਡ ਵਾਸੀਆਂ ਨੇ ਪੈਸਾ ਇਕੱਠਾ ਕੀਤਾ ਅਤੇ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਵਿਚ ਇਲਾਜ ਦਾ ਪ੍ਰਬੰਧ ਕੀਤਾ। ਸਵੈਸੇਵਕ ਗਰੁੱਪ ਵੱਲੋਂ ਨਾ ਸਿਰਫ਼ ਉਨ੍ਹਾਂ ਲੋਕਾਂ ਦੇ ਇਲਾਜ ਲਈ ਭੁਗਤਾਨ ਕੀਤਾ ਜਾਂਦਾ ਹੈ ਜੋ ਮਦਦ ਲੈਣਾ ਚਾਹੁੰਦੇ ਹਨ ਬਲਕਿ ਠੀਕ ਹੋਣ ਤਕ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾਂਦਾ ਹੈ।

Taffi Commette Member Taffi Commette Member

ਉਹ ਇਕ ਵਿਅਕਤੀ ਪਛਾਣ ਕਰਨ ਵਿਚ ਸਮਰੱਥ ਸਨ, ਜਿਸ ਨੂੰ ਆਮ ਤੌਰ 'ਤੇ ਗੋਸ਼ਾ ਦੇ ਰੂਪ ਵਿਚ ਜਾਣਿਆ ਜਾਂਦਾ ਸੀ, ਜਿਸ ਦਾ ਘਰ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਗਤੀਵਿਧੀਆਂ ਦਾ ਕੇਂਦਰ ਸੀ। ਉਨ੍ਹਾਂ ਕੋਲ ਕੁੱਝ 20 ਓਡ ਕਾਰਾਂ ਸਨ ਅਤੇ ਉਹ ਗ਼ਰੀਬ ਨੌਜਵਾਨਾਂ ਨੂੰ ਰੁਜ਼ਗਾਰ ਦੇ ਤੌਰ 'ਤੇ 500 ਰੁਪਏ ਪ੍ਰਤੀ ਦਿਨ ਦਾ ਭੁਗਤਾਨ ਕਰਦੇ ਹਨ।

Banga Singh Banga Singh

ਇਹ ਬੱਚੇ ਇਨ੍ਹਾਂ ਕਾਰਾਂ ਨੂੰ ਚਲਾਉਂਦੇ ਹਨ ਅਤੇ ਡਰੱਗ ਨੈੱਟਵਰਕ ਲਈ ਉਨ੍ਹਾਂ ਦੇ ਕੋਰੀਅਰ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਮੁਫ਼ਤ ਵਿਚ ਡਰੱਗ ਮਿਲ ਜਾਂਦੀ ਹੈ। ਐਂਟੀ ਡਰੱਗ ਦਸਤੇ ਨੇ ਆਸਪਾਸ ਦੇ ਖੇਤਰ ਵਿਚ ਗਸ਼ਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਗਾਹਕਾਂ ਨੂੰ ਫੜਿਆ। ਮੁਹਿੰਮ ਸ਼ੁਰੂ ਕਰਨ ਦੇ ਦੋ ਮਹੀਨੇ ਦੇ ਅੰਦਰ ਡਰੱਗ ਵਿਰੋਧੀ ਦਸਤੇ 'ਤੇ ਹਮਲਾ ਹੋਇਆ। ਦੋ ਤਸਕਰਾਂ ਨੂੰ ਫੜਦੇ ਹੋਏ ਉਨ੍ਹਾਂ ਨੇ ਇਕ ਸਵੈਸੇਵਕ ਸਤਨਾਮ ਸਿੰਘ 'ਤੇ ਗੋਲੀਆਂ ਵੀ ਚਲਾਈਆ ਜੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ।

Balkaran Singh Balkaran Singh

ਇਹ ਘਟਨਾ ਇਸ ਗਰੁੱਪ ਲਈ ਆਸ਼ੀਰਵਾਦ ਸਾਬਤ ਹੋਈ ਕਿਉਂਕਿ ਇਸ ਨੇ ਮੀਡੀਆ ਅਤੇ ਐਸਟੀਐਫ ਦਾ ਧਿਆਨ ਅਪਣੇ ਵੱਲ ਆਕਰਸ਼ਿਤ ਕੀਤਾ। ਸਵੈ ਸੇਵਕਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਤੋਂ ਐਸਟੀਐਫ ਪ੍ਰਭਾਵਤ ਹੋਈ। ਉਨ੍ਹਾਂ ਨੇ ਸਤਨਾਮ ਸਿੰਘ ਦੇ ਸਾਰੇ ਮੈਡੀਕਲ ਖ਼ਰਚਿਆਂ ਦਾ ਧਿਆਨ ਰੱਖਿਆ। ਉਨ੍ਹਾਂ ਨੇ ਆਈਜੀ ਬਲਕਾਰ ਸਿੰਘ ਸਿੱਧੂ ਨੂੰ ਇਕ ਸਿੱਧੀ ਲਾਈਨ ਵੀ ਦੇ ਦਿੱਤੀ, ਜਿਨ੍ਹਾਂ ਨੇ ਉਥੇ ਪੁਲਿਸ ਦੇ ਲਈ ਰਸਤਾ ਆਸਾਨ ਬਣਾ ਦਿੱਤਾ।

Boota Singh Boota Singh

ਮੌਜੂਦਾ ਸਮੇਂ ਪਿੰਡ ਦਾ ਡਰੱਗ ਲੀਡਰ ਗੋਸ਼ਾ ਪਿੰਡ ਤੋਂ ਭੱਜ ਚੁੱਕਿਆ ਹੈ ਅਤੇ ਜ਼ਿਆਦਾਤਰ ਡਰੱਗ ਲੈਣ ਵਾਲੇ ਆਦਤ ਤੋਂ ਠੀਕ ਹੋ ਗਏ ਹਨ। 7000 ਦੀ ਆਬਾਦੀ ਵਿਚੋਂ ਮੁੱਠੀ ਭਰ ਲੋਕ ਅਜੇ ਵੀ ਡਰੱਗ ਦੀ ਵਰਤੋਂ ਕਰਦੇ ਹਨ ਪਰ ਟੀਮ ਦਾ ਡਰ ਉਨ੍ਹਾਂ ਨੂੰ ਡਰੱਗ ਦੀ ਵਰਤੋਂ ਕਰਨ ਲਈ ਪਿੰਡ ਦੀ ਹੱਦ ਤੋਂ ਬਾਹਰ ਕਰ ਦਿੰਦਾ ਹੈ। ਡਰੱਗ ਤਸਕਰ ਟੀਮ ਦੇ ਬਾਰੇ ਵਿਚ ਜਾਣਦੇ ਹਨ ਅਤੇ ਡਰਦੇ ਹਨ ਅਤੇ ਨੇੜੇ ਆਉਣ ਤੋਂ ਇਨਕਾਰ ਕਰਦੇ ਹਨ। ਹਾਲਾਂਕਿ ਉਹ ਡਰੱਗ ਤਸਕਰੀ ਲਈ ਨਵੇਂ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਜੇ ਹਾਲ ਹੀ ਵਿਚ ਉਨ੍ਹਾਂ ਨੇ ਇਕ ਦੁਕਾਨਦਾਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਐਂਟੀ ਡਰੱਗ ਸਕਵਾਇਡ ਦੀ ਚੌਕਸੀ ਸਦਕਾ ਅਜਿਹਾ ਨਹੀਂ ਹੋ ਸਕਿਆ।

Manvinder Singh Manvinder Singh

ਇਹ ਮੁੱਖ ਤੌਰ 'ਤੇ ਇਕ ਆਲ ਪੁਰਸ਼ ਟੀਮ ਹੈ ਜੋ ਗਸ਼ਤ ਦਾ ਪ੍ਰਬੰਧ ਕਰਦੀ ਹੈ ਅਤੇ ਸੰਦੇਸ਼ ਨੂੰ ਫੈਲਾਉਣ ਵਿਚ ਇਸ ਨੂੰ ਔਰਤਾਂ ਦਾ ਸਮਰਥਨ ਵੀ ਹਾਸਲ ਹੈ। ਜੇਕਰ ਕੋਈ ਮਹਿਲਾ ਤਸਕਰੀ ਵਿਚ ਸ਼ਾਮਲ ਹੈ ਤਾਂ ਵੁਮੈਨ ਵਾਲੰਟੀਅਰ ਸਵੈਸੇਵਕਾਂ ਉਸ ਨੂੰ ਫੜਨ ਵਿਚ ਮਦਦ ਕਰਦੀਆਂ ਹਨ। ਜਦੋਂ ਤਣਾਅ ਵਧਦਾ ਹੈ ਤਾਂ ਪਿੰਡ ਦੇ ਬਜ਼ੁਰਗਾਂ ਨੇ ਟੀਮ ਨੂੰ ਸ਼ਾਂਤ ਅਤੇ ਕੇਂਦਰਤ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਹ ਸਮਝਦੇ ਹਨ ਕਿ ਟੀਮ ਦੇ ਦਿਲ ਵਿਚ ਸਹੀ ਮੁੱਦਾ ਹੈ ਅਤੇ ਕੁੱਝ ਸੇਧ ਦੇਣ ਦੀ ਲੋੜ ਹੈ। ਇਸ ਟੀਮ ਦੀ ਸਖ਼ਤ ਮਿਹਨਤ ਸਦਕਾ ਹੀ ਉਹ ਪਿੰਡ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਸਫ਼ਲ ਹੋ ਰਹੇ ਹਨ। ਕੋਟਲੀ ਅਬਲੂ ਡਰੱਗ ਸਕਵਾਇਡ ਜਨਤਾ ਅਤੇ ਸਰਕਾਰ ਵੱਲੋਂ ਸਾਂਝੇ ਯਤਨਾਂ ਦੀ ਸਮਰੱਥਾ ਦਾ ਇਕ ਆਦਰਸ਼ ਉਦਾਹਰਨ ਹੈ।

Raja Brar Raja Brar

1. ਪਿੰਡ ਕੋਟਲੀ ਅਬਲੂ ਦੀ ਆਬਾਦੀ 7000 ਲੋਕਾਂ ਦੀ ਹੈ। ਇਹ ਪਿੰਡ ਚਾਰ ਵੱਡੇ ਜ਼ਿਲ੍ਹਿਆਂ ਨਾਲ ਜੁੜਿਆ ਹੋਇਆ ਹੈ ਜੋ ਇਸ ਨੂੰ ਚਾਰੇ ਪਾਸੇ ਤੋਂ ਡਰੱਗ ਦੀ ਆਮਦ ਲਈ ਅਸੁਰੱਖਿਆ ਬਣਾਉਂਦਾ ਹੈ।

2. ਪ੍ਰੋਫੈਸਰ ਗੁਰਪ੍ਰੀਤ ਸਿੰਘ : ਗੁਰਪ੍ਰੀਤ ਸਿੰਘ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਹਨ ਜੋ ਦੋ ਬੱਚਿਆਂ ਦੇ ਪਿਤਾ ਹਨ, ਜੋ ਰਾਤ ਦੇ ਸਮੇਂ ਚੌਕਸੀ ਰੱਖਣ ਲਈ ਡਿਊਟੀ ਦਿੰਦੇ ਹਨ।

3. ਸਵ: ਪ੍ਰਵੀਨ ਬਾਂਸਲ ਇਕ ਵੱਡੀ ਸਮਰਥਕ ਸੀ, ਜਿਨ੍ਹਾਂ ਨੇ ਆਸਪਾਸ ਦੇ ਪਿੰਡਾਂ ਨੂੰ ਇਸ ਤਰੀਕੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਲੋਕਾਂ ਨੂੰ ਐਂਟੀ ਡਰੱਗ ਦਸਤੇ ਦੇ ਕੰਮ ਨੂੰ ਦਿਖਾਉਂਦੇ ਹੋਏ ਪਿੰਡ ਵਾਸੀਆਂ ਨੂੰ ਪੰਜਾਬ ਤੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪ੍ਰੇਰਦੇ ਸਨ। ਜਨਵਰੀ 2020 ਵਿਚ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ, ਜਿਸ ਦਾ ਇਸ ਟੀਮ ਨੂੰ ਵੱਡਾ ਘਾਟਾ ਪਿਆ।

4. ਟੀਮ ਦੇ ਸ਼ੁਰੂਆਤੀ ਸੰਸਥਾਪਕਾਂ ਵਿਚੋਂ ਇਕ ਟਫ਼ੀ ਦਾ ਕਹਿਣੈ ''ਅਸੀਂ ਇਸ ਪਹਿਲ ਦੀ ਸ਼ੁਰੂਆਤ ਕੀਤੀ ਕਿਉਂਕਿ ਅਸੀਂ ਛੋਟੇ ਬੱਚਿਆਂ ਨੂੰ ਨਸ਼ੀਲੀਆਂ ਦਵਾਈਆਂ ਦੇ ਦਲਦਲ ਵਿਚ ਜਾਂਦੇ ਹੋਏ ਨਹੀਂ ਦੇਖ ਸਕਦੇ ਸੀ, ਜਦਕਿ ਬਜ਼ੁਰਗ ਤੱਥਾਂ ਤੋਂ ਪੂਰੀ ਤਰ੍ਹਾਂ ਅਣਜਾਣ ਸਨ। ਸਾਡਾ ਪਹਿਲਾ ਵਿਚਾਰ ਗਰੁੱਪ ਬਣਾਉਣ ਲਈ ਚਰਚਾ ਕਰਵਾਉਣਾ ਸੀ ਕਿ ਪਿੰਡ ਦੇ ਬੱਚਿਆਂ ਦੇ ਨਾਲ ਅਸਲ ਵਿਚ ਕੀ ਹੋ ਰਿਹਾ ਹੈ?

5. ''ਸਾਨੂੰ ਅਪਣੀਆਂ ਸਰਕਾਰਾਂ ਅਤੇ ਅਪਣੇ ਸਿਸਟਮ ਨੂੰ ਦੋਸ਼ ਦੇਣਾ ਬੰਦ ਕਰਨਾ ਹੋਵੇਗਾ ਅਤੇ ਇਹ ਸੋਚਣਾ ਸ਼ੁਰੂ ਕਰਨਾ ਹੋਵੇਗਾ ਕਿ ਅਸੀਂ ਅਪਣੇ ਪਰਿਵਾਰ ਅਤੇ ਅਪਣੇ ਗੁਆਂਢੀਆਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ।''

6. ਅਸ਼ਮਿੰਦਰ ਸਿੰਘ (ਸਾਬਕਾ ਸਰਪੰਚ ਅਕਾਲੀ ਦਲ) ਦਾ ਕਹਿਣੈ ''ਇਹ ਪਹਿਲ ਸਾਡੀ ਸਿਆਸੀ ਵਿਚਾਰਧਾਰਾ ਤੋਂ ਪਰੇ ਹੈ। ਮੈਂ ਅਕਾਲੀ ਦਲ ਤੋਂ ਹਾਂ, ਖੇਤਾ ਸਿੰਘ ਕਾਂਗਰਸ ਤੋਂ ਹੈ ਅਤੇ ਪੀਡੀਪੀ ਅਤੇ ਆਪ ਦੇ ਵੀ ਕਈ ਮੈਂਬਰ ਹਨ ਅਤੇ ਅਸੀਂ ਸਾਰਿਆਂ ਨੇ ਅਪਣੇ ਪਿੰਡ ਨੂੰ ਬਚਾਉਣ ਲਈ ਹੱਥ ਮਿਲਾਇਆ ਹੈ। ''

7. ਇਸੇ ਤਰ੍ਹਾਂ ਗੁਰਵਿੰਦਰ ਸਿੰਘ ਦਾ ਕਹਿਣੈ '' ਹਰ ਸ਼ਾਮ ਜਦੋਂ ਅਸੀਂ ਖੇਡਣ ਲਈ ਮੈਦਾਨ ਵਿਚ ਜਾਂਦੇ ਸੀ ਤਾਂ ਅਸੀਂ ਅਪਣੇ ਪਿੰਡ ਦੇ ਨੌਜਵਾਨਾਂ ਦੇ ਇਕ ਗਰੁੱਪ ਨੂੰ ਡਰੱਗ ਦੀ ਵਰਤੋਂ ਕਰਦੇ ਹੋਏ ਅਤੇ ਹੌਲੀ-ਹੌਲੀ ਮੌਤ ਵੱਲ ਵਧਦੇ ਹੋਏ ਦੇਖਦੇ ਸੀ। ਇਹ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦਾ ਸੀ ਅਤੇ ਇਹੀ ਮੁੱਖ ਕਾਰਨ ਸੀ, ਇਸ ਪਹਿਲ ਨੂੰ ਸ਼ੁਰੂ ਕਰਨ ਦਾ।''

8. ਸਤਨਾਮ ਸਿੰਘ ਉਰਫ਼ ਬੱਬਾ- ਦੋ ਬੱਚਿਆਂ ਦੇ ਪਿਤਾ ਬੱਬਾ 'ਤੇ ਡਰੱਗ ਤਸਕਰਾਂ ਵੱਲੋਂ ਬਦਲਾ ਲੈਣ ਲਈ ਹਮਲਾ ਕੀਤਾ ਗਿਆ ਸੀ, ਜਿਸ ਵਿਚੋਂ ਇਕ ਡਰੱਗ ਤਸਕਰ ਨੂੰ ਟੀਮ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

9. 15 ਸਾਲ ਦੇ ਬੰਗਾ ਸਿੰਘ ਨੇ ਨਸ਼ਾ ਵਿਰੋਧੀ ਟੀਮ ਦਾ ਧੰਨਵਾਦ ਕੀਤਾ ਕਿਉਂਕਿ ਇਸ ਟੀਮ ਦੇ ਉਦਮ ਸਦਕਾ ਉਸ ਦੇ ਭਰਾ ਦੀ ਜਾਨ ਬਚਾਈ ਗਈ ਸੀ ਜੋ ਭਾਰੀ ਨਸ਼ਿਆਂ ਦੀ ਲਪੇਟ ਵਿਚ ਆ ਗਿਆ ਸੀ। ਉਹ ਕਹਿੰਦਾ ਹੈ ਕਿ ਜੇ ਇਸ ਟੀਮ ਨੇ ਇਹ ਪਹਿਲ ਨਾ ਕੀਤੀ ਹੁੰਦੀ ਤਾਂ ਉਸ ਨੇ ਅਪਣੇ ਭਰਾ ਨੂੰ ਨਸ਼ਿਆਂ ਕਾਰਨ ਗੁਆ ਦਿੱਤਾ ਹੁੰਦਾ।                                      

 ਨਿਮਰਤ ਕੌਰ (ਮੈਨੇਜਿੰਗ ਐਡੀਟਰ,ਰੋਜ਼ਾਨਾ ਸਪੋਕਸਮੈਨ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement