ਸੈਂਸੈਕਸ ਨੇ 724 ਅੰਕ ਦੀ ਮਾਰੀ ਛਾਲ, ਨਿਫਟੀ 12,100 ਤੋਂ ਪਾਰ
Published : Nov 6, 2020, 12:26 am IST
Updated : Nov 6, 2020, 12:26 am IST
SHARE ARTICLE
image
image

ਸੈਂਸੈਕਸ ਨੇ 724 ਅੰਕ ਦੀ ਮਾਰੀ ਛਾਲ, ਨਿਫਟੀ 12,100 ਤੋਂ ਪਾਰ

ਮੁੰਬਈ, 5 ਨਵੰਬਰ : ਅਮਰੀਕਾ 'ਚ ਚੋਣਾਂ ਦੇ ਨਤੀਜਿਆਂ 'ਚ ਜੋ ਬੀਡੇਨ ਦੇ ਰਾਸ਼ਟਰਪਤੀ ਬਣਨ ਦੇ ਨਜ਼ਦੀਕ ਪਹੁੰਚਣ ਨਾਲ ਕਾਫ਼ੀ ਹੱਦ ਤਕ ਸਥਿਤੀ ਸਪੱਸ਼ਟ ਹੋ ਗਈ ਹੈ, ਜਿਸ ਨਾਲ ਵੀਰਵਾਰ ਨੂੰ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲੀ। ਸਾਰੇ ਪਾਸਿਓਂ ਮਿਲੇ ਮਜਬੂਤ ਸੰਕੇਤਾਂ ਦੇ ਦਮ 'ਤੇ ਭਾਰਤੀ ਬਾਜ਼ਾਰ ਵੀ ਤਕਰੀਬਨ 2 ਫ਼ੀ ਸਦੀ ਬੜ੍ਹਤ ਨਾਲ ਬੰਦ ਹੋਏ।
ਸੈਂਸੈਕਸ 724.02 ਅੰਕ ਯਾਨੀ 1.78 ਫ਼ੀ ਸਦੀ ਦੀ ਬੜ੍ਹਤ ਨਾਲ 41,340.16 ਦੇ ਪੱਧਰ ਅਤੇ ਨਿਫਟੀ 211.80 ਅੰਕ ਯਾਨੀ 1.78 ਫ਼ੀ ਸਦੀ ਦੀ ਮਜਬੂਤੀ ਨਾਲ 12,120.30 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਬੀ. ਐੱਸ. ਈ. ਸੈਂਸੈਕਸ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਸੈਂਸੈਕਸ ਦੇ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਇਸ 'ਚ ਸਭ ਤੋਂ ਵੱਧ 6 ਫ਼ੀ ਸਦੀ ਦੀ ਤੇਜ਼ੀ ਇੰਡਸਇੰਡ ਬੈਂਕ 'ਚ ਦਰਜ ਹੋਈ। ਐੱਸ. ਬੀ. ਆਈ., ਟਾਟਾ ਸਟੀਲ, ਬਜਾਜ ਫਾਈਨੈਂਸ, ਬਜਾਜ ਫਿਨਸਰਵ ਤੇ ਐੱਚ. ਸੀ. ਐੱਲ. ਟੈੱਕ ਵੀ ਮਜਬੂਤੀ 'ਚ ਰਹੇ। ਬੀ. ਐੱਸ. ਈ. ਸੈਂਸੈਕਸ 2020 'ਚ ਹੋਏ ਨੁਕਸਾਨ ਤੋਂ ਉਭਰ ਆਇਆ ਹੈ, ਨਾਲ ਹੀ ਇਸ ਸਾਲ 'ਚ ਹੁਣ ਤਕ ਦਾ ਰਿਟਰਨ ਵੀ ਗ੍ਰੀਨ ਨਿਸ਼ਾਨ 'ਤੇ ਵਾਪਸੀ ਕਰ ਗਿਆ ਹੈ। ਨਿਫਟੀ ਵੀ ਇਸ ਉਪਲਬਧੀ ਨੂੰ ਹਾਸਲ ਕਰਨ ਵਾਲਾ ਹੈ। ਕੁੱਲ ਮਿਲਾ ਕੇ ਬਾਜ਼ਾਰ ਨਿਵੇਸ਼ਕਾਂ ਲਈ ਇਹ ਵੱਡੀ ਰਾਹਤ ਹੈ। ਹੁਣ ਇਹ ਦੋਵੇਂ ਸੂਚਕ ਆਲਟਾਈਮ ਹਾਈ ਤੋਂ ਸਿਰਫ਼ ਕੁੱਝ ਹੀ ਕਦਮ ਦੂਰ ਹਨ। ਇਸ ਸਾਲ 20 ਜਨਵਰੀ ਨੂੰ ਸੈਂਸੈਕਸ ਦਾ ਸਰਵ-ਉੱਚ ਪੱਧਰ 42,273 ਸੀ, ਜਦੋਂ ਕਿ ਨਿਫਟੀ ਦਾ ਇਹ 12,430 ਸੀ। ਮਹਾਮਾਰੀ ਦੌਰਾਨ ਦਵਾਈਆਂ ਤੇ ਆਈ. ਟੀ. ਇੰਫਰਾਸਟ੍ਰਕਚਰ ਦੀ ਜ਼ਬਰਦਸਤ ਮੰਗ ਕਾਰਨ ਇਸ ਸਾਲ ਹੁਣ ਤਕ ਨਿਫਟੀ ਫ਼ਾਰਮਾ 44.47 ਫ਼ੀ ਸਦੀ ਦੀ ਬੜ੍ਹਤ ਨਾਲ ਸਭ ਤੋਂ ਵੱਧ ਸੈਕਟਰਲ ਗੇਨਰ ਹੈ। ਉੱਥੇ ਹੀ, ਨਿਫਟੀ ਆਈ. ਟੀ. ਇਸ ਸਾਲ ਹੁਣ ਤਕ 36.74 ਫ਼ੀ ਸਦੀ ਦੀ ਬੜ੍ਹਤ ਬਣਾ ਚੁੱਕਾ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement