ਕੈਪਟਨ ਨੂੰ ਮਰਨ ਵਰਤ ਦੀ ਸਲਾਹ ਦੇਣ ਵਾਲੇ, ਸੁਖਬੀਰ ਖ਼ੁਦ ਮਰਨ ਵਰਤ 'ਤੇ ਕਿਉਂ ਨਹੀਂ ਬੈਠਦੇ?
Published : Nov 6, 2020, 7:56 am IST
Updated : Nov 6, 2020, 8:00 am IST
SHARE ARTICLE
Sukhbir Badal and Bir Devinder Singh
Sukhbir Badal and Bir Devinder Singh

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਬਿਆਨ

ਐਸ.ਏ.ਐਸ.ਨਗਰ (ਸੁਖਦੀਪ ਸਿੰਘ ਸੋਈ): ਸਾਬਕਾ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ, ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਦੀ ਬਜਾਏ, ਉਨ੍ਹਾਂ ਨੂੰ ਖ਼ੁਦ ਹੀ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰ ਕੇ ਮਰਨ ਵਰਤ 'ਤੇ ਬੈਠ ਜਾਣਾ ਚਾਹੀਦਾ ਹੈ।

Bir Devinder SinghBir Devinder Singh

ਉਹਨਾਂ ਕਿਹਾ ਕਿ ਇੰਜ ਕਰਨ ਨਾਲ ਇਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਦੇ ਇਤਿਹਾਸ ਵਿਚ ਖਾਤਾ ਖੁਲ੍ਹ ਜਾਵੇਗਾ, ਨਾਲੇ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਜਥੇਦਾਰਾਂ ਸਮੇਤ ਅਪਣੇ 'ਪਿਤਾ ਸਮਾਨ' ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦਾ ਹਰ ਵੇਲੇ ਰਾਗ ਅਲਾਪਦੇ ਰਹਿੰਦੇ ਅਤੇ ਮੁੱਲ ਵੱਟਦੇ ਰਹਿੰਦੇ ਹਨ, ਉਸ ਕੁਰਬਾਨੀ ਦੇ ਮਾਰਗ ਤੇ ਚੱਲਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ, ਉਨ੍ਹਾਂ ਨੂੰ ਵੀ ਥੋੜ੍ਹੀ ਬਹੁਤ ਜਾਚ ਆ ਜਾਵੇਗੀ।

Capt Amrinder Singh-Sukhbir Badal,Capt Amarinder Singh-Sukhbir Badal

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਐਵੀਂ ਕੈਪਟਨ ਅਮਰਿੰਦਰ ਸਿੰਘ ਨੂੰ ਅਜੇਹੀ ਸਲਾਹ ਦੇਣ ਦਾ ਕੀ ਫ਼ਾਇਦਾ ਜਿਸ ਦੀ 'ਸੰਧੂਰੀ ਸ਼ਾਮ' ਹਰ ਰੋਜ਼, ਸੂਰਜ ਦੇ ਛਿਪਣ ਨਾਲ ਸ਼ੁਰੂ ਹੋ ਜਾਂਦੀ ਹੈ, ਜਿਸ ਦੇ 'ਮਹਿਫ਼ਲੀ ਨਿਜ਼ਾਮ' ਦੀ ਮਰਿਆਦਾ ਨਿਰਵਿਘਨ ਚਲਦੀ ਰਹਿੰਦੀ ਹੈ ਜਿਸ ਵਿਚ ਕਿਸੇ ਕਿਸਮ ਦੇ ਵਿਘਨ ਦੀ ਕੋਈ ਗੁੰਜਾਇਸ਼ ਹੀ ਨਹੀਂ, ਇਸ ਮਹਿਫ਼ਲੀ ਨਿਜ਼ਾਮ ਦੀ ਮਰਿਆਦਾ ਨੂੰ ਰੋਗ ਜਾਂ ਸੋਗ ਵੀ ਖੰਡਤ ਨਹੀਂ ਕਰ ਸਕਦਾ। ਨਾ ਹੀ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਅਤੇ ਨਾ ਹੀ ਨਕਲੀ ਸ਼ਰਾਬ ਪੀਣ ਕਰ ਕੇ ਮਰਨ ਵਾਲਿਆਂ ਦੇ ਪ੍ਰਵਾਰਾਂ ਦੀਆਂ ਧਾਹਾਂ ਤੇ ਚੀਖ਼ਾਂ, ਇਸ ਦੀ ਲਗਾਤਾਰਤਾ ਨੂੰ ਭੰਗ ਕਰ ਸਕੀਆਂ ਹਨ।

Bir Devinder Singh Bir Devinder Singh

ਇਸ ਮਹਿਫ਼ਲੀ ਨਿਜ਼ਾਮ ਦੀ ਸ਼ਾਮ ਦੀ 'ਸੂਫ਼ੀਆਨਾ ਚੌਕੀ' ਵਿਚ, ਉਪਰੋਕਤ ਸੱਭ ਉਦਾਸੀਆਂ ਦੇ ਬਾਵਜੂਦ “ਦਮਾ ਦਮ ਮਸਤ ਕਲੰਦਰ” ਦੀ ਕਲਾ ਦਾ ਅਵਾਜ਼ਾਂ ਗੂੰਜਦਾ ਰਿਹਾ ਅਤੇ 'ਅਰੂਸਾ'  ਮਸਤੀ ਦੇ ਆਲਮ ਵਿਚ, ਅਪਣੇ ਰੰਗ ਬਿਖੇਰਦੀ ਰਹੀ। ਜੇ ਸੁਖਬੀਰ ਨੇ ਕਿਤੇ 'ਹੀਰ ਵਾਰਸ ਸ਼ਾਹ' ਦੇ ਕਿੱਸਾ, ਸੁਣਿਆ ਜਾਂ ਪੜ੍ਹਿਆ ਹੁੰਦਾ ਤਾਂ ਵਾਰਸ ਦੀ ਇਹ ਟੂਕ ਉਸ ਨੂੰ ਜ਼ਰੂਰ ਚੇਤੇ ਹੋਣੀ ਸੀ ਕਿ “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ”।  

Sukhbir Badal Sukhbir Badal

ਉਹਨਾਂ ਕਿਹਾ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਅਜਿਹੀਆਂ ਅਣਹੋਣੀਆਂ ਗੱਲਾਂ ਵਿਚ ਵਕਤ ਜਾਇਆ ਕਰਨ ਦੀ ਬਜਾਏ ਅਪਣੀ ਕੁਰਬਾਨੀ ਦਾ ਸ਼ੁਭ ਮੂਹਰਤ ਕਰਨਾ ਚਾਹੀਦਾ। ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਵਿਚ, ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਵਿਚ ਕੇਵਲ ਇਕ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਪ੍ਰਧਾਨ ਹੈ ਜਿਸ ਦੀ ਅਪਣੀ, ਪੰਥ, ਪੰਜਾਬ ਅਤੇ ਸਿੱਖ ਕੌਮ ਲਈ, ਕਤੱਈ ਕੋਈ ਕੁਰਬਾਨੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਮੁੱਲ ਸੱਭ ਤੋਂ ਵੱਧ ਇਨ੍ਹਾਂ ਨੇ ਵਸੂਲ ਕੀਤਾ ਹੈ।

Amarinder SinghAmarinder Singh

ਪੰਥ ਦੀਆਂ ਕੁਰਬਾਨੀਆਂ ਦੇ ਰਾਗ ਅਲਾਪ ਕੇ, ਅੱਜ ਬਾਦਲ ਪ੍ਰਵਾਰ ਪੰਜਾਬ ਦਾ ਸੱਭ ਤੋਂ ਵੱਧ ਅਮੀਰ, ਕਾਰਪੋਰੇਟ ਘਰਾਣਾ ਬਣ ਗਿਆ ਹੈ, ਪਰ ਜਿਹੜੇ ਕੁਰਬਾਨੀ ਵਾਲੇ ਮਾਸੂਮ ਜਥੇਦਾਰਾਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਜਿਨ੍ਹਾਂ ਅਕਾਲੀ ਪ੍ਰਵਾਰਾਂ ਦੇ ਸਿੰਘਾਂ ਨੇ ਅਕਾਲੀ ਮੋਰਚਿਆਂ ਵਿਚ ਜੇਲਾਂ ਕੱਟੀਆਂ, ਸ਼ਹੀਦੀਆਂ ਦਿਤੀਆਂ ਉਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਉਨ੍ਹਾਂ ਸ਼ਹੀਦਾਂ ਅਤੇ ਕੁਰਬਾਨੀ ਕਰਨ ਵਾਲੇ ਪ੍ਰਵਾਰਾਂ ਦੇ ਨਾਮ ਵੀ ਚੇਤੇ ਨਹੀਂ ਹੋਣੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement