CM ਚੰਨੀ ਨੇ ਸਤਲੁਜ ਦਰਿਆ ‘ਤੇ ਬਨਣ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ
Published : Nov 6, 2021, 5:41 pm IST
Updated : Nov 6, 2021, 5:41 pm IST
SHARE ARTICLE
 CM Channi lays foundation stone of Bela-Paniyali bridge over river Satluj
CM Channi lays foundation stone of Bela-Paniyali bridge over river Satluj

ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਰਹੇ ਮੌਜੂਦ

 

ਸ੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਸਤਲਜੁ ਦਰਿਆ ‘ਤੇ 114 ਕਰੋੜ ਰੁਪਏ ਦੀ ਲਾਗਤ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਨਿੱਜੀ ਤੌਰ ‘ਤੇ ਮੁੱਖ ਮੰਤਰੀ ਬਨਣ ਨਾਲੋ ਵੀ ਵੱਡਾ ਦਿਨ ਹੈ ਕਿਉਂਕਿ ਇਹ ਪੁਲ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੁਲੱਣਗੇ।ਇਸ ਇਲਾਕੇ ਵਿਚ ਉਦਯੋਗ ਲੱਗਣਗੇ ਅਤੇ ਲੋਕਾਂ ਲਈ ਵਪਾਰ ਦੇ ਦਰਵਾਜੇ ਖੁੱਲਣ ਨਾਲ ਆਰਥਿਕ ਖੁਸ਼ਹਾਲੀ ਆਵੇਗੀ।ਇਸ ਪੁਲ ਦੇ ਨਿਰਮਾਣ ਅਤੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20-25 ਕਿਲੋਮੀਟਰ ਘੱਟ ਜਾਵੇਗੀ।  

 CM Channi lays foundation stone of Bela-Paniyali bridge over river SatlujCM Channi lays foundation stone of Bela-Paniyali bridge over river Satluj

ਮੁੱਖ ਮੰਤਰੀ ਨੇ ਦੱਸਿਆ ਕਿ ਸੱਤਲੁਜ ਦਰਿਆ ਉੱਤੇ ਬਨਣ ਵਾਲਾ ਇਹ ਪੁਲ 12 ਮੀਟਰ ਚੌੜਾ ਅਤੇ 1188 ਮੀਟਰ ਲੰਬਾ ਅਤੇ ਇਸ ਦੇ ਨਾਲ ਹੀ ਬਿਸਤ-ਦੁਆਬ ਨਹਿਰ ਉੱਤੇ 42 ਮੀਟਰ ਲੰਬਾ ਇੱਕ ਹੋਰ ਪੁਲ ਬਣੇਗਾ, ਜਿਸ ‘ਤੇ 10 ਕਰੋੜ ਰੁਪਏ ਖਰਚ ਆਵੇਗਾ।ਮੁੱਖ ਮੰਤਰੀ ਅੱਗੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੇ ਤਿੰਨ ਸ਼ਹਿਰਾਂ ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਨਾਲ ਜੋੜਨ ਇਸ ਵਾਲੀ ਸੜਕ ਦਾ ਨਾਮ ਮਾਤਾ ਗੁਜਰ ਕੌਰ ਮਾਰਗ ਹੋਵੇਗਾ।

 CM Channi lays foundation stone of Bela-Paniyali bridge over river SatlujCM Channi lays foundation stone of Bela-Paniyali bridge over river Satluj

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਮੀਨ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਅਗਲੇ 6 ਮਹੀਨੇ ਦੇ ਅੰਦਰ ਅੰਦਰ ਪੁੱਲ ਦਾ ਢਾਂਚਾ ਖੜਾ ਕਰ ਲਿਆ ਜਾਵੇਗਾ ਅਤੇ ਡੇਢ ਸਾਲ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।

 CM Channi lays foundation stone of Bela-Paniyali bridge over river SatlujCM Channi lays foundation stone of Bela-Paniyali bridge over river Satluj

ਮੁੱਖ ਮੰਤਰੀ ਨੇ ਕਿਹਾ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਖੀ ਸਿੱਖਿਆ ਪ੍ਰਦਾਨ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਵਿਖੇ ਇਸ ਮਾਰਗ ਉਪਰ 500 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵੀ ਉਸਾਰੀ ਅਧੀਨ ਹੈ, ਜਿਸ ਦੀ ਪਹਿਲੀ ਬਿਲਡਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਹਰਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਕੈਬਨਿਟ ਮੰਤਰੀ ਸਨ ਉਦੋਂ ਤੋਂ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਪੁਲ ਅਤੇ ਸੜਕ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਬਹੁਤ ਮੱਦਦ ਕੀਤੀ ਹੈ।

 CM Channi lays foundation stone of Bela-Paniyali bridge over river SatlujCM Channi lays foundation stone of Bela-Paniyali bridge over river Satluj

ਇਸ ਮੌਕੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੀ ਚਮਕੌਰ ਸਾਹਿਬ ਅਤੇ ਖਰੜ ਵਿਖੇ ਹਾਕੀ ਦੇ ਐਸਟਰੋਟਰਫ ਮੈਦਾਨ ਤਿਆਰ ਕਰਨ ਲਈ 10-10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 82 ਅਸਥਾਈ ਲਿੰਕ ਰਸਤਿਆਂ ਨੂੰ 90 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੀਨਿਆਂ ਵਿਚ ਪੱਕਾ ਕੀਤਾ ਜਾਵੇਗਾ।

CM ChanniCM Channi

ਇਸ ਮੌਕੇ ਪ੍ਰੋਜੈਕਟ ਦੀਆਂ ਤਕਨੀਕੀ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 114.81 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਗ੍ਰੀਨ ਫੀਲਡ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਨਵਾਂ ਲਿੰਕ ਰੂਟ 8.1 ਕਿਲੋਮੀਟਰ ਲੰਬਾ ਅਤੇ 7 ਮੀਟਰ ਚੌੜਾ ਮੈਟਲ ਰੋਡ ਹੋਵੇਗਾ।ਇਸ ਤੋਂ ਇਲਾਵਾ 23 ਕਲਵਰਟ, ਬੇਲਾ ਚੌਕ ਵਿਖੇ ਰੋਟਰੀ ਜੰਕਸ਼ਨ ਅਤੇ 2 ਬੱਸ ਸ਼ੈਲਟਰ ਹੋਣਗੇ। ਪੁਲਾਂ ਦੀ ਲਾਗਤ 71 ਕਰੋੜ ਰੁਪਏ ਅਤੇ ਸੜਕ ਦੇ ਹਿੱਸੇ ਦੀ ਲਾਗਤ 25 ਕਰੋੜ ਰੁਪਏ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਦਰਸ਼ਨ ਲਾਲ ਮੰਗੂਪੁਰੀਆ, ਸਾਬਕਾ ਵਿਧਾਇਕ ਭਾਗ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਆਈ.ਜੀ ਰੋਪੜ ਰੇਂਜ ਸ਼੍ਰੀ ਅਰੁਨ ਕੁਮਾਰ ਮਿੱਤਲ, ਚੀਫ ਇੰਜਨੀਆਰ ਲੋਕ ਨਿਰਾਮਾਣ ਵਿਭਾਗ ਪਰਮ ਜੋਤੀ ਅਰੋੜਾ, ਐਸ.ਐਸ.ਪੀ ਰੂਪਨਗਰ ਵਿਕਾਸ ਸੋਨੀ ਤੋਂ ਇਲਵਾ ਇਲਾਕੇ ਦੇ ਕਈ ਮੋਹਤਬਰ ਆਗੂ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement