ਤਰੁਣ ਚੁੱਘ ਦਾ ਕਾਂਗਰਸ 'ਤੇ ਹਮਲਾ, 'ਹਰ ਮਸਲਾ ਹੱਲ ਕਰਨ 'ਚ ਫੇਲ੍ਹ ਰਹੀ ਹੈ ਸਰਕਾਰ'
Published : Nov 6, 2021, 7:20 pm IST
Updated : Nov 6, 2021, 7:20 pm IST
SHARE ARTICLE
Tarun Chug
Tarun Chug

ਕਾਂਗਰਸ ਸਰਕਾਰ ਦੇ 4 ਸਾਲ 11 ਮਹੀਨੇ ਪੂਰੇ ਹੋ ਗਏ ਹਨ ਤੇ ਗਿਣਤੀ ਦੇ 30 ਦਿਨ ਬਾਕੀ ਰਹਿ ਗਏ ਹਨ ਪਰ ਉਹਨਾਂ ਨੇ ਅਪਣੇ ਮੈਨੀਫੈਸਟੋ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ

 

ਚੰਡੀਗੜ੍ਹ -ਪੰਜਾਬ ਦੇ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ ਵੱਲੋਂ ਨਵਜੋਤ ਸਿੱਧੂ ’ਤੇ ਕੀਤੇ ਸ਼ਬਦੀ ਹਮਲੇ ਮਗਰੋਂ ਭਾਜਪਾ ਆਗੂ ਤਰੁਣ ਚੁੱਘ ਦਾ ਬਿਆਨ ਸਾਹਮਣੇ ਆਇਆ ਹੈ। ਚੁੱਘ ਨੇ ਕਿਹਾ ਕਿ ਐਡਵੋਕੇਟ ਜਨਰਲ ਦਿਓਲ ਦੇ ਬਿਆਨ ਨਾਲ ਹੁਣ ਸਾਰੀ ਤਸਵੀਰ ਸਾਫ਼ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਸਾਥੀਆਂ ਤੋਂ ਉੱਪਰ ਸਿਆਸੀ ਲਾਭ ਲੈਣ ਲਈ ਇਹ ਸਭ ਕੰਮ ਕਰ ਰਹੇ ਹਨ। ਤਰੁਣ ਚੁੱਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ’ਚ ਸਿਆਸਤ ਨਹੀਂ ਹੋਣੀ ਚਾਹੀਦੀ, ਜਿਹੜੇ ਵੀ ਦੋਸ਼ੀ ਹਨ, ਉਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

Tarun Chug Tarun Chug

ਇਹ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਮੇਡੀਅਨ ਸਿੱਧੂ ਨੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲੀ ਹੈ, ਜਿਥੇ ਉਹ ਆਪਣੀ ਹੀ ਪਾਰਟੀ ’ਤੇ ਹਮਲੇ ਕਰ ਰਹੇ ਹਨ, ਉਦੋਂ ਤੋਂ ਹੀ ਸਿਆਸੀ ਲਾਭ ਲੈ ਰਹੇ ਹਨ। ਉਹਨਾਂ ਕਿਹਾ ਕਿ 9 ਜਨਵਰੀ 2017 ਮਨਮੋਹਨ ਸਿੰਘ ਦੀ ਲੀਡਰਸ਼ਿਪ ਵਿਚ ਜੋ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਇਹ ਮੁੱਦੇ ਪੂਰੇ ਕਰਾਂਗੇ, ਇਹ ਵਾਅਦਾ ਉਹਨਾਂ ਨੇ ਅਪਣੇ ਘੋਸ਼ਣਾ ਪੱਤਰ ਵਿਚ ਕੀਤਾ ਸੀ। ਹੁਣ ਉਹ ਸਾਰੇ ਅਪਣਾ ਵਾਅਦਾ ਭੁੱਲ ਗਏ ਤੇ ਉਸ ਉੱਤੇ ਰਾਜਨੀਤੀ ਸ਼ੁਰੂ ਹੋ ਗਈ ਤੇ ਹੁਣ ਕਾਂਗਰਸ ਦੀ ਅੰਤਰਿਮ ਲੜਾਈ ਵਿਚ ਵੀ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ।

AG APS DeolAG APS Deol

ਉਹਨਾਂ ਕਿਹਾ ਕਾਂਗਰਸ ਇਹਨਾਂ ਮੁੱਦਿਆਂ 'ਤੇ ਰਾਜਨੀਤੀ ਕਰ ਰਹੀ ਹੈ ਤੇ ਇਹ ਸਭ ਕੁਝ ਮੈਂ ਨਹੀਂ ਸਗੋਂ ਪੰਜਾਬ ਦੇ ਐਡਵੋਕੇਟ ਜਨਰਲ ਦਿਓਲ ਕਹਿ ਰਹੇ ਹਨ। ਚੁੱਘ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਨਾ ਕਰੋ, ਇਸ ਨੂੰ ਜਲਾਉਣ ਦੀ ਕੋਸ਼ਿਸ਼ ਨਾ ਕਰੋ। ਸਿੱਧੂ ਤੇ ਮੁੱਖ ਮੰਤਰੀ ਚੰਨੀ ਨੂੰ ਜਨਤਕ ਤੌਰ ’ਤੇ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮਾਜਿਕ ਢਾਂਚੇ ’ਤੇ ਵੱਡਾ ਸਵਾਲ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਮੁੱਖ ਮੰਤਰੀ ਦੇ ਦਿਨ ਗਿਣੇ ਜਾ ਰਹੇ ਹਨ ਕਿ ਉਨ੍ਹਾਂ ਨੇ ਇੰਨੇ ਦਿਨਾਂ ’ਚ ਕੀ ਕੀਤਾ।

Charanjeet Channi, Navjot Sidhu  Charanjeet Channi, Navjot Sidhu

ਇਸ ਦੌਰਾਨ ਉਨ੍ਹਾਂ ਚੰਨੀ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਕੋਈ ਰਾਹਤ ਨਹੀਂ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ 4 ਸਾਲ 11 ਮਹੀਨੇ ਪੂਰੇ ਹੋ ਗਏ ਹਨ ਤੇ ਗਿਣਤੀ ਦੇ 30 ਦਿਨ ਬਾਕੀ ਰਹਿ ਗਏ ਹਨ ਪਰ ਉਹਨਾਂ ਨੇ ਅਪਣੇ ਮੈਨੀਫੈਸਟੋ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਕੋਈ ਵੀ ਮੁੱਦਾ ਹੋਵੇ ਕਾਂਗਰਸ ਸਰਕਾਰ ਸਭ 'ਤੇ ਫੇਲ੍ਹ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement