ਝੂਠਾਂ ਦੀ ਬੁਨਿਆਦ ਨਿਜੀ ਹਿਤਾਂ ਲਈ ਕੈਪਟਨ ਨੇ ਹੀ ਰੱਖੀ : ਸੁਮੇਧ ਸੈਣੀ
Published : Nov 6, 2021, 7:54 am IST
Updated : Nov 6, 2021, 7:54 am IST
SHARE ARTICLE
Sumedh Saini
Sumedh Saini

 ਕਿਹਾ, ਤੱਥਾਂ ਤੇ ਸਬੂਤਾਂ ਸਮੇਤ ਛੇਤੀ ਕਰਾਂਗਾ ਸਾਰਾ ਪ੍ਰਗਟਾਵਾ

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਅੱਜ ਇਥੇ ਪ੍ਰੈੱਸ ਕਾਨਫ਼ਰੰਸ ’ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੇ ਮੌਜੂਦਾ ਡੀ.ਜੀ.ਪੀ. ਸਹੋਤਾ ਨੂੰ ਲੈ ਕੇ ਕੀਤੀਆਂ ਟਿਪਣੀਆਂ ਦੇ ਜਵਾਬ ’ਚ ਸੁਮੇਧ ਸੈਣੀ ਦਾ ਪ੍ਰਤੀਕਰਮ ਵੀ ਆਇਆ ਹੈ।

Navjot Singh SidhuNavjot Singh Sidhu

ਇਕ ਟੀ.ਵੀ. ਚੈਨਲ ਨਾਲ ਗੱਲਬਾਤ ’ਚ ਸੈਣੀ ਨੇ ਕਿਹਾ ਕਿ ਸਿੱਧੂ ਦੀਆਂ ਸਿਆਸੀ ਮਜਬੂਰੀਆਂ ਕਾਰਨ ਉਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਪਰ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ  ਸਵਾਲ ਚੁੱਕੇ ਤੇ ਟਿਪਣੀਆਂ ਕੀਤੀਆਂ ਹਨ। ਸੈਣੀ ਨੇ ਕਿਹਾ ਕਿ ਝੂਠਾਂ ਦੀ ਬੁਨਿਆਦ ਅਪਣੇ ਸਵਾਰਥੀ ਤੇ ਨਿਜੀ ਹਿਤਾਂ ਖ਼ਾਤਰ ਕੈਪਟਨ ਅਮਰਿੰਦਰ ਸਿੰਘ ਨੇ ਹੀ ਰੱਖੀ।

Captain Amarinder Singh Captain Amarinder Singh

ਇਸ ਨਾਲ ਗਰਮ ਖਿਆਲੀਆਂ ਨੂੰ ਹੱਲਾਸ਼ੇਰੀ ਮਿਲੀ ਅਤੇ ਅੱਜ ਇਸ ਕਾਰਨ ਇਕ ਵਰਗ ਅਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ। ਸੈਣੀ ਨੇ ਅਰੂਸਾ ਆਲਮ ਬਾਰੇ ਵੀ ਕਿਹਾ ਕਿ ਉਸ ਦੀ ਹਕੀਕਤ ਸਾਰੇ ਜਾਣਦੇ ਹਨ। ਸੂਬੇ ਦੇ ਹਿਤਾਂ ਵਿਰੁਧ ਹੋ ਰਹੀਆਂ ਕਰਤੂਤਾਂ ਰੋਕਣ ਦੀ ਲੋੜ ਹੈ। ਸੈਣੀ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਪੂਰੇ ਤੱਥਾਂ ਤੇ ਸਬੂਤਾਂ ਸਮੇਤ ਸਾਰੀ ਜਾਣਕਾਰੀ ਨੂੰ ਜਨਤਕ ਕਰਨ ਲਈ ਕਈ ਭੇਤ ਖੋਲ੍ਹਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement