
-ਮਹੱਤਵਪੂਰਨ ਕਿਤਾਬਾਂ ਦਾ ਹੋਰ ਭਾਸ਼ਾਵਾਂ ਵਿਚ ਉਲੱਥਾ ਕਰਵਾਇਆ ਜਾਵੇਗਾ
ਮੋਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਅੱਜ ਬੀਬੀ ਜਗੀਰ ਕੌਰ ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਲਈ 9 ਨਵੰਬਰ 2022 ਨੂੰ ਵੋਟਿੰਗ ਹੋਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਜੇ ਮੈਨੂੰ ਸੰਗਤਾਂ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਮੁੱਖ ਤੌਰ ’ਤੇ ਇਹ ਕਾਰਜ ਕਰਾਂਗੀ।
menifesto
ਉਨ੍ਹਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਹੈ ਕਿ ਐਸ.ਜੀ.ਪੀ.ਸੀ. ਇੱਕ ਆਜ਼ਾਦ, ਖ਼ੁਦਮੁਖ਼ਤਿਆਰ ਸੰਸਥਾ ਹੈ ਅਤੇ ਇਸ ਦਾ ਪੰਥਕ ਰੁਤਬਾ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਸਿੱਖ ਇਤਿਹਾਸ ਦੀਆਂ ਹੋਰ ਭਾਸ਼ਾਵਾਂ ਵਿਚ ਛਾਪੀਆਂ ਕਿਤਾਬਾਂ ਦਾ ਉਲੱਥਾ ਕਰਵਾਇਆ ਜਾਵੇਗਾ।
menifesto
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਬੀਬੀ ਜਾਗੀਰ ਕੌਰ ਨੇ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਇਸ ਲਈ ਹੋਰ ਸਿੱਖ ਧਿਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇਗਾ।
menifesto
-ਇਸ ਮਹਾਨ ਸੰਸਥਾ ਦਾ ਆਜ਼ਾਦ, ਖ਼ੁਦਮੁਖ਼ਤਿਆਰ ਅਤੇ ਪੰਥਕ ਰੁਤਬਾ ਬਹਾਲ ਕੀਤਾ ਜਾਵੇਗਾ
-ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ-ਵੱਖ ਸਿੱਖ ਧਿਰਾਂ ਨੂੰ ਇਕੱਠਾ ਕੀਤਾ ਜਾਵੇਗਾ
-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦੇਣਾ
-ਸਿੱਖ ਇਤਿਹਾਸ/ਵਿਰਾਸਤ ਦੀ ਸਾਂਭ ਸੰਭਾਲ ਕੀਤੀ ਜਾਵੇਗੀ
-ਸਿੱਖ ਹੈਰੀਟੇਜ ਕਮੇਟੀ ਬਣਾਈ ਜਾਵੇਗੀ
-ਮਹੱਤਵਪੂਰਨ ਕਿਤਾਬਾਂ ਦਾ ਹੋਰ ਭਾਸ਼ਾਵਾਂ ਵਿਚ ਉਲੱਥਾ ਕਰਵਾਇਆ ਜਾਵੇਗਾ
-ਰਵਾਇਤੀ ਅਤੇ ਤਕਨੀਕੀ ਤਰੀਕੀਆਂ ਨਾਲ ਕੀਤਾ ਜਾਵੇਗਾ ਧਰਮ ਪ੍ਰਚਾਰ
-ਸੌਦਾ ਸਾਧ ਅਤੇ ਬੇਅਦਬੀ ਮਾਮਲਿਆਂ 'ਚ ਇਨਸਾਫ਼ ਲਈ SGPC ਵਲੋਂ ਯੋਗ ਭੂਮਿਕਾ ਨਿਭਾਈ ਜਾਵੇਗੀ
-ਵਿੱਦਿਅਕ ਅਦਾਰਿਆਂ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ
menifesto