ਲੁਧਿਆਣਾ 'ਚ ਨਾਮੀ ਪਾਨ ਦੀਆਂ ਦੁਕਾਨਾਂ 'ਤੇ CIA ਦਾ ਛਾਪਾ, 10 ਤੋਂ 15 ਜਗ੍ਹਾ ਕੀਤੀ ਗਈ ਛਾਪੇਮਾਰੀ
Published : Nov 6, 2022, 2:48 pm IST
Updated : Nov 6, 2022, 2:48 pm IST
SHARE ARTICLE
CIA raid on famous paan shops in Ludhiana
CIA raid on famous paan shops in Ludhiana

ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ, ਕਈ ਗ੍ਰਿਫ਼ਤਾਰ 

ਲੁਧਿਆਣਾ : ਸੀ.ਆਈ.ਏ ਸਟਾਫ਼ ਨੇ ਲੁਧਿਆਣਾ 'ਚ ਨਸ਼ਾ ਤਸਕਰਾਂ 'ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪੌਸ਼ ਇਲਾਕਿਆਂ 'ਚ ਨਾਬਾਲਗ ਬੱਚਿਆਂ ਨੂੰ ਨਸ਼ੇ ਦਾ ਸੇਵਨ ਕਰਨ ਲਈ ਅੰਨ੍ਹੇਵਾਹ ਇਸਤੇਮਾਲ ਕੀਤਾ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀਆਂ ਹਦਾਇਤਾਂ ’ਤੇ ਸੀਆਈਏ-1 ਅਤੇ ਸੀਆਈਏ-2 ਨੇ ਕਰੀਬ 10 ਤੋਂ 15 ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸੀਆਈਏ-1 ਅਤੇ ਸੀਆਈਏ-2 ਦੇ ਇੰਚਾਰਜ ਰਾਜੇਸ਼ ਸ਼ਰਮਾ ਅਤੇ ਬੇਅੰਤ ਜੁਨੇਜਾ ਨੇ ਸਾਂਝੇ ਤੌਰ ’ਤੇ 3 ਤੋਂ 4 ਟੀਮਾਂ ਬਣਾ ਕੇ ਨਸ਼ਿਆਂ ’ਤੇ ਛਾਪੇਮਾਰੀ ਕੀਤੀ। ਦੇਰ ਸ਼ਾਮ ਮਲਹਾਰ ਰੋਡ, ਸਾਊਥ ਸਿਟੀ, 32 ਸੈਕਟਰ, ਗੋਲ ਮਾਰਕੀਟ, ਸ਼ਿੰਗਾਰ ਰੋਡ, ਹੰਬੜਾ ਰੋਡ ਆਦਿ 'ਤੇ ਛਾਪੇਮਾਰੀ ਕੀਤੀ ਗਈ | ਪਾਨ ਦੀਆਂ ਦੁਕਾਨਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਦੇਖ ਕੇ ਕਈ ਨੌਜਵਾਨ ਭੱਜ ਗਏ।

ਜਦੋਂ ਪੁਲੀਸ ਟੀਮ ਨੇ ਮਲਹਾਰ ਰੋਡ ’ਤੇ ਛਾਪਾ ਮਾਰਿਆ ਤਾਂ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ। ਕਈ ਦੁਕਾਨਦਾਰਾਂ ਨੇ ਕਾਫੀ ਹੁੱਕਾ ਲੁਕਾ ਕੇ ਰੱਖਿਆ ਹੋਇਆ ਸੀ, ਜਿਸ ਦਾ ਪਤਾ ਪੁਲਿਸ ਨੂੰ ਤਲਾਸ਼ੀ ਦੌਰਾਨ ਲੱਗਿਆ। ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ।

ਮਲਹਾਰ ਰੋਡ 'ਤੇ ਕਈ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰੋਂ ਪੌੜੀਆਂ ਅਤੇ ਚੋਰ ਰਸਤੇ ਬਣਾਏ ਹੋਏ ਸਨ ਜਿੱਥੇ ਨਸ਼ੀਲੇ ਪਦਾਰਥ ਲੁਕਾ ਕੇ ਰੱਖੇ ਹੋਏ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਹੁੱਕਾ, ਕਾਗਜ਼ੀ ਸਿਗਰਟ, ਨਸ਼ੀਲੇ ਪਦਾਰਥ, ਵਿਦੇਸ਼ੀ ਫਲੇਵਰ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ਤੋਂ ਕਈ ਨੌਜਵਾਨ ਮਹਿੰਗੇ ਭਾਅ ਹੁੱਕਾ ਖਰੀਦ ਕੇ ਲੈ ਜਾਂਦੇ ਹਨ। ਸ਼ਾਮ ਵੇਲੇ ਇਨ੍ਹਾਂ ਦੁਕਾਨਾਂ ਦੇ ਬਾਹਰ ਵਾਹਨਾਂ ਵਿੱਚ ਹੁੱਕਾ ਬਾਰ ਬਣਾਇਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕੀਤੀ ਗਈ ਹੈ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement