ਪਾਨ ਦੀਆਂ ਦੁਕਾਨਾਂ 'ਤੇ CIA ਨੇ ਮਾਰੀ ਰੇਡ:10 ਤੋਂ 15 ਥਾਵਾਂ 'ਤੇ ਕੀਤੀ ਛਾਪੇਮਾਰੀ; ਹੁੱਕਾ ਤੇ ਨਸ਼ੀਲੇ ਪਦਾਰਥ ਕੀਤੇ ਬਰਾਮਦ, ਕਈ ਗ੍ਰਿਫਤਾਰ
Published : Nov 6, 2022, 9:50 am IST
Updated : Nov 6, 2022, 9:50 am IST
SHARE ARTICLE
CIA raid on paan shops in Ludhiana
CIA raid on paan shops in Ludhiana

ਪੌਸ਼ ਇਲਾਕਿਆਂ 'ਚ ਅੰਨ੍ਹੇਵਾਹ ਨਾਬਾਲਗ ਬੱਚਿਆਂ ਨੂੰ ਸੇਵਨ ਕਰਵਾਇਆ ਜਾ ਰਿਹਾ ਹੈ।

 

ਲੁਧਿਆਣਾ:- ਸੀ.ਆਈ.ਏ ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ 'ਚ ਨਸ਼ਾ ਤਸਕਰਾਂ 'ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪੌਸ਼ ਇਲਾਕਿਆਂ 'ਚ ਅੰਨ੍ਹੇਵਾਹ ਨਾਬਾਲਗ ਬੱਚਿਆਂ ਨੂੰ ਸੇਵਨ ਕਰਵਾਇਆ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀਆਂ ਹਦਾਇਤਾਂ ’ਤੇ ਸੀਆਈਏ-1 ਅਤੇ ਸੀਆਈਏ-2 ਨੇ ਕਰੀਬ 10 ਤੋਂ 15 ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸੀਆਈਏ-1 ਅਤੇ ਸੀਆਈਏ-2 ਦੇ ਇੰਚਾਰਜ ਰਾਜੇਸ਼ ਸ਼ਰਮਾ ਅਤੇ ਬੇਅੰਤ ਜੁਨੇਜਾ ਨੇ ਸਾਂਝੇ ਤੌਰ ’ਤੇ 3 ਤੋਂ 4 ਟੀਮਾਂ ਬਣਾ ਕੇ ਨਸ਼ਿਆਂ ’ਤੇ ਛਾਪੇਮਾਰੀ ਕੀਤੀ। ਦੇਰ ਸ਼ਾਮ ਮਲਹਾਰ ਰੋਡ, ਸਾਊਥ ਸਿਟੀ, 32 ਸੈਕਟਰ, ਗੋਲ ਮਾਰਕੀਟ, ਸ਼ਿੰਗਾਰ ਰੋਡ, ਹੰਬੜਾ ਰੋਡ ਆਦਿ 'ਤੇ ਛਾਪੇਮਾਰੀ ਕੀਤੀ ਗਈ | ਪਾਨ ਦੀਆਂ ਦੁਕਾਨਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਦੇਖ ਕੇ ਕਈ ਨੌਜਵਾਨ ਭੱਜ ਗਏ।

ਜਦੋਂ ਪੁਲਿਸ ਟੀਮ ਨੇ ਮਲਹਾਰ ਰੋਡ ’ਤੇ ਛਾਪਾ ਮਾਰਿਆ ਤਾਂ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ। ਕਈ ਦੁਕਾਨਦਾਰਾਂ ਨੇ ਕਾਫੀ ਹੁੱਕਾ ਛੁਪਾ ਕੇ ਰੱਖਿਆ ਹੋਇਆ ਸੀ, ਜਿਸ ਦਾ ਪਤਾ ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲਿਆ। ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ।

ਮਲਹਾਰ ਰੋਡ 'ਤੇ ਕਈ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰ ਚੋਰ ਰਸਤੇ ਅਤੇ ਪੌੜੀਆਂ ਕੱਢੀਆਂ ਹੋਈਆਂ ਸਨ ਜਿੱਥੇ ਨਸ਼ੇ ਛੁਪਾਏ ਹੋਏ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਹੁੱਕਾ, ਕਾਗਜ਼ੀ ਸਿਗਰਟ, ਨਸ਼ੀਲੇ ਪਦਾਰਥ, ਵਿਦੇਸ਼ੀ ਫਲੇਵਰ ਅਤੇ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ਤੋਂ ਕਈ ਨੌਜਵਾਨ ਮਹਿੰਗੇ ਭਾਅ ਹੁੱਕਾ ਖਰੀਦ ਕੇ ਲੈ ਜਾਂਦੇ ਹਨ। ਸ਼ਾਮ ਵੇਲੇ ਇਨ੍ਹਾਂ ਦੁਕਾਨਾਂ ਦੇ ਬਾਹਰ ਵਾਹਨਾਂ ਵਿੱਚ ਹੁੱਕਾ ਬਾਰ ਬਣਾਇਆ ਜਾਂਦਾ ਹੈ।

ਪੁਲਿਸ ਭਾਵੇਂ ਲਗਾਤਾਰ ਹੁੱਕਾ ਬਾਰਾਂ 'ਤੇ ਛਾਪੇਮਾਰੀ ਕਰ ਰਹੀ ਹੈ ਪਰ ਫਿਰ ਵੀ ਮਲਹਾਰ ਰੋਡ, ਸਾਊਥ ਸਿਟੀ ਅਤੇ 32 ਸੈਕਟਰ ਖੇਤਰ 'ਚ ਦਰਜਨਾਂ ਨਾਜਾਇਜ਼ ਹੁੱਕਾ ਬਾਰ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨਸ਼ੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕੀਤੀ ਗਈ ਹੈ।

ਦੱਸ ਦੇਈਏ ਕਿ ਇਨ੍ਹਾਂ ਪਾਨ ਦੀਆਂ ਦੁਕਾਨਾਂ ਤੋਂ ਜ਼ਿਆਦਾਤਰ ਨਾਬਾਲਿਗ ਵਿਦਿਆਰਥੀ ਹੁੱਕਾ ਅਤੇ ਹੋਰ ਨਸ਼ੀਲੇ ਪਦਾਰਥ ਖਰੀਦਦੇ ਹਨ। ਸ਼ਾਮ ਨੂੰ ਲੋਕਾਂ ਵੱਲੋਂ ਸ਼ਰੇਆਮ ਹੁੱਕਾ ਪੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਾਭਾ ਨਗਰ ਅਤੇ ਮਲਹਾਰ ਰੋਡ 'ਤੇ ਕਈ ਅਜਿਹੇ ਰੈਸਟੋਰੈਂਟ ਹਨ ਜਿੱਥੇ ਸ਼ਰੇਆਮ ਹੁੱਕਾ ਬਾਰ ਚੱਲਦੇ ਹਨ। ਦੇਰ ਸ਼ਾਮ ਤੱਕ ਇਨ੍ਹਾਂ ਦੁਕਾਨਾਂ ’ਤੇ ਹੁੱਕਾ ਪੀਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement