ਸੂਰੀ ਦੇ ਕਤਲ ਨੂੰ ਸਰਕਾਰ ਧਾਰਮਿਕ ਰੰਗਤ ਨਾ ਦੇਵੇ- ਹਵਾਰਾ ਕਮੇਟੀ 
Published : Nov 6, 2022, 6:32 pm IST
Updated : Nov 6, 2022, 6:32 pm IST
SHARE ARTICLE
Government should not give religious colour to Suri's murder- Hawara Committee
Government should not give religious colour to Suri's murder- Hawara Committee

1984 ਨਸਲਕੁਸ਼ੀ ਅਤੇ ਕਿਸਾਨ ਸੰਘਰਸ਼ ’ਚ ਮਰਨ ਵਾਲੇ ਸਿੱਖਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ

ਅੰਮ੍ਰਿਤਸਰ (ਰਾਜੇਸ਼ ਕੁਮਾਰ) : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਨੂੰ ਸਿੱਖ ਅਤੇ ਹਿੰਦੂ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸੂਰੀ ਦੇ ਸਿੱਖਾਂ ਪ੍ਰਤੀ ਨਫ਼ਰਤ ਭਰੇ ਵਿਚਾਰਾਂ ਅਤੇ ਜ਼ਹਿਰੀਲੀ ਤਕਰੀਰਾਂ ਨਾਲ ਪੰਜਾਬ ਦਾ ਸਮਝਦਾਰ ਹਿੰਦੂ ਬਿਲਕੁਲ ਵੀ ਸਹਿਮਤ ਨਹੀਂ ਸੀ।

ਜੋ ਕੁਝ ਸੂਰੀ ਨਾਲ ਵਾਪਰਿਆ ਹੈ ਉਸ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਰਕਾਰ ਉਸ ਦੇ ਭੜਕਾਉ ਬਿਆਨਾ 'ਤੇ ਲਗਾਮ ਲਗਾਉਣ ਲਈ ਕਾਨੂੰਨ ਦਾ ਸਹੀ ਇਸਤੇਮਾਲ ਕਰਦੀ। ਕਤਲ ਤੋਂ ਬਾਅਦ ਪ੍ਰਸ਼ਾਸਨ ਅਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਸੂਰੀ ਪਰਿਵਾਰ ਦੀ ਸ਼ਰਤਾਂ ਮਨ ਕੇ ਸਿੱਖ ਜਥੇਬੰਦੀਆਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜੋ ਸਿੱਖਾਂ ਲਈ ਵੰਗਾਰ ਹੈ। ਹਵਾਰਾ ਕਮੇਟੀ ਨੇ ਸਪਸ਼ਟ ਕੀਤਾ ਕਿ ਸਿੱਖ ਆਪਣੇ ਦੇਸ਼ ਪੰਜਾਬ ਦਾ ਮਹੌਲ ਖਰਾਬ ਨਹੀਂ ਦੇਖਣਾ ਚਾਹੁੰਦੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਉਨ੍ਹਾਂ ਵਿਰੁੱਧ ਬੋਲ ਰਹੇ ਬੇਲਗਾਮ ਵਿਅਕਤੀਆਂ ਨੂੰ ਬਰਦਾਸ਼ਤ ਕਰਦੇ ਰਹਿਣਗੇ।

ਹਵਾਰਾ ਕਮੇਟੀ ਨੇ ਸੰਦੀਪ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਹਰ ਪ੍ਰਕਾਰ ਨਾਲ ਖੜੇ ਰਹਿਣ ਦਾ ਭਰੋਸਾ ਦਿੱਤਾ ਅਤੇ ਐਲਾਨ ਕੀਤਾ ਕਿ ਕਮੇਟੀ ਵੱਲੋਂ ਅਦਾਲਤ ਵਿੱਚ ਐਡਵੋਕੇਟ ਜਸਬੀਰ ਸਿੰਘ ਜੰਮੂ ਇਸ ਕੇਸ ਦੀ ਪੈਰਵੀ ਕਰਨਗੇ। ਹਵਾਰਾ ਕਮੇਟੀ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ 1984 'ਚ ਸਿੱਖਾਂ ਦੀ ਨਸਲਕੁਸ਼ੀ ਦਾ ਦੁਖਾਂਤ ਸਿੱਖਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਮੱਦੇਨਜਰ ਇਕ ਅਭੁੱਲ ਵਰਤਾਰਾ ਹੈ ਜੋ ਸਾਨੂ  ਆਪਣੇ ਦੇਸ਼ ਪੰਜਾਬ ਦੀ ਅਜ਼ਾਦੀ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਸਿੱਖਾਂ ਦੀ ਨਸਲਕੁਸ਼ੀ ਅਤੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗਈਆਂ ਹਨ ਉਹ ਸ਼ਹੀਦ ਦੇ ਰੁਤਬੇ ਦੇ ਅਸਲ ਹੱਕਦਾਰ ਹਨ।

ਬਿਆਨ ਜਾਰੀ ਕਰਨ ਵਾਲਿਆਂ ਵਿੱਚ ਪ੍ਰੋਫਸਰ ਬਲਜਿੰਦਰ ਸਿੰਘ,ਬਲਦੇਵ ਸਿੰਘ ਨਵਾਪਿੰਡ ,ਰਘਬੀਰ ਸਿੰਘ ਭੁੱਚਰ, ਹਰਦੇਵ ਸਿੰਘ ਔਲ਼ਖ, ਜਤਿੰਦਰ ਸਿੰਘ ਨਵਾਪਿੰਡ, ਪ੍ਰਿਤੀਪਾਲ ਸਿੰਘ ਕਿਸਾਨ ਆਗੂ, ਸੁਰਜੀਤ ਸਿੰਘ ਭੂਰਾ ਕਿਸਾਨ ਆਗੂ, ਮੱਖਣ ਸਿੰਘ ਕਿਸਾਨ ਆਗੂ, ਇੰਦਰਜੀਤ ਸਿੰਘ ਚੇਅਰਮੈਨ, ਸਤਬੀਰ ਸਿੰਘ ਕਿਸਾਨ ਆਗੂ, ਕੁਲਵੰਤ ਸਿੰਘ ਵਰਨਾਲਾ, ਸੁਖਦੇਵ ਸਿੰਘ, ਵਿਸ਼ਾਲ ਜੀਤ ਸਿੰਘ, ਦਵਿੰਦਰ ਸਿੰਘ, ਸਵਰਨ ਸਿੰਘ, ਗੁਰਾ ਸਿੰਘ, ਟੇਕ ਸਿੰਘ ਕੋਟਲੀ, ਮਹਾਬੀਰ ਸਿੰਘ ਸੁਲਤਾਨਵਿੰਡ, ਚਾਚਾ ਬਲਬੀਰ ਸਿੰਘ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement