10 ਜ਼ਿਲ੍ਹਿਆਂ ਵਿਚ ਬੀਜਾਂ ਦੀ ਘਾਟ, ਪੰਜਾਬ ਵਿਚ ਇਸ ਵਾਰ ਉੱਤਰਾਖੰਡ ਤੋਂ ਨਹੀਂ ਹੋਈ ਬੀਜਾਂ ਦੀ ਸਪਲਾਈ 
Published : Nov 6, 2022, 10:42 am IST
Updated : Nov 6, 2022, 12:01 pm IST
SHARE ARTICLE
Lack of seeds in 10 districts, this time in Punjab the supply of seeds did not come from Uttarakhand
Lack of seeds in 10 districts, this time in Punjab the supply of seeds did not come from Uttarakhand

40 ਕਿਲੋ ਦੇ ਥੈਲੇ ਦਾ ਰੇਟ 1600 ਰੁਪਏ

 

ਚੰਡੀਗੜ੍ਹ - ਪੰਜਾਬ ਵਿਚ 10 ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀਆਂ ਕਿਸਮਾਂ 122,187 ਅਤੇ 3086 ਦਾ ਬੀਜ ਸਬਸਿਡੀ 'ਤੇ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਨਹੀਂ ਮਿਲ ਰਿਹਾ।  

ਖਾਸ ਕਰਕੇ 122 ਅਤੇ 187 ਕਿਸਮ ਦੇ ਕਣਕ ਦਾ ਬੀਜ ਸਬਸਿਡੀ 'ਤੇ ਹੈ ਪਰ ਉਪਲੱਬਧਤਾ ਘੱਟ ਹੈ। ਇਨ੍ਹਾਂ ਦੋਵਾਂ ਕਿਸਮਾਂ ਦੇ ਬੀਜਾਂ ਦੀ ਕਿਸਾਨਾਂ ਵਿਚ ਬਿਮਾਰੀਆਂ ਪ੍ਰਤੀ ਰੋਧਕ ਸ਼ਕਤੀ ਹੋਣ ਕਾਰਨ ਮੰਗ ਹੈ। 3086 ਕਿਸਮਾਂ ਦੀ ਉਪਲੱਬਧ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੀਜ ਨਵਾਂ ਨਹੀਂ ਹੈ। ਇਸ ਨੂੰ ਪਹਿਲਾਂ ਸਥਾਪਿਤ ਕੀਤਾ ਹੈ।   

ਪ੍ਰਾਈਵੇਟ ਸਪਲਾਇਰ ਕੋਲ 187 ਅਤੇ 222 ਕਿਸਮਾਂ ਦੇ ਬੀਜ ਉਪਲੱਬਧ ਹਨ ਅਤੇ ਇਨ੍ਹਾਂ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਦੁਕਾਨਾਂ 'ਤੇ 40 ਕਿਲੋ ਦੇ ਥੈਲੇ ਦਾ ਰੇਟ 1500 ਤੋਂ 1600 ਰੁਪਏ ਦੇ ਕਰੀਬ ਹੈ। ਇਹ ਬੀਜ ਕਿਸਾਨਾਂ ਨੂੰ ਸਾਢੇ 27 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement