Mohali Crime News:ਕਿਰਾਏਦਾਰ ਕੁੜੀ ਨੇ ਬਿਨ੍ਹਾਂ ਪੁੱਛੇ ਫ਼ਲੈਟ 'ਚ ਰੱਖੇ ਸਾਥੀ, ਮਾਲਕ ਦੇ ਪੁੱਛਣ 'ਤੇ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ

By : SNEHCHOPRA

Published : Nov 6, 2023, 7:01 pm IST
Updated : Nov 6, 2023, 7:15 pm IST
SHARE ARTICLE
File Photo
File Photo

ਤੇਜ਼ਧਾਰ ਹਥਿਆਰਾਂ ਨਾਲ ਪਵਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ

Mohali Crime News: ਮੋਹਾਲੀ 'ਚ ਫ਼ਲੈਟ ਦੇ ਮਾਲਕ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਲੈਟ ਦੇ ਮਾਲਕ ਨੇ ਇਕ ਲੜਕੀ ਨੂੰ ਕਮਰਾ ਕਿਰਾਏ 'ਤੇ ਦਿੱਤਾ ਸੀ। ਜਿਸ ਦਾ ਕਿਰਾਇਆ 5000 ਰੁਪਏ ਸੀ। ਕੁਝ ਦਿਨਾਂ ਬਾਅਦ ਦੋ ਲੜਕੀਆਂ ਅਤੇ ਇੱਕ ਲੜਕਾ ਫ਼ਲੈਟ ਦੇ ਮਾਲਿਕ ਪਵਨ ਕੋਲੋਂ ਬਿਨਾ ਪੁੱਛੇ ਉਸ ਦੇ ਨਾਲ ਰਹਿਣ ਲੱਗ ਪਏ। ਪਤਾ ਲੱਗਣ 'ਤੇ ਜਦੋਂ ਫ਼ਲੈਟ ਦੇ ਮਾਲਕ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।  

ਜਾਣਕਾਰੀ ਮੁਤਾਬਕ ਪਵਨ ਬਿਸ਼ਨੋਈ ਦੀ ਪੂਰਵਾ ਅਪਾਰਟਮੈਂਟ ਸੈਕਟਰ-88 'ਚ ਕਰਿਆਨੇ ਦੀ ਦੁਕਾਨ ਹੈ। ਇਕ ਮਹੀਨਾ ਪਹਿਲਾਂ ਗੁਰਜੀਤ ਦੇ ਕਹਿਣ 'ਤੇ ਪਵਨ ਨੇ ਉਸ ਦੀ ਸਹੇਲੀ ਦੀਪਿਕਾ ਸ਼ਰਮਾ ਨੂੰ 5000 ਰੁਪਏ 'ਚ ਕਮਰਾ ਕਿਰਾਏ 'ਤੇ ਦਿੱਤਾ ਸੀ ਪਰ ਪਿਛਲੇ 15 ਦਿਨਾਂ ਤੋਂ ਦੀਪਿਕਾ ਦੇ ਨਾਲ ਦੋ ਲੜਕੀਆਂ ਅਤੇ ਇੱਕ ਲੜਕਾ ਵੀ ਰਹਿਣ ਲੱਗ ਪਿਆ ਸੀ।

ਜਦੋਂ ਫਲੈਟ ਦੇ ਮਾਲਕ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਕਿਰਾਏ 'ਤੇ ਸਿਰਫ ਇਕ ਲੜਕੀ ਰਹਿਣ ਦੀ ਗੱਲ ਚੱਲ ਰਹੀ ਹੈ ਤਾਂ ਫਿਰ ਚਾਰ ਵਿਅਕਤੀ ਕਿਉਂ ਰਹਿ ਰਹੇ ਹਨ। ਇਸ ਬਾਰੇ ਜਦੋਂ ਦੀਪਿਕਾ ਨੂੰ ਸਮਝਾਉਣ ਲਈ ਕਿਹਾ ਗਿਆ ਤਾਂ ਗੁਰਜੀਤ ਨੇ ਕਿਹਾ ਕਿ ਉਹ ਦੀਪਿਕਾ ਨਾਲ ਉਸ ਦੇ ਘਰ ਆ ਰਿਹਾ ਸੀ। ਉਹ ਰਾਤ ਦੇ 10 ਵਜੇ ਪਵਨ ਦੇ ਘਰ ਗਿਆ ਸੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਪਵਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਰੌਲਾ ਸੁਣ ਕੇ ਜਦੋਂ ਗੁਆਂਢੀ ਅਤੇ ਉਸ ਦੇ ਪਿਤਾ, ਮਾਤਾ ਅਤੇ ਭਰਾ ਉਥੇ ਆਏ ਤਾਂ ਗੁਰਜੀਤ ਦੇ ਇਕ ਦੋਸਤ ਨੇ ਉਸ ਦੇ ਭਰਾ 'ਤੇ ਵੀ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ। ਫਿਰ ਉਸ ਨੂੰ ਅਤੇ ਉਸ ਦੇ ਭਰਾ ਨੂੰ ਇਲਾਜ ਲਈ ਫੇਜ਼ 6 ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ 'ਤੇ ਸੈਕਟਰ-69 ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸੁਹਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ, ਦੀਪਿਕਾ ਸ਼ਰਮਾ ਅਤੇ ਗੁਰਜੀਤ ਸਿੰਘ ਦੇ ਇਕ ਦੋਸਤ ਵਜੋਂ ਹੋਈ ਹੈ।

(For more news apart from A flat owner beaten by tenant in Mohali, stay tuned to Rozana Spokesman).

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement