Chandigarh Crime News: ਚੋਰਾਂ ਦੇ ਹੌਸਲੇ ਬੁਲੰਦ, ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ DSP ਨਵਨੀਤ ਸਿੰਘ ਦੇ ਘਰ ਹੋਈ ਚੋਰੀ 
Published : Nov 6, 2023, 4:34 pm IST
Updated : Nov 6, 2023, 4:34 pm IST
SHARE ARTICLE
File Photo
File Photo

ਸ਼ੱਕੀਆਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ

Chandigarh: ਪੰਜਾਬ ਪੁਲਿਸ ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਚੰਡੀਗੜ੍ਹ ਸੈਕਟਰ 34 'ਚ ਚੋਰੀ ਹੋ ਗਈ ਹੈ। ਚੋਰ ਡੀਐਸਪੀ ਦੀ ਪਤਨੀ ਅਤੇ ਨੌਕਰਾਣੀ ਦੇ ਘਰੇ ਹੁੰਦਿਆਂ ਹੀ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।

ਡੀਐਸਪੀ ਦੀ ਪਤਨੀ ਨੇ ਦਸਿਆ ਕਿ ਘਰ ਵਿਚ ਜੰਗ ਲੱਗੇ ਤਾਲਿਆਂ ਨੂੰ ਠੀਕ ਕਰਾਉਣ ਸੀ ਜਦੋਂ ਉਸ ਨੇ ਤਾਲੇ ਠੀਕ  ਕਰਨ ਵਾਲਿਆਂ ਨੂੰ ਗਲੀ 'ਚੋਂ ਨਿਕਲਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਘਰ ਬੁਲਾ ਲਿਆ ਤਾਂ ਜੋ ਉਹ ਘਰ ਦੇ ਜੰਗ ਲੱਗੇ ਤਾਲੇ ਠੀਕ ਕਰ ਸਕਣ ਪਰ ਜਦੋਂ ਤਾਲੇ ਠੀਕ ਕਰਨ ਵਾਲੇ ਘਰੋਂ ਕੰਮ ਕਰਕੇ ਚਲੇ ਗਏ ਤਾਂ ਵੇਖਿਆ ਕਿ ਅੰਦਰ ਅਲਮਾਰੀਆਂ ਖੁੱਲ੍ਹੀਆਂ ਪਈਆਂ ਹਨ ਅਤੇ ਵਿਚੋਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਗਏ ਹਨ।

ਸ਼ੱਕੀਆਂ ਦੀ ਗਲੀ 'ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਡੀਐਸਪੀ ਦੀ ਪਤਨੀ ਨੇ ਸਾਰੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਅਤੇ ਦਸਿਆ ਕਿ ਕਿਵੇਂ ਤਾਲੇ ਬਣਾਉਣ ਵਾਲਿਆਂ ਨੇ ਆ ਕੇ ਚੋਰੀ ਨੂੰ ਅੰਜਾਮ ਦਿਤਾ। ਦਰਅਸਲ, ਇਹ ਲੋਕ ਤਾਲੇ ਠੀਕ ਕਰਨ ਬਹਾਨੇ ਲੋਕਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

ਮਾਮਲਾ ਚੰਡੀਗੜ੍ਹ ਦੇ ਸੈਕਟਰ 34 'ਚ ਦਰਜ ਹੋਇਆ ਅਤੇ ਇੰਸਪੈਕਟਰ ਬਲਦੇਵ ਸਿੰਘ ਨੇ ਫੋਰੈਂਸਿਕ ਦੀ ਟੀਮ ਨਾਲ ਲਿਜਾ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕੁਝ ਦਵਾਈ ਦਾ ਛਿੜਕਾਅ ਆਦਿ ਕੀਤਾ ਹੋਣਾ ਜਿਸ ਵਜੋਂ ਘਰ ਦੇ ਵਿਚ ਔਰਤਾਂ ਦੇ ਹੁੰਦਿਆਂ ਇਹ ਚੋਰੀ ਹੋ ਗਈ। ਸ਼ੱਕੀਆਂ ਦੇ ਗਲੀ 'ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।

(For more news apart from Locksmiths stole gold and diamond jewellery from DSP's house, stay tuned to Rozana Spokesman).

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement