Ludhiana News : ਲੁਧਿਆਣਾ ’ਚ ਪਰਾਲੀ ਨੂੰ ਅੱਗ ਲਾਉਣ ਦੇ 114 ਮਾਮਲੇ ਆਏ ਸਾਹਮਣੇ, ਪਿਛਲੇ ਸਾਲ ਨਾਲੋਂ 82 ਪ੍ਰਤੀਸ਼ਤ ਆਈ ਕਮੀ

By : BALJINDERK

Published : Nov 6, 2024, 5:42 pm IST
Updated : Nov 6, 2024, 5:42 pm IST
SHARE ARTICLE
file photo
file photo

Ludhiana News : ਪ੍ਰਦੂਸ਼ਣ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ 

Ludhiana News :  ਪੰਜਾਬ ਭਰ ਵਿੱਚ ਇਸ ਸਮੇਂ ਝੋਨੇ ਦੀ ਕਟਾਈ ਜ਼ੋਰਾਂ ’ਤੇ ਚੱਲ ਰਹੀ ਹੈ। ਕਿਸਾਨ ਝੋਨੇ ਨੂੰ ਵੇਚਣ ਲਈ ਦਾਣਾ ਮੰਡੀਆਂ ਵਿਚ ਲਿਜਾ ਰਹੇ ਹਨ। ਪਰ ਪੰਜਾਬ ਦੇ ਕਈ ਇਲਾਕਿਆਂ ’ਚ ਕਿਸਾਨ ਖੇਤਾਂ ’ਚ ਪਰਾਲੀ ਨੂੰ ਅੱਗ ਲਗਾ ਰਹੇ ਹਨ। ਜਿਸ ਨਾਲ ਕਾਫੀ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਵੀ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।

ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੇ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਕੋਈ ਕਾਨੂੰਨ ਦੀ ਉਲੰਘਣਾ ਕਰ ਰਿਹਾ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਉਹਨਾਂ ਦੇ ਉੱਪਰ ਐਫਆਈਆਰ ਵੀ ਕਰਵਾਈ ਜਾ ਰਹੀ ਹੈ ਅਤੇ ਰੈਡ ਐਂਟਰੀ ਪਾਈ ਜਾ ਰਹੀ ਹੈ। ਜਿਸ ’ਤੇ ਚਲਦੇ ਲੁਧਿਆਣਾ ਵਿੱਚ ਵੀ ਹੁਣ ਤੱਕ 114 ਦੇ ਕਰੀਬ ਖੇਤਾਂ ਵਿੱਚ ਅੱਗ ਲਾਉਣ ਲਈ ਮਾਮਲੇ ਸਾਹਮਣੇ ਆਏ ਸੀ, ਪਰ ਇਹਨਾਂ ’ਚ ਜ਼ਿਆਦਾ ਥਾਵਾਂ ’ਤੇ ਮੌਕਾ ਦੇਖ ਕੇ ਕਾਰਵਾਈ ਕੀਤੀ ਗਈ ਤਾਂ ਉਥੇ ਅੱਗ ਨਹੀਂ ਲਗਾਈ ਗਈ ਸੀ।

ਜਿਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਸ ਤਰੀਕ ਤੱਕ 634 ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸੀ, ਪਰ ਇਸ ਵਾਰ 82% ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹੁਣ ਕਣਕ ਦੀ ਬਿਜਾਈ ਦਾ ਸਮਾਂ ਹੈ ਅਤੇ ਜੋ ਡੀਏਪੀ ਦੀ ਦਿੱਕਤ ਆ ਰਹੀ ਹੈ ਉਸ ’ਤੇ ਬਦਲਾ ਦੇ ਵਿਚ ਐਨਪੀਕੇ ਅਤੇ ਟੀਸੀਪੀ ਨਵੀਆਂ ਖਾਦਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ।

ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਡੀਏਪੀ ਦੀ ਪੰਜਾਬ ਭਰ ’ਚ 1 ਟਨ ਤੋਂ  ਜ਼ਿਆਦਾ ਦੀ ਕਮੀ ਚੱਲ ਰਹੀ ਹੈ ਜੇਕਰ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ’ਚ ਵੀ 45% ਡੀਏਪੀ ਦੀ ਕਮੀ ਚੱਲ ਰਹੀ ਹੈ ਹੈ। ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਡੀਏਪੀ ਵੇਚਣ ਵਾਲਿਆਂ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਡੀਏਪੀ ਬਲੈਕ ਨਾ ਕਰੇ।

(For more news 114 cases of stubble burning were reported in Ludhiana,decrease of 82 percent compared to last year News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement