Sultanpur Lodhi News : ਵਿਆਹੁਤਾ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਸਹੁਰਿਆਂ 'ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

By : BALJINDERK

Published : Nov 6, 2024, 2:33 pm IST
Updated : Nov 6, 2024, 2:33 pm IST
SHARE ARTICLE
ਜ਼ੇਰੇ ਇਲਾਜ ਨੌਜਵਾਨ
ਜ਼ੇਰੇ ਇਲਾਜ ਨੌਜਵਾਨ

Sultanpur Lodhi News : ਸਹੁਰਿਆਂ ਨੇ ਜਵਾਈ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ

Sultanpur Lodhi News : ਸੁਲਤਾਨਪੁਰ ਲੋਧੀ ਵਿੱਚ ਇੱਕ ਨੌਜਵਾਨ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਰਾਹੁਲ ਪੁੱਤਰ ਹਰਮੀਰ ਸਿੰਘ ਹਾਲ ਵਾਸੀ ਗਾਜ਼ੀਪੁਰ ਨੇ ਦੱਸਿਆ ਕਿ ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਹਮੇਸ਼ਾ 5 ਲੱਖ ਰੁਪਏ ਦੀ ਮੰਗ ਕਰਦਾ ਰਹਿੰਦਾ ਹੈ ਨਹੀਂ ਤਾਂ, ਕਿਹਾ ਤੈਨੂੰ ਝੂਠੇ ਕੇਸ ’ਚ ਫਸਾਇਆ ਜਾਵੇਗਾ। ਉਨ੍ਹਾਂ ਵੱਲੋਂ ਮਹਿਲਾ ਮੰਡਲ ਵਿਚ ਸ਼ਿਕਾਇਤ ਵੀ ਦਿੱਤੀ ਗਈ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਿਸ ਤੋਂ ਬਾਅਦ ਉਸ ਵੱਲੋਂ ਮਜ਼ਬੂਰੀ 'ਚ ਇਹ ਕਦਮ ਚੁੱਕਿਆ ਗਿਆ ਹੈ । ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਹੁਰੇ ਪਰਿਵਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮੇਰੇ 'ਤੇ ਲੱਗੇ ਦੋਸ਼ ਝੂਠੇ ਤੇ ਬੇਬੁਨਿਆਦ : ਪਤਨੀ ਸਿਮਰਨਜੀਤ
ਰਾਹੁਲ ਦੀ ਪਤਨੀ ਸਿਮਰਨਜੀਤ, ਲੜਕੀ ਦੀ ਮਾਤਾ ਸੁਨੀਤਾ ਰਾਣੀ, ਲੜਕੀ ਦੇ ਚਾਚਾ ਸਤਪਾਲ ਵਾਸੀ ਬੇਬੇ ਨਾਨਕੀ ਕਲੋਨੀ ਨੇ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਨ੍ਹਾਂ ਰਾਹੁਲ ਵੱਲੋਂ ਲਾਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ। 

ਇਸ ਮੌਕੇ 'ਤੇ ਗੱਲਬਾਤ ਕਰਦਿਆਂ ਸਿਮਰਨਜੀਤ ਨੇ ਦੱਸਿਆ ਕਿ ਉਸ ਦਾ ਵਿਆਹ 5 ਅਗਸਤ 2022 ਨੂੰ ਰਾਹੁਲ ਦੇ ਲੜਕੇ ਹਰਮੀਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਅਸੀਂ ਚਾਰ ਮਹੀਨੇ ਬਹੁਤ ਵਧੀਆ ਢੰਗ ਨਾਲ ਰਹਿੰਦੇ ਸੀ ਪਰ ਬਾਅਦ ਵਿਚ ਸਾਡੇ ਘਰ ਵਿਚ ਲੜਾਈ-ਝਗੜੇ ਹੋਣ ਲੱਗੇ ਅਤੇ ਰਾਹੁਲ ਅਤੇ ਰਾਹੁਲ ਦਾ ਪਰਿਵਾਰ ਕਿਤੇ ਵੀ ਨਹੀਂ ਗਿਆ ਮੈਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ, ਮੈਂ ਇਸਦੀ ਜਾਣਕਾਰੀ ਆਪਣੀ ਮਾਂ ਅਤੇ ਚਾਚੇ ਨੂੰ ਦਿੱਤੀ, ਜਿਨ੍ਹਾਂ ਨੇ ਮੈਨੂੰ ਇੱਕ ਐਲਸੀਡੀ ਅਤੇ ਇੱਕ ਨਵਾਂ ਬੈੱਡ ਦੇ ਕੇ ਗਏ ।

1

ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।  ਫਿਰ ਉਹ ਦਾਜ ਦੀ ਮੰਗ ਕਰਨ ਲੱਗਾ, ਜਦੋਂ ਉਸਨੇ ਮੈਨੂੰ ਦੁਬਾਰਾ ਕੁੱਟਿਆ ਤਾਂ ਮੈਂ ਆਪਣੇ ਪੇਕੇ ਘਰ ਚਲੀ ਗਈ। ਜਿਸ ਤੋਂ ਬਾਅਦ ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਮਹਿਲਾ ਮੰਡਲ ਕਪੂਰਥਲਾ ’ਚ ਸ਼ਿਕਾਇਤ ਦਰਜ ਕਰਵਾਈ । ਅਜੇ ਪੁਲਿਸ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ, ਕਿ ਰਾਹੁਲ ਨੇ ਇਹ ਕਦਮ ਚੁੱਕ ਲਿਆ । 

ਉਨ੍ਹਾਂ ਕਿਹਾ ਕਿ ਅਸੀਂ ਰਾਹੁਲ ਤੋਂ ਕਦੇ ਕੋਈ ਪੈਸਾ ਨਹੀਂ ਮੰਗੇ । ਰਾਹੁਲ ਸਾਡੇ 'ਤੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਰਾਹੁਲ ਨਾਲ ਰਹਿਣਾ ਚਾਹੁੰਦੀ ਹਾਂ ਅਤੇ ਮੈਂ ਦੁਬਾਰਾ ਰਾਹੁਲ ਦੇ ਨਾਲ ਰਹਿਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰਾਹੁਲ 'ਤੇ ਕੋਈ ਹਮਲਾ ਨਹੀਂ ਕੀਤਾ, ਪੁਲਿਸ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

(For more news Married youth swallowed poisonous substance, accused of harassment on in-laws News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

08 Dec 2024 3:10 PM

ਕਿਸਾਨਾਂ ਦੀਆਂ ਅੱਖਾਂ 'ਚ ਪੁਲਿਸ ਮਾਰ ਰਹੀ Spray, Spray ਤੋਂ ਬਾਅਦ ਕਿਸਾਨਾਂ ਤੇ ਸੁੱਟੇ Tear Gas ਦੇ ਗੋਲੇ

08 Dec 2024 3:07 PM

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM
Advertisement