
ਖੇਤੀ ਦੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ।
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀਆਂ ਨੇ ਕਿਸਾਨਾਂ ਦਾ ਸਾਥ ਦੇਣ ਲਈ ਆਪਣਾ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਸੀ। ਅੱਜ 30 ਦੇ ਕਰੀਬ ਖਿਡਾਰੀ ਆਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ। ਉਹ ਇਹ ਐਵਾਰਡ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਾਪਸ ਕਰਨਗੇ। ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ।
ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਐਵਾਰਡ ਵਾਪਸ ਕਰਨ ਲਈ ਪੰਜਾਬ ਦੇ 30 ਖਿਡਾਰੀ ਦਿੱਲੀ ਪੁੱਜੇ ਹਨ, ਜਦਕਿ ਹਰਿਆਣਾ ਦੇ ਖਿਡਾਰੀਆਂ ਨੇ ਵੱਖਰੇ ਤੌਰ ’ਤੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ।ਇਨ੍ਹਾਂ ਖਿਡਾਰੀਆਂ ਵਿੱਚ ਗੋਲਡਨ ਗਰਲ ਦੇ ਤੌਰ ’ਤੇ ਜਾਣੀ ਜਾਂਦੀ ਰਾਜਬੀਰ ਕੌਰ ਤੇ ਉਸ ਦਾ ਪਤੀ ਗੁਰਮੇਲ ਸਿੰਘ, ਤਾਰਾ ਸਿੰਘ ਵੇਟਲਿਫਟਰ, ਰਣਧੀਰ ਸਿੰਘ, ਅਜੀਤ ਸਿੰਘ, ਮੁੱਕੇਬਾਜ਼ ਜੈਪਾਲ ਸਿੰਘ ਸ਼ਾਮਲ ਸਨ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮੁੱਕੇਬਾਜ਼ੀ ਵਿੱਚ ਪਦਮਸ੍ਰੀ ਤੇ ਅਰਜਨ ਐਵਾਰਡ ਪ੍ਰਾਪਤ ਕਰਨ ਵਾਲੇ ਕੌਰ ਸਿੰਘ ਵੀ ਆਪਣੀ ਬਜ਼ੁਰਗ ਅਵਸਥਾ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਜਾਣ ਵਾਲੇ ਕਾਫ਼ਲੇ ਦਾ ਹਿੱਸਾ ਬਣੇ।
ਇਨ੍ਹਾਂ ਖਿਡਾਰੀਆਂ 'ਚ ਕੁਸ਼ਤੀ 'ਚ ਭਾਰਤ ਦਾ ਨਾਂਅ ਵਿਸ਼ਵ ਭਰ 'ਚ ਚਮਕਾਉਣ ਵਾਲੇ ਪਹਿਲਵਾਨ ਕਰਤਾਰ ਸਿੰਘ, ਬਾਸਕਿਟਬਾਲ ਖਿਡਾਰੀਸੱਜਣ ਸਿੰਘ ਚੀਮਾ, ਹਾਕੀ ਖਿਡਾਰਨ ਰਾਜਬੀਰ ਕੌਰ ਪਰਗਟ ਸਿੰਘ ਜਲੰਧਰ ਕੈਂਟ ਤੋਂ ਵਿਧਾਇਕ ਹਨ ਉਨ੍ਹਾਂ ਦੇ ਨਾਲ ਬ੍ਰਿਗੇਡ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਗੁਰਮੇਲ ਸਿੰਘ, ਗੋਲਡਨ ਗਰਲ ਰਾਦਬੀਰ ਕੌਰ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮ ਚੰਦ ਡੋਗਰਾ, ਬਲਵਿੰਦਰ ਸਿੰਘ ਤੇ ਸਰੋਜ ਬਾਲਾ ਵਰਗੇ ਖਿਡਾਰੀ ਵੀ ਕਈ ਨਾਮੀ ਖਿਡਾਰੀ ਸ਼ਾਮਿਲ ਹਨ।