
ਸਿਡਨੀ 'ਚ ਕੱਢੀ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ
ਸਿਡਨੀ, 5 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨਾਂ ਦੀ ਹਮਾਇਤ ਵਿਚ ਆਸਟ੍ਰੇਲੀਆ ਵਿਚ ਲਗਾਤਾਰ ਧਰਨੇ ਹੋ ਰਹੇ ਹਨ। ਪੰਜਾਬੀ ਭਾਈਚਾਰਾ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਬੀਤੇ ਦਿਨ ਸਿਡਨੀ ਸਿੱਖ ਯੂਥ ਵਲੋਂ ਕਿਸਾਨ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਵੇਲਾ ਵਿਸਤਾ ਸਟੇਸ਼ਨ ਤੋਂ ਸ਼ੁਰੂ ਹੋ ਕੇ ਇੰਡੀਅਨ ਕੌਂਸਲੇਟ ਦੇ ਸਿਡਨੀ ਦਫ਼ਤਰ ਤਕ ਕੀਤੀ ਗਈ । ਸਿਡਨੀ ਦੀ ਇਹ ਕਾਰ ਰੈਲੀ ਬਹੁਤ ਵੱਡੀ ਰੈਲੀ ਸਾਬਤ ਹੋਈ।
ਇੰਜ ਲੱਗ ਰਿਹਾ ਸੀ ਕਿ ਇਹ ਕੋਈ ਰੋਡ ਸ਼ੋਅ ਹੋਵੇ। ਕਿਸਾਨਾਂ ਦੇ ਹੱਕ ਵਿਚ ਕੱਢੀ ਇਸ ਰੈਲੀ ਵਿਚ 200-250 ਦੇ ਵਿਚਕਾਰ ਗੱਡੀਆਂ ਨੇ ਇਸ ਰੈਲੀ ਵਿਚ ਹਿੱਸਾ ਲਿਆ।
imageਕਿਸਾਨਾਂ ਦੀ ਹਮਾਇਤ ਵਿਚ ਕਾਰ ਰੈਲੀ ਕਢਦੇ ਹੋਏ ਸਥਾਨਕ ਲੋਕ।