
ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਦੀ ਪਹਿਲੀ ਪਸੰਦ ਹੈ 'ਰੋਜ਼ਾਨਾ ਸਪੋਕਸਮੈਨ'
ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਰਣਜੀਤ ਸਿੰਘ/ਗੁਰਦੇਵ ਸਿੰਘ) : ਕਿਸਾਨਾਂ ਦਾ ਸ਼ਾਂਤਮਈ ਅਤੇ ਦ੍ਰਿੜ ਇਰਾਦੇ ਰਖਦਿਆਂ ਚਲ ਰਿਹਾ ਸੰਘਰਸ਼ ਜਿਥੇ ਸਮੁੱਚੇ ਦੇਸ਼ ਵਾਸੀਆਂ ਦਾ ਸਮਰਥਨ ਹਾਸਲ ਕਰਨ ਵਿਚ ਮੰਜ਼ਲਾਂ ਤਹਿ ਕਰ ਚੁੱਕਾ ਹੈ ਉਥੇ ਸਾਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿਚ ਰਿਹਾ ਹੈ।
ਕਿਸਾਨ ਸੰਘਰਸ਼ ਵਿਚ ਜ਼ਿਆਦਾ ਤਰ ਕਿਸਾਨ ਪੰਜਾਬ ਨਾਲ ਸਬੰਧਤ ਹਨ, ਜੋ ਖ਼ਬਰਾਂ ਲਈ ਵਿਸ਼ੇਸ਼ ਤੌਰ 'ਤੇ 'ਰੋਜ਼ਾਨਾ ਸਪੋਕਸਮੈਨ' ਪੜ੍ਹਦੇ ਹਨ। ਪੱਪੂ ਸਿੰਘ ਸਰਪੰਚ, ਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਛੋਟੂ ਲਾਲ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ, ਰਣਧੀਰ ਸਿੰਘ, ਕਾਲਾ ਸਿੰਘ, ਸਰਬਜੀਤ ਸਿੰਘ ਆਦਿ ਨੇ ਦਸਿਆ ਕਿ ਉਹ ਹੋਰ ਅਖ਼ਬਾਰਾਂ ਵੀ ਪੜ੍ਹਦੇ ਹਨ ਪਰ 'ਰੋਜ਼ਾਨਾ ਸਪੋਕਸਮੈਨ' ਵਲੋਂ ਕੀਤੀ ਜਾ ਰਹੀ ਰਿਪੋਰਟਿੰਗ ਤੋਂ ਜ਼ਿਆਦਾ ਪ੍ਰਭਾਵਤ ਹਨ, ਇਸ ਲਈ 'ਰੋਜ਼ਾਨਾ ਸਪੋਕਸਮੈਨ' ਪੜ੍ਹਨ ਤੋਂ ਬਗ਼ੈਰ ਸੰਤੁਸ਼ਟੀ ਨਹੀਂ ਹੁੰਦੀ। ਬਾਕੀ ਸਿਆਸੀ ਖੇਤਰ ਦੇ ਧਾਕੜਾਂ ਵਲੋਂ ਪਿਛਲੇ ਸਮੇਂ ਦੌਰਾਨ 'ਰੋਜ਼ਾਨਾ ਸਪੋਕਸਮੈਨ' ਵਿਰੁਧ ਕੀਤੀਆਂ ਗਈਆਂ ਸਖ਼ਤੀਆਂ ਦੌਰਾਨ ਵੀ ਇਸ ਨੇ ਅਪਣੀਆਂ ਨੀਤੀਆਂ ਨਹੀਂ ਛਡੀਆਂ ਜਿਸ ਕਾਰਨ ਲੋਕ ਇਸ 'ਤੇ ਵਿਸ਼ਵਾਸ ਕਰਦੇ ਹਨ ਤੇ ਇਸ ਦੀ ਰਿਪੋਰਟਿੰਗ ਵੀ ਵਧੇਰੇ ਪ੍ਰਭਾਵਤ ਕਰਦੀ ਹੈ। image
ਸੰਘਰਸ਼ ਵਿਚ ਸ਼ਾਮਲ ਕਿਸਾਨ 'ਰੋਜ਼ਾਨਾ ਸਪੋਕਸਮੈਨ' ਪੜ੍ਹਦੇ ਹੋਏ।