
ਸੁਨਾਮ ਦੀਆਂ ਅੰਦਰੂਨੀ ਸੜਕਾਂ ਦੇ ਵਿਕਾਸ ਕਾਰਜਾਂ ਦਾ ਦਾਮਨ ਬਾਜਵਾ ਵਲੋਂ ਉਦਘਾਟਨ
ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਦਰਸ਼ਨ ਸਿੰਘ ਚੌਹਾਨ) : ਸੁਨਾਮ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਉ ਕੁੱਲ ਹਿੰਦ ਯੂਥ ਕਾਂਗਰਸ ਦੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਮੈਡਮ ਦਾਮਨ ਥਿੰਦ ਬਾਜਵਾ ਨੇ ਗੀਤਾ ਭਵਨ ਰੋਡ, ਸ਼ੀਤਲਾ ਮਾਤਾ ਮੰਦਿਰ ਨੇੜਲੀ ਖਸਤਾ ਹਾਲਤ ਗਲੀ ਅਤੇ ਵਾਰਡ ਨੰ: 13 ਵਿਖੇ ਡੀ.ਐਸ.ਪੀ. ਦਫਤਰ ਤੋਂ ਸਿਨੇਮਾ ਰੋਡ ਨੂੰ ਮਿਲਾਉਣ ਵਾਲਾ ਰੋਡ 'ਤੇ ਇੰਟਰਲਾਕ ਟਾਈਲਾਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਬੀਤੇ ਲੰਮੇਂ ਸਮੇਂ ਤੋਂ ਸੁਨਾਮ ਸ਼ਹਿਰ ਅਤੇ ਇਸ ਅਧੀਨ ਪੈਂਦੇ ਪਿੰਡਾਂ ਦੇ ਸਮੁੱਚੇ ਵਿਕਾਸ ਕਾਰਜ ਰੁਕੇ ਹੋਏ ਸਨ, ਜਿਸ ਕਾਰਨ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਆਉਂਦਿਆਂ ਹੀ ਖਸਤਾ ਹਾਲਤ ਵਿਚ ਸੜਕਾਂ, ਗਲੀਆਂ, ਨਾਲੀਆਂ ਆਦਿ ਦਾ ਕੰਮ ਪੂਰੇ ਜੋਰਾਂ 'ਤੇ ਸ਼ੁਰੂ ਹੋਇਆ ਜੋ ਅੱਜ ਵੀ ਨਿਰੰਤਰ ਚੱਲ ਰਿਹਾ ਹੈ। ਉੱਨ੍ਹਾਂ ਕਿਹਾ ਕਿ ਉਕਤ ਦੋਵੇਂ ਰਸਤਿਆਂ ਨੂੰ 40 ਲੱਖ 40 ਹਜਾਰ ਰੁਪਏ ਦੀ ਲਾਗਤ ਲਗਾ ਕੇ ਬਣਾਏ ਜਾਣਗੇ। ਇਸ ਮੌਕੇ ਇੰਡਟਸਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ, ਮੁਨੀਸ਼ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਸਾਬਕਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜੈਚ, ਸਾਬਕਾ ਕੌਂਸਲਰ ਬਲਜੀਤ ਸਿੰਘ ਬਿਸ਼ਨਪੁਰਾ, ਪ੍ਰੇਮ ਧਮਾਕਾ, ਸੁਖਵਿੰਦਰ ਕੌਰ ਢਿੱਲੋਂ , ਸੁਖਪਾਲ ਸਿੰਘ ਢੀਂਡਸਾ, ਨਿਸ਼ਾਨ ਸਿੰਘ ਨੀਸ਼ਾ, ਵਿੱਕੀ ਮਾਰਡ੍ਹੇ, , ਹੈਪੀ ਹੰਝਰਾ, ਰਜਨੀ ਬੁਲਾਣ, ਨਿਰਮਲਾ, ਸ਼ਸ਼ੀ ਅਗਰਵਾਲ, ਹਰਪਾਲ ਸਿੰਘ ਹਾਂਡਾ, ਚਮਕੌਰ ਸਿੰਘ ਹਾਂਡਾ, ਲੱਕੀ ਜੱਸਲ ਆਦਿ ਹਾਜ਼ਰ ਸਨ।