
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ ਵੀ ਆਪਣੇ ਪਿੰਡੇ ਤੇ ਜਬਰ ਝੱਲ ਕੇ ਕਿਸਾਨ ਕਾਫਲੇ ਦੀ ਅਗਵਾਈ ਕਰਦਾ ਰਿਹਾ
ਭਵਾਨੀਗੜ੍ਹ - ਕਿਸਾਨ ਦਿੱਲੀ ਧਰਨੇ 'ਚ ਲਗਾਤਾਰ ਡਟੇ ਹੋਏ ਹਨ ਤੇ ਇਸ ਧਰਨੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੇ ਅਪਾਹਿਜ ਸਭ ਸ਼ਮੂਲੀਅਤ ਕਰ ਰਹੇ ਹਨ। ਭਵਾਨੀਗੜ੍ਹ ਦੇ ਜੁਝਾਰੂ ਪਿੰਡ ਆਲੋਅਰਖ ਦੀ ਇਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਬੀਬੀ ਮਹਿੰਦਰ ਕੌਰ ਦਿੱਲੀ ਮੋਰਚੇ ਦੌਰਾਨ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੀ ਲੱਤ ਟੁੱਟ ਗਈ ਅਤੇ ਲੱਤ ਤੇ ਜ਼ਖ਼ਮ ਵੀ ਭਿਆਨਕ ਹਨ
Farmers
ਪਰ ਇਸ ਕਿਸਾਨ ਬੀਬੀ ਨੇ ਭਿਆਨਕ ਰੂਪ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿਚ ਡਟੇ ਰਹਿਣ ਦਾ ਐਲਾਨ ਕੀਤਾ ਹੈ ,ਜਦੋਂ ਕਿ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਜਾਂ ਘਰ ਜਾਣ ਲਈ ਕਿਹਾ ਗਿਆ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਕਿਸਾ ਧਰਨੇ ਵਿਚ ਡਟੀ ਰਹੇਗੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ ਵੀ ਆਪਣੇ ਪਿੰਡੇ ਤੇ ਜਬਰ ਝੱਲ ਕੇ ਕਿਸਾਨ ਕਾਫਲੇ ਦੀ ਅਗਵਾਈ ਕਰਦਾ ਰਿਹਾ ਅਤੇ ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ, ਪਰ ਸਿਰੜ ਨਹੀਂ ਹਾਰਿਆ। ਜ਼ਖ਼ਮੀ ਹਾਲਤ 'ਚ ਵੀ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਹੈ।
Karam Singh
ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਖੱਟੜ ਸਰਕਾਰ ਦਾ ਜੁਲਮ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕ ਨਹੀਂ ਸਕਿਆ। ਲਾਠੀਚਾਰਜ, ਜਲ ਤੋਪਾਂ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਬਹੁਤ ਦਲੇਰੀ ਅਤੇ ਸਿਰੜ ਨਾਲ ਟਾਕਰਾ ਕੀਤਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਡਟੀ ਹੋਈ ਇਸ ਬੀਬੀ ਮਹਿੰਦਰ ਕੌਰ ਤੇ ਬੀ ਕੇ ਯੂ ਏਕਤਾ ਡਕੌਂਦਾ ਦੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ ਦੇ ਜਜਬੇ ਨੂੰ ਪੂਰੇ ਇਲਾਕੇ ਵੱਲੋਂ ਸਲਾਮ ਕੀਤਾ ਜਾ ਰਿਹਾ ਹੈ।