
ਸੰਸਦ ਮੈਂਬਰ ਡਾ. ਬੋਪਾਰਾਏ ਤੇ ਵਿਧਾਇਕ ਧੀਮਾਨ ਨੇ ਅਹਿਮਦਗੜ੍ਹ 'ਚ ਵਾਟਰ ਟਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ
ਗੰਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਾਸੀਆਂ ਦੀ ਮੰਗ ਵਿਧਾਇਕ ਧੀਮਾਨ ਦੇ ਯਤਨਾਂ ਸਦਕਾ ਪੂਰੀ ਹੋਈ : ਬੋਪਾਰਾਏ
ਅਹਿਮਦਗੜ, 5 ਦਸੰਬਰ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ) : ਸਥਾਨਕ ਸ਼ਹਿਰ ਵਿਖੇ ਲੰਮੇ ਸਮੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਆ ਰਹੀ ਸਮੱਸਿਆ ਤੋਂ ਹੁਣ ਜਲਦੀ ਛੁਟਕਾਰਾ ਮਿਲ ਜਾਵੇਗਾ। ਇਸ ਸਮੱਸਿਆ ਦੇ ਹਲ ਲਈ ਜਿਥੇ ਸ਼ਹਿਰ ਅੰਦਰ ਹੁਣ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਯਤਨਾਂ ਸਦਕਾ ਅਹਿਮਦਗੜ ਅੰਦਰ 4 ਕਰੋੜ 28 ਲੱਖ ਦੀ ਲਾਗਤ ਵਾਲੇ ਸੀਵਰੇਜ ਦੇ ਕੰਮ ਚੱਲ ਰਹੇ ਹਨ ਉਥੇ ਹੀ ਇਸ ਦੇ ਨਾਲ ਨਾਲ ਹੀ 5 ਐੱਮ.ਐੱਲ.ਡੀ ਦਾ ਵਾਟਰ ਟਰੀਟਮੈਂਟ ਪਲਾਂਟ ਜੋ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨਾ ਹੈ ਜਿਸ ਦਾ ਅੱਜ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਅਤੇ ਹਲਕਾ ਵਿਧਾਇਕ ਸ ਸੁਰਜੀਤ ਸਿੰਘ ਧੀਮਾਨ ਨੇ ਸਾਝੇ ਤੌਰਤੇ ਰਸਮੀ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਸੰਸਦ ਮੈਂਬਰ ਬੋਪਾਰਾਏ ਨੇ ਸ਼ਹਿਰ ਵਾਸੀਆ ਨੂੰ ਵਧਾਈ ਦਿੰਦਿਆ ਕਿਹਾ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਨਿਵਾਸੀਆ ਲਈ ਸਿਰਦਰਦੀ ਬਣੀ ਹੋਈ ਸੀ। ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਝਲਣੀਆ ਪੈਂਦੀਆ ਸਨ ਪਰ ਹੁਣ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਯਤਨਾਂ ਸਦਕਾ ਜਿਥੇ ਸੀਵਰੇਜ ਦੇ ਚਲ ਰਹੇ ਕੰਮ ਦੇ ਨਾਲ ਨਾਲ ਹੀ ਅੱਜ 5 ਐੱਮ.ਐੱਲ.ਡੀ ਦਾ ਵਾਟਰ ਟਰੀਟਮੈਂਟ ਪਲਾਂਟ ਜੋ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨਾ ਹੈ ਉਸ ਦੀ ਅੱਜ ਸ਼ੁਰੂਆਤ ਕਰਵਾਈ ਗਈ ਹੈ।
ਇਸ ਮੌਕੇ ਕਾਮਿਲ ਬੋਪਰਾਏ, ਡੀ.ਸੀ ਰਾਮਵੀਰ, ਐਸ.ਡੀ.ਐਮ ਬਿਕਰਮਜੀਤ ਸਿੰਘ ਪਾਂਥੇ, ਸੀਵਰੇਜ ਬੋਰਡ ਦੇ ਹੋਰ ਕਈ ਅਧਿਕਾਰੀਆਂ ਤੋਂ ਇਲਾਵਾ ਐਮ.ਐਸ ਬਿੱਟਾ ਪੀ.ਏ ਧੀਮਾਨ, ਤੇਜੀ ਕਮਾਲਪੁਰ ਸਿਆਸੀ ਸਕੱਤਰ ਧੀਮਾਨ, ਬਲਜਿੰਦਰ ਸਿੰਘ ਬੋੜਹਾਈ ਚੇਅਰਮੈਨ ਮਾਰਕੀਟ ਕਮੇਟੀ, ਕਾਂਗਰਸ ਦੇ ਜਿਲਾ ਜਨਰਲ ਸਕੱਤਰ ਰਮੇਸ਼ ਕੋਸ਼ਲ, ਪ੍ਰਭਜੋਤ ਸਿੰਘ ਨਾਰੰਗਵਾਲ, ਸੁਰਾਜ ਮੁਹੰਮਦ ਸਾਬਕਾ ਪ੍ਰਧਾਨ ਨਗਰ ਕੌਂਸਲ, ਕਾਂਗਰਸੀ ਆਗੂ ਵਿੱਕੀ ਟੰਡਨ, ਰਮੇਸ਼ ਧੀਰ, ਕਮਲਜੀਤ ਸਿੰਘ ਉਭੀ, ਸੰਜੇ ਸੂਦ, ਰਾਕੇਸ਼ ਸ਼ਾਹੀ, ਜਤਿੰਦਰ ਭੋਲਾ, ਕਮਿੱਕਰ ਟੈਲੀਕੋਮ, ਰਿਸ਼ੀ ਜੋਸ਼ੀ, ਕਿਸ਼ੋਰੀ ਲਾਲ ਬੱਧਣ, ਲੱਕੀ ਗਰਚਾ, ਕਿੱਟੂ ਥਾਪਰ ਆਦਿ ਹਾਜ਼ਰ ਸਨ।