ਦਿੱਲੀ 'ਚ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ ਕਰਨਗੇ ਮੋਦੀ
Published : Dec 6, 2020, 12:37 am IST
Updated : Dec 6, 2020, 12:37 am IST
SHARE ARTICLE
image
image

ਦਿੱਲੀ 'ਚ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ ਕਰਨਗੇ ਮੋਦੀ

ਨਵੀਂ ਦਿੱਲੀ, 5 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਦਿੱਲੀ 'ਚ ਬਣਨ ਜਾ ਰਹੀ ਸੰਸਦ ਭਵਨ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰਖਣਗੇ। ਇਸ ਦੇ ਨਾਲ ਇਸ ਮੌਕੇ ਪ੍ਰਧਾਨ ਮੰਤਰੀ ਭੂਮੀ ਪੂਜਨ ਵੀ ਕਰਨਗੇ। ਇਸ ਗੱਲ ਦੀ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਿਤੀ ਹੈ। ਜਾਣਕਾਰੀ ਅਨੁਸਾਰ ਇਸ ਨਵੀਂ ਬਿਲਡਿੰਗ 'ਚ ਭਾਰਤ ਦੀ ਲੋਕਤੰਤਰੀ ਵਿਰਾਸਤ ਦਿਖਾਉਣ ਲਈ ਇਕ ਸ਼ਾਨਦਾਰ ਸੰਵਿਧਾਨ ਹਾਲ, ਸੰਸਦ ਦੇ ਮੈਂਬਰਾਂ ਲਈ ਇਕ ਲਾਊਂਜ, ਇਕ ਲਾਇਬਰੇਰੀ, ਕਈ ਕਮੇਟੀ ਕਮਰੇ, ਡਾਇਨਿੰਗ ਏਰੀਆ ਅਤੇ ਪੂਰਾ ਪਾਰਕਿੰਗ ਸਥਾਨ ਵੀ ਹੋਵੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਕਾਰਤ ਤੌਰ 'ਤੇ ਪੀ.ਐੱਮ. ਮੋਦੀ ਨੂੰ ਸੱਦਾ ਦੇਣ ਲਈ ਓਮ ਬਿਰਲਾ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ ਸਨ। ਇਸ ਨਵੀਂ ਬਿਲਡਿੰਗ ਨੂੰ ਟ੍ਰਾਇਐਂਗਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਮੌਜੂਦਾ ਕੰਪਲੈਕਸ ਦੇ ਕਰੀਬ ਬਣਾਇਆ ਜਾਵੇਗਾ। ਬਿਲਡਿੰਗ ਨੂੰ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ 861.90 ਕਰੋੜ ਰੁਪਏ 'ਚ ਬਣਾਇਆ ਜਾ ਰਿਹਾ ਹੈ। ਬਿਲਡਿੰਗ ਨੂੰ ਤਿਆਰ ਹੋਣ 'ਚ ਸਾਲ ਭਰ ਦਾ ਸਮਾਂ ਲੱਗ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਦੀ ਲਾਗਤ ਦਾ ਅਨੁਮਾਨ 940 ਕਰੋੜ ਰੁਪਏ ਲਗਾਇਆ ਸੀ।  
(ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement