ਹੁਣ ਵਿਦੇਸ਼ਾਂ ਤੋਂ ਵੀ ਭਰਾਵਾਂ ਨੇ ਭੇਜੇ ਕਿਸਾਨਾਂ ਲਈ 20 ਕੁਇੰਟਲ ਬਦਾਮ
Published : Dec 6, 2020, 12:39 am IST
Updated : Dec 6, 2020, 12:39 am IST
SHARE ARTICLE
image
image

ਹੁਣ ਵਿਦੇਸ਼ਾਂ ਤੋਂ ਵੀ ਭਰਾਵਾਂ ਨੇ ਭੇਜੇ ਕਿਸਾਨਾਂ ਲਈ 20 ਕੁਇੰਟਲ ਬਦਾਮ

ਨਵੀਂ ਦਿੱਲੀ, 5 ਦਸੰਬਰ : ਦਿੱਲੀ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨਾਂ ਦਾ ਸਾਥ ਦੇਣ ਲਈ ਬਹੁਤ ਸਾਰੀਆਂ ਸੰਗਠਨਾਂ ਅੱਗੇ ਆ ਰਹੀਆਂ ਹਨ। ਇਸ ਦੇ ਚਲਦੇ  ਹੁਣ ਕਿਸਾਨਾਂ ਨੂੰ ਵਿਦੇਸ਼ਾਂ 'ਚੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਕਿਸਾਨਾਂ ਲਈ ਦਿਲਾਂ ਦੇ ਦਰਵਾਜ਼ੇ ਖੋਲ ਦਿਤੇ ਹਨ।
ਉਨ੍ਹਾਂ ਨੇ ਦਿੱਲੀ 'ਚ ਮੋਰਚਾ ਮੱਲੀ ਬੈਠੇ ਕਿਸਾਨਾਂ ਲਈ 20 ਕੁਇੰਟਲ ਦੇ ਕਰੀਬ ਬਦਾਮ ਭੇਜੇ ਹਨ। ਪੰਜਾਬ ਆਏ ਰਣਵੀਰ ਸਿੰਘ ਟੁੱਟ ਨੇ ਦਸਿਆ ਕਿ ਦਿੱਲੀ ਮੋਰਚੇ 'ਚ ਉਹ ਵੀ ਅਪਣਾ ਯੋਗਦਾਨ ਪਾ ਰਹੇ ਹਨ। ਪਿਛਲੇ ਪੰਜਾਂ ਦਿਨਾਂ 'ਚ ਉਨ੍ਹਾਂ ਨੇ 20 ਕੁਇੰਟਲ ਬਦਾਮ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਭੇਜੇ ਹਨ। ਉਨ੍ਹਾਂ ਦਸਿਆ ਕਿ ਅਮਰੀਕਾ 'ਚ ਉਹ 10 ਹਜ਼ਾਰ ਏਕੜ 'ਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ।
ਕਿਸਾਨ ਮੋਰਚੇ ਲਈ ਬਦਾਮ ਭੇਜਣਾ ਉਨ੍ਹਾਂ ਲਈ ਵੱਡੇ ਫਖ਼ਰ ਅਤੇ ਸੇਵਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਪਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਦਿੱਲੀ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ। ਪੰਜਾਬੀਆਂ ਤੋਂ ਬਿਨਾਂ ਵੀ ਦੁਨੀਆਂ ਭਰ ਦੇ ਲੋਕ ਇਸ ਅੰਦੋਲਨ ਨੂੰ ਦੇਖ ਕੇ ਹੈਰਾਨ ਹਨ। ਜਿਸ ਤਰ੍ਹਾਂ ਪੰਜਾਬੀਆਂ ਨੇ ਹੌਸਲਾ ਤੇ ਦਲੇਰੀ, ਪੱਕਾ ਇਰਾਦਾ ਇਸ ਅੰਦੋਲਨ 'ਚ ਬਣਾਇਆ ਹੈ ਉਸ ਨੇ ਦੁਨੀਆਂ ਨੂੰ ਹੈਰਾਨ ਕਰ ਦਿਤਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement