
ਹੁਣ ਤੱਕ 30 ਦੇ ਕਰੀਬ ਖਿਡਾਰੀ ਆਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ।
ਚੰਡੀਗੜ੍ਹ- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀਆਂ ਨੇ ਕਿਸਾਨਾਂ ਦਾ ਸਾਥ ਦੇਣ ਲਈ ਆਪਣਾ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਹੁਣ ਪੰਮੀ ਬਾਈ ਨੇ ਭਾਰਤ ਸਰਕਾਰ ਵੱਲੋਂ ਮਿਲਿਆ ਸੰਗੀਤ ਨਾਟਕ ਅਕੈਡਮੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਕਲਾਕਾਰ ਬਾਅਦ 'ਚ ਹਾਂ ਪਹਿਲਾ ਕਿਸਾਨਾਂ ਦਾ ਪੁੱਤ ਹੈ ਤੇ ਮੇਰੇ ਪਿਤਾ ਜੀ ਉਸ ਵੇਲੇ ਅੰਦੋਲਨ ਦੇ ਦੌਰਾਨ ਮੋਢੀ ਬਣ ਕੇ ਨਿਤਰੇ ਸੀ। ਕਿਸਾਨ ਦਾ ਸੰਘਰਸ਼ ਜਦੋ ਤੋਂ ਇਹ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤਕ ਮੈਂ ਉਨ੍ਹਾਂ ਦੇ ਨਾਲ ਹਾਂ। ਇਹ ਸੰਘਰਸ਼ ਸਿਰਫ ਪੰਜਾਬ ਦਾ ਨਹੀਂ ਇਹ ਸੰਘਰਸ਼ ਆਮ ਜੋ ਲੋਕ ਇਨਸਾਫ ਚਾਹੁੰਦੇ ਹਨ, ਜੋ ਦੇਸ਼ ਦੀ ਤਰੱਕੀ ਚਾਹੁੰਦੇ ਹਨ ਅਤੇ ਜੋ ਲੋਕ ਦੇਸ਼ ਲਈ ਕੁਰਬਾਨੀ ਦੇਣ ਨੂੰ ਤਿਆਰ ਹਨ।
ਉਨ੍ਹਾਂ ਕਿਹਾ ਕਿ ਸਾਡੇ ਹਿੰਦੁਸਤਾਨ ਦੀ ਸਰਕਾਰ, ਮੋਦੀ ਉਹ ਸਖਸ਼ ਹਨ ਜੋ ਦੇਸ਼ ਦੀ ਐਮਰਜੰਸੀ ਦੇ ਸਮੇਂ ਦਾੜੀ ਮੁੱਛਾਂ, ਝੂਠੀ ਦਸਤਾਰ ਬੰਨ੍ਹ ਕੇ, ਸਿੱਖੀ ਦਾ ਭੇਸ ਪਾ ਕੇ ਜੇਲ੍ਹ ਜਾਣ ਤੋਂ ਬਚਦੇ ਰਹੇ ਹਨ। ਇਹ ਉਹ ਲੋਕ ਹਨ ਤਖਤਾਂ ਤੇ ਬੈਠੇ ਹੋਏ ਹਨ ਜੋ ਲੋਕ ਅਡਾਨੀ ਤੇ ਅਬਾਨੀ ਦੇ ਹੱਥਾਂ 'ਚ ਖੇਡਦੇ ਰਹੇ ਹਨ। ਇਹ ਲੋਕ ਦੇਸ਼ ਨੂੰ ਲੁਟਿਆ ਹੈ ਤੇ ਹੁਣ ਤੱਕ ਦੇਸ਼ ਲਈ ਕੋਈ ਕੁਰਬਾਨੀ ਨਹੀਂ ਦਿੱਤੀ ਹੈ। ਅੱਜ ਪੂਰੇ ਦੇਸ਼ ਦਾ ਅੰਨਦਾਤਾ, ਮਜ਼ਦੂਰ ਇਸ ਪੂਰੇ ਸੰਘਰਸ਼ ਵਿੱਚ ਉਤਰਿਆ
ਦੱਸ ਦੇਈਏ ਕਿ ਹੁਣ ਤੱਕ 30 ਦੇ ਕਰੀਬ ਖਿਡਾਰੀ ਆਪਣੇ ਕੌਮੀ ਐਵਾਰਡ ਰਾਸ਼ਟਰਪਤੀ ਨੂੰ ਮੋੜਨਗੇ। ਉਹ ਇਹ ਐਵਾਰਡ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਾਪਸ ਕਰਨਗੇ।ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ। ਇਨ੍ਹਾਂ ਖਿਡਾਰੀਆਂ ਵਿੱਚ ਗੋਲਡਨ ਗਰਲ ਦੇ ਤੌਰ ’ਤੇ ਜਾਣੀ ਜਾਂਦੀ ਰਾਜਬੀਰ ਕੌਰ ਤੇ ਉਸ ਦਾ ਪਤੀ ਗੁਰਮੇਲ ਸਿੰਘ, ਤਾਰਾ ਸਿੰਘ ਵੇਟਲਿਫਟਰ, ਰਣਧੀਰ ਸਿੰਘ, ਅਜੀਤ ਸਿੰਘ, ਮੁੱਕੇਬਾਜ਼ ਜੈਪਾਲ ਸਿੰਘ ਸ਼ਾਮਲ ਸਨ।