
ਮਾਹੋਰਾਣਾ ਟੋਲ ਪਲਾਜ਼ਾ 'ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਅਮਰਗੜ ,5 ਦਸੰਬਰ (ਅਮਨਦੀਪ ਸਿੰਘ ਮਾਹੋਰਾਣਾ, ਸੁਖਵਿੰਦਰ ਸਿੰਘ ਲਸੋਈ, ਮਨਜੀਤ ਸਿੰਘ ਸੋਹੀ) : ਮਲੇਰਕੋਟਲਾ ਤੋ ਪਟਿਆਲਾ ਮਾਰਗ ਉਪਰ ਪਿੰਡ ਮਾਹੋਰਾਣਾ ਵਿਚ ਲਗਿਆ ਟੋਲ ਪਲਾਜ਼ੇ ਤੇ ਕਿਸਾਨਾਂ ਦਾ ਧਰਨਾ ਅੱਜ 58ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ।
ਅੱਜ ਦੁਪਹਿਰ ਤਕਰੀਬਨ 2 ਵਜੇ ਇਲਾਕੇ ਦੇ ਲੋਕਾ ਨੇ ਇਕਠੇ ਹੋ ਕੇ ਟੋਲ ਪਲਾਜ਼ੇ ਦੇ ਸਥਾਨ ਤੇ ਮੋਦੀ ਸਰਕਾਰ ਦਾ ਪੁਤਲਾ ਫੁਕਿਆ। ਪੁਤਲਾ ਫੁਕਣ ਦੀ ਇਸ ਰਸਮ ਵਿਚ ਇਲਾਕੇ ਦੀਆ ਸੈਕੜੇ ਬੀਬੀਆਂ ਵੀ ਸ਼ਾਮਿਲ ਹੋਇਆ ਜਿਨਾਂ ਨੇ ਕੇਂਦਰ ਸਰਕਾਰ ਵਿੱਚ ਭਾਜਪਾ ਦੀ ਰਾਜ ਕਰਦੀ ਮੋਦੀ ਸਰਕਾਰ ਦਾ ਖੂਬ ੱਿਪਟ ਸਿਆਪਾ ਕੀਤਾ।
ਇਸ ਮੌਕੇ ਤਰਨਜੀਤ ਪਾਲ ਕਾਦੀਆ ਗਰੁੱਪ ਦੇ ਨਰਿੰਦਰਜੀਤ ਸਿੰਘ ਸਲਾਰ, ਪਰਮਜੀਤ ਸਿੰਘ ਸਲਾਰ, ਬਲਵੀਰ ਸਿੰਘ ਬਨਭੋਰਾ, ਦਰਸ਼ਨ ਸਿੰਘ ਮਾਹੋਰਾਣਾ, ਕਰਮਜੀਤ ਸਿੰਘ ਲਾਂਗੜੀਆ, ਦਿਲਸ਼ਾਦ ਜਮਾਲਪੂਰੀ, ਨਾਹਰ ਸਿੰਘ ਮੁਬਾਰਕਪੂਰੀ, ਕੇ.ਐਸ ਮੈਹਰਮ, ਸੁਖਵਿੰਦਰ ਸਿੰਘ ਬਾਠਾਂ, ਰਾਜ ਕੋਰ ਬਨਭੌਰਾ, ਮਲਕੀਤ ਸਿੰਘ ਗੁਵਾਰਾ, ਸੁਖਜਿੰਦਰ ਸਿੰਘ ਝੱਲ, ਕਰਮਜੀਤ ਸਿੰਘ ਬਨਭੌਰਾ ਅਤੇ ਮਨਜੀਤ ਸਿੰਘ ਭੂਲਰਾਂ ਆਦਿਕ ਕਿਸਾਨ ਆਗੂ ਹਾਜਰ ਸਨ